ਹੁਸ਼ਿਆਰਪੁਰ: ਪੰਜਾਬ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਅਹੁਦਾ ਸੰਭਾਲਦੇ ਹੀ ਨਾਜਾਇਜ਼ ਮਾਈਨਿੰਗ (Illegal mining) ਖ਼ਿਲਾਫ਼ ਕਾਫ਼ੀ ਸਖ਼ਤ ਨਜ਼ਰ ਆਏ ਸਨ, ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਨਾਜਾਇਜ਼ ਮਾਈਨਿੰਗ (Illegal mining) ਨੂੰ ਬਿਲਕੁਲ ਬੰਦ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਇਹ ਮਾਈਨਿੰਗ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਵੀ ਗੱਲ ਕਹੀ ਸੀ, ਪਰ ਮੁੱਖ ਮੰਤਰੀ (Chief Minister ) ਦੇ ਇਹ ਸਭ ਦਾਅਵੇ ਫੇਲ੍ਹ ਸਾਬਿਤ ਹੋ ਰਹੇ ਹਨ, ਜਦਕਿ ਹਲਕਾ ਚੱਬੇਵਾਲ ਦੇ ਪਿੰਡ ਬਜਰਾਵਰ ਦੇ ਲੋਕਾਂ ਨੇ ਪਿੰਡ ‘ਚ ਨਾਜਾਇਜ਼ ਮਾਈਨਿੰਗ (Illegal mining) ਹੋਣ ਦੀ ਗੱਲ ਕਹੀ।
ਪਿੰਡ ਬਜਰਾਵਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਨਾਜਾਇਜ਼ ਮਾਈਨਿੰਗ (Illegal mining) ਤੋਂ ਬਹੁਤ ਪ੍ਰੇਸ਼ਾਨ ਵੀ ਹਨ, ਹਾਲਾਂਕਿ ਪਿੰਡ ਵਾਸੀ ਇਸ ਮਾਈਨਿੰਗ (mining) ਦਾ ਕਾਫ਼ੀ ਵਿਰੋਧ ਵੀ ਕਰ ਰਹੇ ਹਨ, ਪਰ ਉਸ ਦਾ ਅਸਰ ਨਹੀਂ ਹੋ ਰਿਹਾ।
ਮੀਡੀਆ ਨੂੰ ਜਾਣਕਾਰੀ ਦਿੰਦੇ ਪਿੰਡ ਦੇ ਵਸਨੀਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਕਈ ਵਾਰ ਸਥਾਨਕ ਪ੍ਰਸ਼ਾਸਨ ਨੂੰ ਕਈ ਬਾਰ ਇਸ ਬਾਰੇ ਲਿਖਤੀ ਸ਼ਿਕਾਇਤ ਵੀ ਕੀਤੀ ਹੈ, ਪਰ ਸ਼ਿਕਾਇਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ (Illegal mining) ਕਰਨ ਵਾਲਿਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।