ਪੰਜਾਬ

punjab

10 ਕਿਲੋ ਅਫ਼ੀਮ ਤੇ ਟਰੱਕ ਸਮੇਤ 2 ਗ੍ਰਿਫ਼ਤਾਰ, 4 ਖ਼ਿਲਾਫ਼ ਮਾਮਲਾ ਦਰਜ਼

By

Published : May 11, 2022, 5:42 PM IST

ਨਾਰਕੋਟਿਕ ਕੰਟਰੋਲ ਸੈੱਲ ਦੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੌਰਾਨ 10 ਕਿਲੋ ਅਫੀਮ ਤੇ ਇਕ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰਦਿਆਂ ਹੋਏ 4 ਖਿਲਾਫ਼ ਥਾਣਾ ਕੁੱਲਗੜ੍ਹੀ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

Firozpur police arrested two men with 10 kilogram opium and file case against 4
10 ਕਿਲੋ ਅਫ਼ੀਮ ਤੇ ਟਰੱਕ ਸਮੇਤ 2 ਗ੍ਰਿਫ਼ਤਾਰ, 4 ਖ਼ਿਲਾਫ਼ ਮਾਮਲਾ ਦਰਜ਼

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਨਸ਼ੇ ਦੇ ਤਸਕਰਾਂ ਖ਼ਿਲਾਫ਼ ਚਲਾਈ ਵਿਸ਼ੇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਰਕੋਟਿਕ ਕੰਟਰੋਲ ਸੈੱਲ ਦੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੌਰਾਨ 10 ਕਿਲੋ ਅਫੀਮ ਤੇ ਇਕ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰਦਿਆਂ ਹੋਏ 4 ਖਿਲਾਫ਼ ਥਾਣਾ ਕੁੱਲਗੜ੍ਹੀ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

10 ਕਿਲੋ ਅਫ਼ੀਮ ਤੇ ਟਰੱਕ ਸਮੇਤ 2 ਗ੍ਰਿਫ਼ਤਾਰ, 4 ਖ਼ਿਲਾਫ਼ ਮਾਮਲਾ ਦਰਜ਼

ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਨਾਰਕੋਟਿਕ ਕੰਟਰੋਲ ਸੈੱਲ ਦੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਬੀਤੇ ਦਿਨ ਚੈਕਿੰਗ ਦੇ ਸਬੰਧ ਵਿੱਚ ਬੀਐੱਸਐੱਫ ਹੈਡਕੁਆਰਟਰ ਫਿਰੋਜ਼ਪੁਰ ਪੁੱਜੀ ਸੀ। ਇਸ ਦੌਰਾਨ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ 2 ਨੌਜਵਾਨ ਮਿਲ ਕੇ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ ਅਫੀਮ ਲਿਆ ਕੇ ਵੇਚਦੇ ਹਨ। ਜੋ ਅੱਜ ਵੀ ਇਹ ਘੋੜਾ ਟਰਾਲਾ ਵਿੱਚ ਫਿਰੋਜ਼ਪੁਰ ਮੋਗਾ ਰੋਡ ਰਾਹੀਂ ਭਾਰੀ ਮਾਤਰਾ ਵਿੱਚ ਅਫੀਮ ਦੀ ਖੇਪ ਬਾਹਰਲੀ ਸਟੇਟ ਤੋਂ ਲੈ ਕੇ ਆ ਰਹੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਇਨ੍ਹਾਂ ਦੋਸ਼ੀਆਂ ਤੋਂ ਭਾਰੀ ਮਾਤਰਾ ਵਿਚ ਅਫੀਮ ਬਰਾਮਦ ਹੋ ਸਕਦੀ ਹੈ।

ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਆਰੋਪੀ ਮੁਖਤਿਆਰ ਸਿੰਘ ਤੇ ਰਾਜਨ ਨੂੰ ਸਮੇਤ ਉਕਤ ਟਰੱਕ ਦੇ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ 10 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਚੱਕਰਧਰਪੁਰ 'ਚ ਪਿਤਾ ਵੱਲੋਂ 2 ਬੱਚਿਆਂ ਦਾ ਕਤਲ

ABOUT THE AUTHOR

...view details