ਪੰਜਾਬ

punjab

ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼: ਪੁਲਿਸ ਗ੍ਰਿਫ਼ਤ 'ਚ ਮੁਲਜ਼ਮ

By

Published : May 8, 2021, 9:37 PM IST

ਫਿਰੋਜ਼ਪੁਰ ਦੀ ਗੋਬਿੰਦ ਨਗਰੀ 'ਚ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਇੱਕ ਵਿਅਕਤੀ ਵਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ।

ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼: ਪੁਲਿਸ ਗ੍ਰਿਫ਼ਤ 'ਚ ਆਰੋਪੀ
ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼: ਪੁਲਿਸ ਗ੍ਰਿਫ਼ਤ 'ਚ ਆਰੋਪੀ

ਫਿਰੋਜ਼ਪੁਰ: ਫ਼ਿਰੋਜ਼ਪੁਰ ਸ਼ਹਿਰ ਦੀ ਗੋਬਿੰਦ ਨਗਰੀ 'ਚ ਸਕੂਟਰੀ ਸਵਾਰ ਵਿਅਕਤੀ ਵਲੋਂ ਇੱਕ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਬੱਚੀ ਵੱਲੋਂ ਸ਼ੌਰ ਪਾਉਣ 'ਤੇ ਉਕਤ ਅਗਵਾਹ ਕਾਰ ਵਿਅਕਤੀ ਸਕੂਟਰੀ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਬੱਚੀ ਦੇ ਰੌਲਾ ਪਾਉਣ 'ਤੇ ਉਸਦੇ ਘਰ ਵਾਲੇ ਅਤੇ ਆਂਢ ਗੁਆਂਢ ਇਕੱਠੇ ਹੋ ਗਏ। ਉਕਤ ਵਿਅਕਤੀ ਵਲੋਂ ਅਗਵਾਹ ਕਰਨ ਦੀ ਘਟਨਾ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਜਿਸ ਨੂੰ ਖੰਗਾਲਣ 'ਤੇ ਉਕਤ ਅਗਵਾਹ ਕਾਰ ਵਿਅਕਤੀ ਦੀ ਪਹਿਚਾਣ ਹੋ ਗਈ ਅਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਬੱਚੀ ਦੇ ਪਿਤਾ ਨੇ ਦੱਸਿਆ ਕਿ ਘਟਨਾ ਸਬੰਧੀ ਉਸਦੀ ਪਤਨੀ ਵਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਅਤੇ ਉਸਨੇ ਮੁਹੱਲਾ ਵਾਸੀਆਂ ਨੂੰ ਨਾਲ ਲੈਕੇ ਇਸ ਸਬੰਧੀ ਦਰਖ਼ਾਸਤ ਥਾਣੇ ਦੇ ਦਿੱਤੀ। ਪੁਲਿਸ ਵੱਲੋਂ ਦੋਸ਼ੀ ਨੂੰ ਫੜ ਕੇ ਲਿਆਂਦਾ ਗਿਆ ਅਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਸਿਰਫ਼ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ, ਜਦ ਕਿ ਪੁਲਿਸ ਦੋਸ਼ੀ ਨੂੰ ਫੜ ਕੇ ਵੀ ਲਿਆਈ ਸੀ।

ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੋਬਿੰਦ ਨਗਰੀ ਵਾਸੀ ਰਕੇਸ਼ ਕੁਮਾਰ ਵਲੋਂ ਬੱਚੀ ਨੂੰ ਅਗਵਾਹ ਕਰਨ ਦੇ ਮਾਮਲੇ 'ਚ ਸ਼ਿਕਾਇਤ ਕਰਵਾਈ ਸੀ। ਜਿਨ੍ਹਾਂ ਦੀ ਰਿਪੋਰਟ ਲਿਖ ਕੇ ਦੋਸ਼ੀ 'ਤੇ ਪਰਚਾ ਦਰਜ ਕਰ ਦਿੱਤਾ ਸੀ ਅਤੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਸੀ। ਆਰੋਪੀ ਦੀ ਪਹਿਚਾਣ ਸੰਦੀਪ ਧਵਨ ਪੁੱਤਰ ਮਦਨ ਲਾਲ ਵਾਸੀ ਟੈਂਕਾਂ ਵਾਲੀ ਬਸਤੀ ਫ਼ਿਰੋਜ਼ਪੁਰ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਇਹ ਵੀ ਪੜ੍ਹੋ:ਕਿਸਾਨਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ABOUT THE AUTHOR

...view details