ਪੰਜਾਬ

punjab

ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

By

Published : Jul 10, 2021, 10:49 PM IST

ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ
ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

ਗੁਰਦਾਸਪੁਰ ਦੇ ਪਿੰਡ ਬਾਗੋਵਾਣੀ ਦੇ ਰਹਿਣ ਵਾਲੇ ਕਿਸਾਨ ਸੁੱਚਾ ਸਿੰਘ ਦਿੱਲੀ ਧਰਨੇ (Protests) ਤੋਂ ਵਾਪਸ ਪਰਤ ਦੇ ਸਾਰ ਹੀ ਬਿਮਾਰ ਹੋ ਗਿਆ ਅਤੇ ਦਿਲ ਦਾ ਦੌਰਾ (Heart Attack) ਪੈਣ ਕਾਰਨ ਉਸਦੀ ਮੌਤ ਹੋ ਗਈ ਹੈ।ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਦਾ ਅੰਤਿਮ ਸਸਕਾਰ ਕੀਤਾ।

ਗੁਰਦਾਸਪੁਰ: ਪਿੰਡ ਬਾਗੋਵਾਣੀ ਦੇ ਰਹਿਣ ਵਾਲੇ ਕਿਸਾਨ ਸੁੱਚਾ ਸਿੰਘ ਦਿੱਲੀ ਧਰਨੇ (Protests) ਤੋਂ ਵਾਪਸ ਪਰਤ ਦੇ ਸਾਰ ਹੀ ਬਿਮਾਰ ਹੋ ਗਿਆ ਅਤੇ ਦਿਲ ਦਾ ਦੌਰਾ (Heart Attack) ਪੈਣ ਕਾਰਨ ਉਸਦੀ ਮੌਤ ਹੋ ਗਈ ਹੈ।ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਦਾ ਅੰਤਿਮ ਸਸਕਾਰ ਕੀਤਾ।

ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਸੁੱਚਾ ਸਿੰਘ ਨੇ ਕਿਸਾਨੀ ਨੂੰ ਬਚਾਉਣ ਲਈ ਚਲ ਰਹੇ ਸੰਘਰਸ਼ ਦੌਰਾਨ ਆਪਣੀ ਸ਼ਹਾਦਤ ਦਿੱਤੀ ਹੈ।ਉਹਨਾਂ ਦੱਸਿਆ ਕਿ ਪਿੰਡ ਬਾਗੋਵਾਣੀ ਦੇ ਕਿਸਾਨ ਆਗੂ ਸੁੱਚਾ ਸਿੰਘ ਦਿੱਲੀ ਅੰਦੋਲਨ ਤੋਂ 2 ਦਿਨ ਪਹਿਲਾਂ ਵਾਪਸ ਆਏ ਸਨ ਅਤੇ ਆਂਉਦੇ ਹੀ ਬੀਮਾਰ ਹੋ ਗਏ ਸਨ।ਬਿਮਾਰ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਪਰ ਉਹ ਅਕਾਲ-ਚਲਾਣਾ ਕਰ ਗਏ।ਸਮੂਹ ਕਿਸਾਨ ਮਜ਼ਦੂਰ ਉਹਨਾਂ ਦੇ ਸੰਸਕਾਰ ਤੇ ਪਹੁੰਚੇ ਕਿਸਾਨ ਸੁੱਚਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਸੁੱਚਾ ਸਿੰਘ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ।

ਇਹ ਵੀ ਪੜੋ:ਔਰਤ, 354 ਕਿੱਲੋ ਚਿੱਟਾ ਤੇ ਪੰਜਾਬ ਕੁਨੈਕਸ਼ਨ

ABOUT THE AUTHOR

...view details