ਪੰਜਾਬ

punjab

ਫਰੀਦਕੋਟ : ਸ਼ੱਕੀ ਹਾਲਾਤਾਂ ‘ਚ ਬਜ਼ੁਰਗ ਦਾ ਕਤਲ

By

Published : Jul 9, 2021, 9:25 PM IST

ਫਰੀਦਕੋਟ ਦੇ ਜੈਤੋਂ ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਨੀਅਤ ਨੂੰ ਲੈਕੇ ਬਜ਼ੁਰਗ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਫਰੀਦਕੋਟ : ਸ਼ੱਕੀ ਹਾਲਾਤਾਂ ‘ਚ ਬਜ਼ੁਰਗ ਦਾ ਕਤਲ
ਫਰੀਦਕੋਟ : ਸ਼ੱਕੀ ਹਾਲਾਤਾਂ ‘ਚ ਬਜ਼ੁਰਗ ਦਾ ਕਤਲ

ਫਰੀਦਕੋਟ : ਜੈਤੋਂ ਦੇ ਪਿੰਡ ਰੋੜੀ ਕਪੂਰਾ ਦੇ ਇੱਕ 65 ਸਾਲ ਦੇ ਬਜ਼ੁਰਗ ਬਾਬੂ ਸਿੰਘ ਦੀ ਕਤਲ ਕਰ ਦਿੱਤਾ ਗਿਆ ਹੈ। ਘਰ ‘ਚ ਇਕੱਲੇ ਰਹਿ ਰਹੇ ਬਜ਼ੁਰਗ ਦੇ ਸਿਰ ‘ਤੇ ਗੰਭੀਰ ਸੱਟਾਂ ਹੋਣ ਕਾਰਨ ਉਸਦੇ ਕ਼ਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਬਜ਼ੁਰਗ ਦੇ ਪੁੱਤਰ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਉਸਦਾ ਪਿਤਾ ਜੋ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਸੀ ਉਸ ਕੋਲੋਂ ਪੈਸੇ ਦੀ ਲੁੱਟ ਦੀ ਨੀਅਤ ਨਾਲ ਕ਼ਤਲ ਕੀਤਾ ਗਿਆ ਹੈ। ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਨੇ ਕਿਹਾ ਕੇ ਉਸਨੇ ਸਬਜ਼ੀ ਬੀਜੀ ਹੈ ਇਸ ਲਈ ਉਹ ਘਰ ਤੋਂ ਪਾਸੇ ਹੀ ਰਹਿੰਦਾ ਹੈ ਤੇ ਉਸਦੇ ਪਿਤਾ ਇਕੱਲੇ ਰਹਿੰਦੇ ਸੀ ਜੋ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਸਨ ।

ਫਰੀਦਕੋਟ : ਸ਼ੱਕੀ ਹਾਲਾਤਾਂ ‘ਚ ਬਜ਼ੁਰਗ ਦਾ ਕਤਲ

ਨੌਜਵਾਨ ਨੇ ਦੱਸਿਆ ਹੈ ਕਿਹਾ ਕਿ ਉਸਦੇ ਪਿਤਾ ਕੋਲ ਠੇਕੇ ਦੇ ਪੈਸੇ ਹੁੰਦੇ ਸਨ ਜਿਨ੍ਹਾਂ ਦੀ ਲੁੱਟ ਕਰਨ ਲਈ ਸੱਟਾਂ ਮਾਰੀਆ ਲਗਦੀਆਂ ਹਨ ਤੇ ਜਿਸ ਕਾਰਨ ਹੀ ਉਨ੍ਹਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਵੱਲੋਂ ਵੀ ਸ਼ਖ਼ਸ ਦੇ ਕਤਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ।

ਦੂਜੇ ਪਾਸੇ ਡੀਐਸਪੀ ਪਰਮਿੰਦਰ ਸਿੰਘ ਨੇ ਘਟਨਾ ਦੀ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਡੌਗ ਸਕਾਡ ਦੀ ਮਦਦ ਵੀ ਲੈ ਰਹੀ ਹੈ ਤੇ ਨਾਲ ਹੀ ਫਰਾਂਨਸਿਕ ਟੀਮ ਪੁਹੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹਰ ਐਂਗਲ ਤੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: KLF ਦੀ ਵੱਡੀ ਸਾਜਿਸ਼ ਬੇਨਕਾਬ,ਨੈਣਾ ਦੇਵੀ ਮਾਰਗ ਤੋਂ ਮਿਲਿਆ ਹੈਂਡ ਗ੍ਰਨੇਡ

ABOUT THE AUTHOR

...view details