ਪੰਜਾਬ

punjab

ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ 3 ਮੋਬਾਈਲ ਬਰਾਮਦ

By

Published : Mar 20, 2021, 5:25 PM IST

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਮੋਬਾਈਲ ਮਿਲਣ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਇਸ ਵਾਰ ਕੇਂਦਰੀ ਜੇਲ੍ਹ ਵਿੱਚ ਬੰਦ 3 ਹਵਾਲਾਤੀਆਂ ਕੋਲੋਂ ਤਿੰਨ ਮੋਬਾਈਲ ਬਰਾਮਦ ਹੋਏ ਹਨ।

ਫ਼ੋਟੋ
ਫ਼ੋਟੋ

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਮੋਬਾਈਲ ਮਿਲਣ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਇਸ ਵਾਰ ਕੇਂਦਰੀ ਜੇਲ੍ਹ ਵਿੱਚ ਬੰਦ 3 ਹਵਾਲਾਤੀਆਂ ਕੋਲੋਂ ਤਿੰਨ ਮੋਬਾਈਲ ਬਰਾਮਦ ਹੋਏ ਹਨ।

ਪੁਲਿਸ ਜਾਣਕਾਰੀ ਅਨੁਸਾਰ ਹਵਾਲਾਤੀਆਂ ਕੋਲੋਂ ਮੋਬਾਈਲ ਮਿਲਣ ਦੀਆਂ ਇਨ੍ਹਾਂ ਹਫ਼ਤੇ ਭਰ ਦੀਆਂ ਘਟਨਾਵਾਂ ਵਿੱਚ 20 ਦੇ ਲਗਭਗ ਮੋਬਾਈਲ ਬਰਾਮਦ ਹੋਏ ਹਨ। ਬਹੁਤ ਸਾਰੇ ਵੱਡੇ ਨਾਮੀ ਗੈਂਗਸਟਰ ਅਤੇ ਨਸ਼ਾ ਤਸਕਰ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਹਨ।

ਜੇਲ੍ਹ ਵਿੱਚ ਇਨ੍ਹਾਂ ਫੋਨ ਦੀ ਵਰਤੋਂ ਕਰਕੇ ਕਈ ਵੱਡੀਆਂ ਘਟਨਾਵਾਂ ਨੂੰ ਅਜਾਮ ਦੇ ਰਹੇ ਹਨ। ਜੇਲ੍ਹ ਪ੍ਰਸ਼ਾਸਨ ਨੇ ਤਿੰਨ ਹਵਾਲਾਤੀਆਂ ਦੇ ਖਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕਰਵਾਇਆ ਗਿਆ।

ABOUT THE AUTHOR

...view details