ਪੰਜਾਬ

punjab

ਟੋਲ ਪਲਾਜ਼ੇ ਖ਼ਤਮ ਕਰਨ ਦੀ ਉੱਠੀ ਮੰਗ

By

Published : Dec 15, 2021, 9:53 PM IST

ਹੁਸ਼ਿਆਰਪੁਰ ‘ਚ ਵੀ ਕਿਸਾਨਾਂ (farmers) ਵੱਲੋਂ ਚੰਡੀਗੜ੍ਹ ਮਾਰਗ (Chandigarh Marg) ‘ਤੇ ਚੱਲ ਰਹੇ ਧਰਨੇ ਨੂੰ ਸ਼ਹਿਰ ‘ਚ ਫ਼ਤਹਿ ਮਾਰਚ ਕਰਨ ਉਪਰੰਤ ਸਮਾਪਤ ਕਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ (Farmer leaders) ਨੇ ਕਿਹਾ ਕਿ ਇਹ ਜਿੱਤ ਏਕੇ ਦੀ ਜਿੱਤ ਹੈ ਅਤੇ ਏਕਤਾ ‘ਚ ਕਿਨਾ ਬਲ ਹੁੰਦਾ ਹੈ ਇਸ ਦੀ ਉਦਾਹਰਣ ਕਿਸਾਨੀ ਸੰਘਰਸ਼ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਏਕੇ ਨਾਲ ਹੀ ਜੰਗਾਂ ਜਿੱਤੀਆਂ ਜਾਂਦੀਆਂ ਹਨ।

ਟੋਲ ਪਲਾਜ਼ੇ ਖ਼ਤਮ ਕਰਨ ਦੀ ਉੱਠੀ ਮੰਗ
ਟੋਲ ਪਲਾਜ਼ੇ ਖ਼ਤਮ ਕਰਨ ਦੀ ਉੱਠੀ ਮੰਗ

ਹੁਸ਼ਿਆਰਪੁਰ:ਕੇਂਦਰ ਸਰਕਾਰ (Central Government) ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਜਿੱਥੇ ਕਿਸਾਨਾਂ ਵੱਲੋਂ ਘਰ ਵਾਪਸੀ ਕੀਤੀ ਜਾ ਰਹੀ ਹੈ। ਉੱਥੇ ਹੀ ਕਿਸਾਨਾਂ (farmers) ਵੱਲੋਂ ਕਾਰਪੋਰੇਟ ਘਰਾਣਿਆਂ ਦੇ ਮਾਲਜ਼ ਅੱਗੇ ਵੀ ਦਿੱਤਾ ਜਾ ਰਿਹਾ ਧਰਨਾ ਖ਼ਤਮ ਕਰ ਦਿੱਤਾ ਗਿਆ ਹਨ। ਹੁਸ਼ਿਆਰਪੁਰ ‘ਚ ਵੀ ਕਿਸਾਨਾਂ ਵੱਲੋਂ ਚੰਡੀਗੜ੍ਹ ਮਾਰਗ ‘ਤੇ ਚੱਲ ਰਹੇ ਧਰਨੇ ਨੂੰ ਸ਼ਹਿਰ ‘ਚ ਫ਼ਤਹਿ ਮਾਰਚ ਕਰਨ ਉਪਰੰਤ ਸਮਾਪਤ ਕਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਜਿੱਤ ਏਕੇ ਦੀ ਜਿੱਤ ਹੈ ਅਤੇ ਏਕਤਾ ‘ਚ ਕਿਨਾ ਬਲ ਹੁੰਦਾ ਹੈ ਇਸ ਦੀ ਉਦਾਹਰਣ ਕਿਸਾਨੀ ਸੰਘਰਸ਼ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਏਕੇ ਨਾਲ ਹੀ ਜੰਗਾਂ ਜਿੱਤੀਆਂ ਜਾਂਦੀਆਂ ਹਨ।

ਟੋਲ ਪਲਾਜ਼ੇ ਖ਼ਤਮ ਕਰਨ ਦੀ ਉੱਠੀ ਮੰਗ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦਾ ਸ਼ੁਰੂ ਤੋਂ ਹੀ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਪਹੁੰਚਾਉਣ ਵੱਲ ਜ਼ਿਆਦਾ ਧਿਆਨ ਰਿਹਾ ਹੈ ਜਿਸ ਲਈ ਉਹ ਦੇਸ਼ ਦੀ ਆਮ ਜਨਤਾ ‘ਤੇ ਮਹਿੰਗਾਈ ਦਾ ਜ਼ੁਲਮ ਕਰ ਰਹੇ ਹਨ।

ਕਿਸਾਨਾਂ ਨੇ ਕਿਹਾ ਕੇਂਦਰ ਦੀ ਬੀਜੇਪੀ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਲਾਭ ਦੇਣ ਦੇ ਲਈ ਦੇਸ਼ ਵਿੱਚ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ (Petrol-diesel and cooking gas) ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ। ਜਿਸ ਕਰਕੇ ਦੇਸ਼ ਦਾ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਇਹ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ ਬਲਕਿ ਇੱਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ (Government) ਨੇ ਕਿਸਾਨਾਂ ਦੀਆਂ ਬਾਕੀ ਰਹਿੰਦੀ ਮੰਗਾਂ ਵੀ ਨਾ ਮੰਨੀਆਂ ਤਾਂ ਕਿਸਾਨਾਂ (farmers) ਵੱਲੋਂ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਕਿਸਾਨਾਂ (farmers) ਨੇ ਕਿਹਾ ਕਿ ਟੋਲ ਪਲਾਜ਼ਿਆਂ ‘ਤੇ ਚੱਲ ਰਹੇ ਧਰਨਿਆ ਨੂੰ ਵੀ ਕਿਸਾਨਾਂ (farmers) ਵੱਲੋਂ ਹਾਲੇ ਖ਼ਤਮ ਨਹੀਂ ਕੀਤਾ ਗਿਆ, ਉਨ੍ਹਾਂ ਕਿਹਾ ਕਿ ਟੋਲ ਕੰਪਨੀਆ ਵੱਲੋਂ ਟੋਲ ਦੀ ਪਰਚੀਆਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਟੋਲ ਪਲਾਜ਼ਿਆ ‘ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ।

ਕਿਸਾਨਾਂ ਨੇ ਮੰਗ ਕੀਤੀ ਹੈ ਕਿ ਟੋਲ ਕੰਪਨੀਆਂ ਵੱਲੋਂ ਜੋ ਟੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲਿਆ ਜਾਵੇ, ਜੇਕਰ ਟੋਲ ਕੰਪਨੀਆ ਅਜਿਹਾ ਨਹੀਂ ਕਰਦੀਆਂ ਤਾਂ ਪੰਜਾਬ ਦੇ ਸਾਰੇ ਟੋਲ ਪਲਾਜ਼ਿਆ ‘ਤੇ ਕਿਸਾਨਾਂ (farmers) ਵੱਲੋਂ ਪੱਕੇ ਮੋਰਚੇ ਲਗਾਏ ਜਾਣਗੇ।

ਇਹ ਵੀ ਪੜ੍ਹੋ:ਟੋਲ ਪਲਾਜ਼ਾ ਦੇ ਵਧੇ ਰੇਟ, ਲੋਕਾਂ ‘ਚ ਰੋਸ

ABOUT THE AUTHOR

...view details