ਪੰਜਾਬ

punjab

Police and BSF recovered drone: ਭਾਰਤ ਪਾਕਿਸਤਾਨ ਸਰਹੱਦ ਨੇੜਿਓ ਮੁੜ ਮਿਲਿਆ ਨਾਪਾਕ ਡਰੋਨ, ਪੁਲਿਸ ਨੇ ਕਬਜ਼ੇ 'ਚ ਲਿਆ ਡਰੋਨ

By

Published : Feb 20, 2023, 6:24 PM IST

ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀਐੱਸਐੱਫ ਰੇਂਜਰਾਂ ਵੱਲੋਂ ਇੱਕ ਡ੍ਰੋਨ ਵੇਖਿਆ ਗਿਆ ਅਤੇ ਇਸ ਤੋਂ ਮਗਰੋਂ ਪੰਜਾਬ ਪੁਲਿਸ ਅਤੇ ਬੀਐੱਸਐੱਫ ਨੇ ਸਾਂਝਾ ਆਪ੍ਰੇਸ਼ਨ ਚਲਾਉਂਦਿਆ ਇਸ ਡਰੋਨ ਨੂੰ ਪਿੰਡ ਨਵਾਂ ਹਸਤਕਲਾਂ ਦੇ ਖੇਤਾਂ ਵਿੱਚੋਂ ਬਰਾਮਦ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਡ੍ਰੋਨ ਚਾਈਨਾ ਮੇਡ ਹੈ।

Police and BSF recovered drone in Ferozepur
Police and BSF recovered drone: ਭਾਰਤ ਪਾਕਿਸਤਾਨ ਸਰਹੱਦ ਨੇੜਿਓ ਮੁੜ ਮਿਲਿਆ ਨਾਪਾਕ ਡਰੋਨ, ਪੁਲਿਸ ਨੇ ਡਰੋਨ ਲਿਆ ਕਬਜ਼ੇ 'ਚ

Police and BSF recovered drone: ਭਾਰਤ ਪਾਕਿਸਤਾਨ ਸਰਹੱਦ ਨੇੜਿਓ ਮੁੜ ਮਿਲਿਆ ਨਾਪਾਕ ਡਰੋਨ, ਪੁਲਿਸ ਨੇ ਡਰੋਨ ਲਿਆ ਕਬਜ਼ੇ 'ਚ

ਫਾਜ਼ਿਲਕਾ: ਬੀਐੱਸਐੱਫ ਅਤੇ ਪੰਜਾਬ ਪੁਲਿਸ ਨੂੰ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤ ਦੇ 2 ਕਿਲੋਮੀਟਰ ਅੰਦਰ ਇੱਕ ਡਰੋਨ ਮਿਲਿਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਦੇਰ ਰਾਤ ਡਰੋਨ ਦੀ ਹਰਕਤ ਦੇਖੀ ਗਈ, ਜਿਸ ਕਾਰਨ ਅੱਜ ਸਵੇਰ ਤੋਂ ਹੀ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿੱਚ ਚੀਨੀ ਦਿਸਣ ਵਾਲਾ ਇਕ ਡਰੋਨ ਮਿਲਿਆ।



ਚੀਨ ਦਾ ਬਣਿਆ ਡਰੋਨ: ਸਰਚ ਅਭਿਆਨ ਦੀ ਅਗਵਾਈ ਕਰ ਰਹੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬੀਐੱਸਐੱਫ ਨੇ ਸਰਹੱਦੀ ਇਲਾਕੇ ਵਿੱਚ ਇੱਕ ਡਰੋਨ ਦੀ ਹਰਕਤ ਸਬੰਧੀ ਜਾਣਕਾਰੀ ਮਿਲੀ ਅਤੇ ਇਸ ਮਗਰੋਂ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਅਤੇ ਬੀਐੱਸਐੱਪ ਨੂੰ ਨਾਲ ਲੈਕੇ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਕੁੱਝ ਘੰਟੇ ਦੀ ਮਸ਼ੱਕਤ ਤੋਂ ਬਾਅਦ ਇਹ ਡਰੋਨ ਭਾਰਤ ਦੀ ਬਾਰਡਰ ਤੋਂ ਸਰਹੱਦ ਦੇ ਦੋ ਕਿੱਲੋਮੀਟਰ ਅੰਦਰ ਬਰਾਮਦ ਹੋਇਆ। ਉਨ੍ਹਾਂ ਕਿਹਾ ਇਹ ਡਰੋਨ ਖੇਤ ਵਿੱਚ ਪਿਆ ਸੀ ਅਤੇ ਪੁਲਿਸ ਨੇ ਇਸ ਨੂੰ ਕਬਜ਼ੇ ਵਿੱਚ ਲਿਆ ਹੈ।

ਵਿਸ਼ੇਸ਼ ਜਾਂਚ: ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਦਿਖ ਅਤੇ ਬਨਾਵਟ ਤੋਂ ਪਤਾ ਲੱਗਿਆ ਹੈ ਕਿ ਇਹ ਨਾਪਾਕ ਡਰੋਨ ਚਾਈਨਾ ਮੇਡ ਹੈ। ਉਨ੍ਹਾਂ ਕਿਹਾ ਫਿਲਹਾਲ ਇਹ ਸਾਫ਼ ਨਹੀਂ ਹੋਇਆ ਕਿ ਇਹ ਡਰੋਨ ਇੱਥੇ ਡਿੱਗਿਆ ਹੈ ਜਾਂ ਫਿਰ ਇਸ ਨੂੰ ਖੁੱਦ ਗਿਰਾਇਆ ਗਿਆ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਡਰੋਨ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈਕੇ ਵਿਸ਼ੇਸ਼ ਜਾਂਚ ਲਈ ਅੱਗੇ ਲੈਬ ਵਿੱਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ:Amritsar Bank loot solve: PNB ਬੈਂਕ 'ਚ ਡਕੈਤੀ ਕਰਨ ਵਾਲੇ 2 ਚੋਰ 22 ਲੱਖ ਰੁਪਏ ਸਮੇਤ ਕਾਬੂ



ਦੱਸ ਦਈਏ ਇਸ ਤੋਂ ਪਹਿਲਾਂ ਵੀ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ 9 ਨਵੰਬਰ 2022 ਨੂੰ ਬੀਐੱਸਐੱਫ ਦੇ ਰੇਂਜਰਾਂ ਵੱਲੋਂ ਨਾਪਾਕ ਡਰੋਨ ਦੀ ਹਰਕਤ ਵੇਖੀ ਗਈ ਸੀ। ਉਸ ਸਮੇਂ ਫਿਰੋਜ਼ਪੁਰ ਸੈਕਟਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਦੇਖੀ ਗਈ ਤਾਂ ਡਰੋਨ ਉੱਤੇ ਬੀਐਸਐਫ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਸਰਚ ਆਪਰੇਸ਼ਨ ਤੋਂ ਬਾਅਦ ਭਾਰੀ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਸੀ ਕਿ ਗਯਾ ਵਿੱਚ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਸੀ ਅਤੇ ਅੱਗੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਸੀ। ਉਸ ਵਕਤ ਇਸ ਡਰੋਨ ਰਾਹੀਂ ਭਾਰਤ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ।



ABOUT THE AUTHOR

...view details