ਪੰਜਾਬ

punjab

ਐਨਕਾਊਂਟਰ @ ਬਟਾਲਾ: ਸੁਣੋ, ਚਸ਼ਮਦੀਦ ਨੇ ਦੱਸੀ ਵਾਰਦਾਤ ਦੀ ਪੂਰੀ ਕਹਾਣੀ

By

Published : Oct 8, 2022, 2:11 PM IST

ਪੁਲਿਸ ਵਲੋਂ ਗੈਂਗਸਟਰ ਨੂੰ ਕਾਬੂ ਕਰਨ ਲਈ ਰੇਡ ਕੀਤੀ ਗਈ। ਇਸ ਦੌਰਾਨ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਵੀ ਹੋਇਆ। ਜਿਸ ਸਬੰਧੀ ਚਸ਼ਮਦੀਦ ਨੇ ਸਾਰੀ ਘਟਨਾ ਸਬੰਧੀ ਦੱਸਿਆ ਹੈ।

ਚਸ਼ਮਦੀਦ ਨੇ ਦੱਸੀ ਵਾਰਦਾਤ ਦੀ ਪੂਰੀ ਕਹਾਣੀ
ਚਸ਼ਮਦੀਦ ਨੇ ਦੱਸੀ ਵਾਰਦਾਤ ਦੀ ਪੂਰੀ ਕਹਾਣੀ

ਗੁਰਦਾਸਪੁਰ: ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਬਟਾਲਾ ਦੇ ਪਿੰਡ ਕੋਟਲਾ ਬੋਝਾ 'ਚ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਰੇਡ ਮਾਰੀ ਗਈ ਸੀ। ਜਿਸ 'ਚ ਗੈਂਗਸਟਰ ਵਲੋਂ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਇਸ ਮੌਕੇ ਘਟਨਾ ਦੇ ਕਈ ਚਸ਼ਮਦੀਦ ਵੀ ਬਣੇ।

ਚਸ਼ਮਦੀਦ ਨੇ ਦੱਸੀ ਵਾਰਦਾਤ ਦੀ ਪੂਰੀ ਕਹਾਣੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਉਕਤ ਗੈਂਗਸਟਰ ਪਿਛੋਂ ਇਕ ਦੋ ਪਿੰਡਾਂ ਤੋਂ ਗੱਡੀ ਭਜਾ ਕੇ ਲਿਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਵੀ ਉਕਤ ਗੈਂਗਸਟਰ ਦੇ ਪਿਛੇ ਹੀ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਵਲੋਂ ਆਪਣੀ ਗੱਡੀ ਖੇਤਾਂ ਵੱਲ ਲਿਜਾਈ ਗਈ। ਜਿਸ ਤੋਂ ਬਾਅਦ ਉਸ ਵਲੋਂ ਪਿਛੇ ਆ ਰਹੀ ਪੁਲਿਸ 'ਤੇ ਫਾਇਰਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਜਦੋਂ ਗੈਂਗਸਟਰ ਵਲੋਂ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਵਲੋਂ ਇਸ ਦੀ ਜਵਾਬੀ ਕਾਰਵਾਈ ਕੀਤੀ ਗਈ। ਚਸ਼ਮਦੀਦ ਦਾ ਕਹਿਣਾ ਕਿ ਉਕਤ ਗੈਂਗਸਟਰ ਭੱਜ ਕੇ ਗੰਨੇ ਦੇ ਖੇਤਾਂ 'ਚ ਵਭ ਗਿਆ, ਜਿਸ ਕਾਰਨ ਉਹ ਪੁਲਿਸ ਦੇ ਹੱਥ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ:ਐਨਕਾਊਂਟਰ @ ਬਟਾਲਾ: ਗੈਂਗਸਟਰ ਬਬਲੂ ਨੂੰ ਵੱਜੀ ਗੋਲੀ, ਪਰ ਹਾਲੇ ਤੱਕ ਹਿਰਾਸਤ ਤੋਂ ਬਾਹਰ

ABOUT THE AUTHOR

...view details