ਪੰਜਾਬ

punjab

30 ਸਾਲ ਪੁਰਾਣੀਆਂ ਬਣੀਆਂ ਨਾਲੀਆਂ ਦਾ ਪਾਣੀ ਪੈਣ ਕਾਰਨ ਦਰਜ਼ਨ ਮਕਾਨਾਂ 'ਚ ਆਈਆਂ ਦਰਾਰਾਂ

By

Published : Mar 12, 2022, 2:19 PM IST

ਇਹ ਮੁਹੱਲੇ ਦੇ ਪੀੜਤ ਲੋਕ (Victims of the neighborhood) ਕਈ ਵਾਰ ਨਗਰ ਪੰਚਾਇਤ ਨੂੰ ਵੀ ਇਸ ਸਬੰਧੀ ਕਹਿ ਚੁੱਕੇ ਹਨ, ਪਰ ਅੱਜ ਤੱਕ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜ਼ੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰ ਕਦੇ ਵੀ ਗਿਰ ਸਕਦੇ ਹਨ।

30 ਸਾਲ ਪੁਰਾਣੀਆਂ ਬਣੀਆਂ ਨਾਲੀਆਂ ਦਾ ਪਾਣੀ ਪੈਣ ਕਾਰਨ ਦਰਜ਼ਨ ਮਕਾਨਾਂ 'ਚ ਆਈਆਂ ਦਰਾਰਾਂ
30 ਸਾਲ ਪੁਰਾਣੀਆਂ ਬਣੀਆਂ ਨਾਲੀਆਂ ਦਾ ਪਾਣੀ ਪੈਣ ਕਾਰਨ ਦਰਜ਼ਨ ਮਕਾਨਾਂ 'ਚ ਆਈਆਂ ਦਰਾਰਾਂ

ਹੁਸ਼ਿਆਰਪੁਰ:ਸ਼ਹਿਰ ਦੇ ਵਾਰਡ ਨੰਬਰ (City ward number) 07 ਦੀ ਇੱਕ ਮੁਹੱਲੇ ਵਿੱਚ ਪਿਛਲੇ 30 ਸਾਲਾਂ ਤੋਂ ਬਣੀਆਂ ਗਲੀਆਂ ਨਾਲੀਆਂ ਦੀ ਮੁੰਰਮਤ ਨਾ ਹੋਣ ਕਾਰਨ ਅਤੇ ਨਾਲੀਆਂ ਦਾ ਪਾਣੀ ਕੰਧਾਂ ਦੀਆਂ ਨੀਂਹਾਂ ਵਿੱਚ ਪੈਣ ਕਾਰਨ ਦਰਜ਼ਨ ਦੇ ਕਰੀਬ ਘਰਾਂ ਨੂੰ ਜਾਰ ਦਿਨਾਂ ਵਿੱਚ ਹੀ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ। ਜਿਸ ਕਾਰਨ ਘਰਾਂ ਵਿੱਚ ਰਹਿੰਦੇ ਪਰਿਵਾਰਾਂ ਦੇ 50 ਦੇ ਕਰੀਬ ਵਿਅਕਤੀ ਡਰ ਕਾਰਨ ਘਰਾਂ ਵਿੱਚ ਵੀ ਸੌਣ ਤੋਂ ਕੰਨਾ ਕਤਰਾ ਰਹੇ ਹਨ |

ਇਹ ਮੁਹੱਲੇ ਦੇ ਪੀੜਤ ਲੋਕ (Victims of the neighborhood) ਕਈ ਵਾਰ ਨਗਰ ਪੰਚਾਇਤ ਨੂੰ ਵੀ ਇਸ ਸਬੰਧੀ ਕਹਿ ਚੁੱਕੇ ਹਨ, ਪਰ ਅੱਜ ਤੱਕ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜ਼ੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰ ਕਦੇ ਵੀ ਗਿਰ ਸਕਦੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਤਾਂ ਜੋ ਹੋ ਡਰ ਤੋਂ ਰਹਿਤ ਹੋ ਕੇ ਸੁੱਖ ਦੀ ਨੀਂਦ ਸੌ ਸਕਣ।

30 ਸਾਲ ਪੁਰਾਣੀਆਂ ਬਣੀਆਂ ਨਾਲੀਆਂ ਦਾ ਪਾਣੀ ਪੈਣ ਕਾਰਨ ਦਰਜ਼ਨ ਮਕਾਨਾਂ 'ਚ ਆਈਆਂ ਦਰਾਰਾਂ

ਇਹ ਵੀ ਪੜ੍ਹੋ:ਨੌਜਵਾਨ ਨੇ LIVE ਹੋ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮ ਨੂੰ ਦੱਸਿਆ ਜ਼ਿੰਮੇਵਾਰ

ਉਨ੍ਹਾਂ ਕਿਹਾ ਕਿ ਅਸੀਂ ਇਹ ਘਰ ਪਹਿਲਾਂ ਹੀ ਕਰਜ਼ ‘ਤੇ ਪੈਸੇ ਚੁੱਕ ਕੇ ਬਣਾਏ ਹਨ, ਜਿਨ੍ਹਾਂ ਦੇ ਕਰਜ਼ ਦੀ ਰਕਮ ਹਾਲੇ ਤੱਕ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਪੁਰਾਣੇ ਕਰਜ਼ ਉੱਤਰ ਨਹੀਂ ਸਕੇ, ਪਰ ਹੁਣ ਦੁਆਰਾ ਤੋਂ ਸਾਡੇ ਘਰਾਂ ਵਿੱਚ ਇਨ੍ਹਾਂ ਤਰੇੜਾਂ ਨੇ ਉਨ੍ਹਾਂ ਨੂੰ ਹੋਰ ਕਰਜ਼ ਵਿੱਚ ਡੁੱਬਣ ਲਈ ਮਜ਼ਬੂਰ ਕਰ ਦਿੱਤਾ ਹੈ। ਦੂਜੇ ਪਾਸੇ ਏ.ਓ. ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਘਰਾਂ ਦਾ ਜਾਇਜ਼ਾ ਲਿਆ ਹੈ ਅਤੇ ਜਲਦ ਹੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਬੀਜੇਪੀ ਦੀ ਜਿੱਤ ਤੋਂ ਬਾਅਦ ਸਪਾ ਸਮਰਥਕ ਨੇ ਗਵਾਈ 4 ਵਿੱਘੇ ਜ਼ਮੀਨ, ਵਿਰੋਧੀ ਸਮਰਥਕ ਨਾਲ ਲਾਈ ਸੀ ਸ਼ਰਤ

ABOUT THE AUTHOR

...view details