ਪੰਜਾਬ

punjab

ਭਾਰਤੀ ਕ੍ਰਿਕੇਟ ਖਿਡਾਰੀ ਸ਼ੁਭਮਨ ਗਿੱਲ ਨੇ ਮਾਰਿਆ ਦੋਹਰਾ ਸੈਂਕੜਾ, ਪਰਿਵਾਰ ਨੇ ਨੱਚ ਕੇ ਮਨਾਈ ਖੁਸ਼ੀ

By

Published : Jan 20, 2023, 10:48 AM IST

ਭਾਰਤੀ ਕ੍ਰਿਕੇਟ ਖਿਡਾਰੀ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖ਼ਿਲਾਫ਼ ਦੋਹਰਾ ਸੈਂਕੜਾ ਮਾਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੇ ਜੱਦੀ ਪਿੰਡ ਜੈਮਲ ਵਾਲਾ ਦੇ ਲੋਕ ਕ੍ਰਿਕਟ ਸਟਾਰ ਸ਼ੁਭਮਨ ਗਿੱਲ ਨੂੰ ਉਸ ਦੀ ਇਸ ਪ੍ਰਾਪਤੀ 'ਤੇ ਵਧਾਈ ਦੇਣ ਉਸ ਦੇ ਘਰ ਆ ਰਹੇ ਹਨ।

Indian cricket player Shubman Gill scored a double century
Indian cricket player Shubman Gill scored a double century

ਭਾਰਤੀ ਕ੍ਰਿਕੇਟ ਖਿਡਾਰੀ ਸ਼ੁਭਮਨ ਗਿੱਲ ਨੇ ਮਾਰਿਆ ਦੋਹਰਾ ਸੈਂਕੜਾ, ਪਰਿਵਾਰ ਨੇ ਨੱਚ ਕੇ ਮਨਾਈ ਖੁਸ਼ੀ

ਫਾਜ਼ਿਲਕਾ:ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੈਮਲ ਵਾਲਾ ਦੇ ਭਾਰਤੀ ਕ੍ਰਿਕੇਟ ਖਿਡਾਰੀ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖ਼ਿਲਾਫ਼ ਦੋਹਰਾ ਸੈਂਕੜਾ ਮਾਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉੱਥੇ ਹੀ ਸ਼ੁਭਮਨ ਗਿੱਲ ਦੇ ਜੱਦੀ ਪਿੰਡ ਜੈਮਲ ਵਾਲਾ ਵਿਖੇ ਪਿੰਡ ਦੇ ਲੋਕ ਸ਼ੁਭਮਨ ਗਿੱਲ ਦੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਉਸ ਦੇ ਘਰ ਆ ਰਹੇ ਹਨ।

ਸ਼ੁਭਮਨ ਗਿੱਲ ਦੇ ਦਾਦਾ-ਦਾਦੀ ਨੇ ਵੀ ਭੰਗੜਾ ਪਾ ਕੇ ਖੁਸ਼ੀ ਮਨਾਈ:- ਦੱਸ ਦਈਏ ਕਿ ਜਿੱਥੇ ਪਹੁੰਚੇ ਰਿਸ਼ਤੇਦਾਰਾਂ ਨੇ ਸ਼ੁਭਮਨ ਗਿੱਲ ਦੇ ਦਾਦਾ-ਦਾਦੀ ਨੂੰ ਮਠਿਆਈ ਖਵਾ ਕੇ ਮੂੰਹ ਮਿੱਠਾ ਕਰਵਾਇਆ। ਉੱਥੇ ਹੀ ਇਸ ਖੁਸ਼ੀ ਦੇ ਮੌਕੇ 'ਤੇ ਸ਼ੁਭਮਨ ਗਿੱਲ ਦੇ ਦਾਦਾ-ਦਾਦੀ ਨੇ ਵੀ ਭੰਗੜਾ ਪਾ ਕੇ ਖੁਸ਼ੀ ਮਨਾਈ ਅਤੇ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਦੀ ਇਸ ਪ੍ਰਾਪਤੀ 'ਤੇ ਵਧਾਈ ਦੇਣ ਲਈ ਆਏ ਲੋਕਾਂ ਨੂੰ ਵਧਾਈ ਦਿੱਤੀ।

ਛੋਟੇ ਸੂਬੇ ਦੇ ਛੋਟੇ ਪਿੰਡਾਂ ਦੇ ਲੋਕ ਵੀ ਵੱਡੇ ਸਿਤਾਰੇ ਬਣ ਸਕਦੇ:- ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੁਭਮਨ ਗਿੱਲ ਦੇ ਦਾਦੇ ਨੇ ਕਿਹਾ ਕਿ ਉਸ ਨੂੰ ਵੀ ਸ਼ੁਰੂ ਤੋਂ ਹੀ ਕ੍ਰਿਕਟ ਦਾ ਸ਼ੌਕੀਨ ਸੀ। ਉਨ੍ਹਾਂ ਕਿਹਾ ਜਿੱਥੇ ਉਨ੍ਹਾਂ ਦੇ ਪੋਤੇ ਸ਼ੁਭਮਨ ਗਿੱਲ ਨੇ ਵਧੀਆ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਛੋਟੇ ਸੂਬੇ ਦੇ ਛੋਟੇ ਪਿੰਡਾਂ ਦੇ ਲੋਕ ਵੀ ਵੱਡੇ ਸਿਤਾਰੇ ਬਣ ਸਕਦੇ ਹਨ।


ਇਹ ਵੀ ਪੜੋ:-India Beat South Africa : ਭਾਰਤ ਨੇ 2023 ਦੀ ਸਮਰ ਸੀਰੀਜ਼ ਜਿੱਤੀ

ABOUT THE AUTHOR

...view details