ਪੰਜਾਬ

punjab

1971 ਭਾਰਤ-ਪਾਕਿ ਜੰਗ ਦੇ 50 ਵਰ੍ਹੇ ਪੂਰੇ ਹੋਣ ’ਤੇ ਭਾਰਤੀ ਫੌਜ ਵਲੋਂ ਸਮਾਗਮ

By

Published : Mar 17, 2021, 9:32 PM IST

1971 ਦੀ ਭਾਰਤ-ਪਾਕਿ ਜੰਗ ’ਚ ਜਿੱਤ ਦੇ 50 ਸਾਲ ਪੂਰੇ ਹੋਣ ਮੌਕੇ ਡੇਰਾ ਬਾਬਾ ਨਾਨਕ ’ਚ ਫੌਜ ਵਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿਸ ’ਚ ਰਾਜਪੂਤ ਰਾਇਫ਼ਲਸ ਦੇ ਫੌਜੀ ਅਧਿਕਾਰੀ ਸ਼ਾਮਲ ਹੋਏ।

ਤਸਵੀਰ
ਤਸਵੀਰ

ਗੁਰਦਾਸਪੁਰ: 1971 ਦੀ ਭਾਰਤ-ਪਾਕਿ ਜੰਗ ’ਚ ਜਿੱਤ ਦੇ 50 ਸਾਲ ਪੂਰੇ ਹੋਣ ਮੌਕੇ ਡੇਰਾ ਬਾਬਾ ਨਾਨਕ ’ਚ ਫੌਜ ਵਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿਸ ’ਚ ਰਾਜਪੂਤ ਰਾਇਫ਼ਲਸ ਦੇ ਫੌਜੀ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਦੇਸ਼ ਦੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿਤੀ ਗਈ।

ਭਾਰਤੀ ਫੌਜ ਵਲੋਂ ਕੀਤਾ ਗਿਆ ਸਮਾਗਮ

ਇਸ ਮੌਕੇ ਸਮਾਗਮ ’ਚ ਸ਼ਾਮਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖ਼ੁਦ ਇਸ ਸਰਹੱਦੀ ਇਲਾਕੇ ਦੇ ਵਸਨੀਕ ਹਨ। ਇਥੇ ਅੱਜ ਸ਼ਾਮਲ ਹੋਕੇ ਉਹਨਾਂ ਨੂੰ ਖੁਦ 1971 ਦੀ ਜੰਗ ਵਾਲੇ ਦਿਨ ਯਾਦ ਆ ਰਹੇ ਹਨ, ਕਿਉਕਿ ਉਨ੍ਹਾਂ ਖੁਦ ਇਹ ਜੰਗ ਹੰਢਾਈ ਹੈ ਕਿ ਕਿਵੇਂ ਇਨ੍ਹਾਂ ਫੌਜੀ ਜਵਾਨਾਂ ਦੇ ਸਦਕਾ ਅੱਜ ਅਸੀਂ ਸੁਖ ਮਾਣ ਰਹੇ ਹਨ। ਇਸ ਦੌਰਾਨ ਮੰਤਰੀ ਰੰਧਾਵਾ ਨੇ ਕਿਹਾ ਕਿ ਇਹ ਦੇਸ਼ ਦੀ ਜਿੱਤ ਦੇ 50 ਸਾਲ ਹਨ ਸੋ ਇਹ ਹਰ ਦੇਸ਼ ਵਾਸੀ ਲਈ ਮਾਣ ਵਾਲੀ ਗੱਲ ਹੈ।
ਇਸ ਦੇ ਨਾਲ ਹੀ ਮੰਤਰੀ ਰੰਧਾਵਾ ਨੇ ਪੰਜਾਬ ’ਚ ਕਰੋਨਾ ਮਹਾਮਾਰੀ ਦਾ ਕਹਿਰ ਵਧਣ ’ਤੇ ਆਖਿਆ ਕਿ ਸੂਬੇ ਦੇ ਹਾਲਾਤ ਦੁਬਾਰਾ ਵਿਗੜ ਰਹੇ ਹਨ ਅਤੇ ਹਰ ਇਕ ਨੂੰ ਖੁਦ ਬਚਾਓ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹ ਖੁਦ ਪ੍ਰਸ਼ਾਸ਼ਨ ਅਧਕਾਰੀਆਂ ਨੂੰ ਇਸ ਬਾਬਤ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕਰ ਲਈ ਕਿਹਾ ਹੈ।

ABOUT THE AUTHOR

...view details