ਪੰਜਾਬ

punjab

FEROZEPUR KISAN : ਸਰਹੱਦੀ ਇਲਾਕਿਆਂ ਦੀਆਂ ਜ਼ਮੀਨਾਂ 'ਤੇ ਧਨਾਡ ਲੋਕਾਂ ਦੀ ਨਜ਼ਰ, ਕਿਸਾਨ ਆਗੂਆਂ ਨੇ ਲਾਏ ਇਲਜ਼ਾਮ

By

Published : Mar 1, 2023, 1:10 PM IST

ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਲੰਘੇ ਦਿਨੀਂ ਵੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਉੱਤੇ ਇਲ਼ਜ਼ਾਮ ਲਾਏ ਸੀ।

FEROZEPUR SIDHUPUR BORDER KISAN  PRESS CONFERENCE
FEROZEPUR KISAN : ਸਰਹੱਦੀ ਇਲਾਕਿਆਂ ਦੀਆਂ ਜ਼ਮੀਨਾਂ 'ਤੇ ਧਨਾਡ ਲੋਕਾਂ ਦੀ ਨਜ਼ਰ, ਕਿਸਾਨ ਆਗੂਆਂ ਨੇ ਲਾਏ ਇਲਜ਼ਾਮ

FEROZEPUR KISAN : ਸਰਹੱਦੀ ਇਲਾਕਿਆਂ ਦੀਆਂ ਜ਼ਮੀਨਾਂ 'ਤੇ ਧਨਾਡ ਲੋਕਾਂ ਦੀ ਨਜ਼ਰ, ਕਿਸਾਨ ਆਗੂਆਂ ਨੇ ਲਾਏ ਇਲਜ਼ਾਮ





ਫਿਰੋਜ਼ਪੁਰ :
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਫਿਰੋਜ਼ਪੁਰ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਕਿਸਾਨ ਤਾਰੋਂ ਪਾਰ ਜਮੀਨਾਂ ਉੱਤੇ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਹਨ। ਕਿਉਂਕਿ ਉਨ੍ਹਾਂ ਦੇ ਪਿਓ ਦਾਦਿਆਂ ਨੇ ਬੰਜਰ ਜ਼ਮੀਨਾਂ ਉੱਤੇ ਦਿਨ ਰਾਤ ਮਿਹਨਤ ਕਰਕੇ ਖੇਤਾਂ ਨੂੰ ਵਾਹੀਯੋਗ ਬਣਾਇਆ ਸੀ। ਪਰ ਹੁਣ ਉਨ੍ਹਾਂ ਜ਼ਮੀਨਾਂ ਉੱਤੇ ਕੁੱਝ ਅਮੀਕ ਕਿਸਮ ਦੇ ਲੋਕ ਬੇਈਮਾਨ ਹੋ ਰਹੇ ਹਨ। ਉਹ ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਦਕਿ ਉਨ੍ਹਾਂ ਲੋਕਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਲਕੀ ਦਾ ਹੱਕ ਨਹੀਂ ਹੈ।



ਕੋਈ ਦਸਤਾਵੇਜ਼ ਹੈ ਤਾਂ ਆਉਣ ਸਾਹਮਣੇ:ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਜੋ ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਫਰਮਾਨ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਗਏ ਹਨ। ਉਹ ਸਭ ਝੂਠੇ ਅਤੇ ਬੇਸਿਰ ਪੈਰ ਹਨ। ਜੇਕਰ ਜ਼ਮੀਨਾਂ ਨੂੰ ਲੈਕੇ ਉਨ੍ਹਾਂ ਕੋਲ ਕੋਈ ਦਸਤਾਵੇਜ਼ ਮੌਜੂਦ ਹਨ ਤਾਂ ਉਹ ਸਾਹਮਣੇ ਲਿਆਉਣ ਜਦੋਂਕਿ ਉਨ੍ਹਾਂ ਕੋਲ ਸਭ ਜ਼ਰੂਰੀ ਕਾਗਜ਼ ਹਨ। ਉਨ੍ਹਾਂ ਇਸ ਤੋਂ ਇਲਾਵਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵਿਚੋਂ ਕੁੱਝ ਲੋਕ ਸਰਕਾਰ ਨਾਲ ਮਿਲੇ ਹੋਏ ਹਨ ਅਤੇ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਸਰਕਾਰ ਦੇ ਨੁਮਾਇੰਦਿਆਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਹਨ, ਜੋ ਉਹ ਕਦੇ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ:EV Policy in Punjab : ਈਵੀ ਪਾਲਿਸੀ ਨੇ ਇਲੈਕਟ੍ਰਾਨਿਕ ਵਾਹਨਾਂ ਦੇ ਗਾਹਕ ਤੇ ਨਿਰਮਾਤਾ ਕੀਤੇ ਖੁਸ਼, ਜਾਣੋ ਇਸ ਖਾਸ ਆਫ਼ਰ ਬਾਰੇ





ਕਈ ਦਿਨਾਂ ਤੋਂ ਬੈਠੇ ਹਨ ਭੁੱਖ ਹੜਤਾਲ ਉੱਤੇ:
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਜ਼ਮੀਨਾਂ ਦੀ ਮਾਲਕੀਅਤ ਬਰਕਰਾਰ ਰੱਖਣ ਲਈ ਉਨ੍ਹਾਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਪ੍ਰਸ਼ਾਸਨ ਅਤੇ ਸਰਕਾਰ ਤਰਫੋਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਹਨ।ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ ਨੂੰ ਇਸ ਤਰ੍ਹਾਂ ਦੇ ਅਮੀਰ ਲੋਕਾਂ ਤੋਂ ਬਚਾਉਣ ਲਈ ਉਹ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਪਰ ਹਾਲੇ ਤੱਕ ਜਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਵਲੋਂ ਉਨ੍ਹਾਂ ਰੱਖੀਆਂ ਮੰਗਾਂ ਉੱਤੇ ਧਿਆਨ ਨਹੀਂ ਮਾਰਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ। ਕਿ ਤਾਰੋਂ ਪਾਰ ਜਮੀਨਾਂ ਦੀ ਪੁਖਤਾ ਜਾਂਚ ਕਰਕੇ ਜ਼ਮੀਨਾਂ ਅਸਲ ਅਬਾਦਕਾਰ ਕਿਸਾਨਾਂ ਨੂੰ ਦਿੱਤੀਆਂ ਜਾਣ ਨਾ ਕਿ ਕਿਸੇ ਅਮੀਰ ਲੋਕਾਂ ਨੂੰ।

ABOUT THE AUTHOR

...view details