ਪੰਜਾਬ

punjab

ਆਪ ਵਿਧਾਇਕ ਦੀ ਅੱਧੀ ਰਾਤ ਨੂੰ ਥਾਣੇ ’ਚ ਰੇਡ, ਵੇਖੋ ਵੀਡੀਓ

By

Published : Apr 25, 2022, 9:30 PM IST

ਫਾਜ਼ਿਲਕਾ ਤੋਂ ਆਪ ਵਿਧਾਇਕ ਨਰਿੰਦਰਪਾਲ ਸਿੰਘ ਵੱਲੋਂ ਅੱਧੀ ਰਾਤ ਨੂੰ ਥਾਣੇ ਵਿੱਚ ਰੇਡ ਕੀਤੀ ਗਈ ਹੈ। ਇਸ ਰੇਡ ਦੌਰਾਨ ਉਨ੍ਹਾਂ ਪੁਲਿਸ ਮੁਲਾਜ਼ਮ ਦੀ ਡਿਊਟੀ ਚੈੱਕ ਕੀਤੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਡਿਊਟੀ ’ਤੇ ਅਲਰਟ ਰਹਿਣ ਦੀ ਹਦਾਇਤ ਦਿੱਤੀ ਹੈ।

ਫਾਜ਼ਿਲਕਾ ਥਾਣੇ ਚ ਆਪ ਵਿਧਾਇਕ ਦੀ ਰੇਡ
ਫਾਜ਼ਿਲਕਾ ਥਾਣੇ ਚ ਆਪ ਵਿਧਾਇਕ ਦੀ ਰੇਡ

ਫਾਜ਼ਿਲਕਾ: ਪੰਜਾਬ ਵਿੱਚ ਆਪ ਦੀ ਨਵੀਂ ਸਰਕਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਲਗਾਤਾਰ ਆਪ ਸਰਕਾਰ ਦੇ ਵਿਧਾਇਕ ਵੱਖ ਵੱਖ ਵਿਭਾਗਾਂ ਵਿੱਚ ਰੇਡ ਮਾਰ ਰਹੇ ਹਨ ਤਾਂ ਕਿ ਸਿਸਟਮ ਨੂੰ ਠੀਕ ਚਲਾਇਆ ਜਾ ਸਕੇ। ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੱਧੀ ਰਾਤ ਨੂੰ ਥਾਣਾ ਸਿਟੀ ਵਿੱਚ ਛਾਪਾ ਮਾਰਿਆ ਗਿਆ ਹੈ ਅਤੇ ਇਸ ਦੌਰਾਨ ਮੁਲਾਜ਼ਮਾਂ ਨੂੰ ਡਿਊਟੀ ’ਤੇ ਅਲਰਟ ਰਹਿਣ ਦੀ ਹਦਾਇਤ ਕੀਤੀ ਹੈ।

ਫਾਜ਼ਿਲਕਾ ਥਾਣੇ ਚ ਆਪ ਵਿਧਾਇਕ ਦੀ ਰੇਡ

ਫ਼ਾਜ਼ਿਲਕਾ ਵਿੱਚ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਵਿਚ ਜਿੱਥੇ ਵਾਧਾ ਹੋਇਆ ਹੈ ਉੱਥੇ ਹੀ ਬੀਤੇ ਮਹੀਨੇ ਚੋਰਾਂ ਦੇ ਵੱਲੋਂ ਕਈ ਦੁਕਾਨਾਂ ਨੂੰ ਸੇਂਧਮਾਰੀ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਿੰਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿਚ ਪੁਲਿਸ ਅਸਫਲ ਦਿਖਾਈ ਦੇ ਰਹੀ ਹੈ। ਇਲਾਕੇ ਦੇ ਵਿੱਚ ਵਧੀਆਂ ਚੋਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵੱਲੋਂ ਅੱਧੀ ਰਾਤ ਨੂੰ ਜਿਥੇ ਥਾਣਾ ਸਿਟੀ ਵਿੱਚ ਛਾਪਾ ਮਾਰ ਕੇ ਥਾਣੇ ਦੀ ਚੈਕਿੰਗ ਕੀਤੀ ਗਈ।

ਉਥੇ ਹੀ ਮੌਕੇ ’ਤੇ ਮੌਜੂਦ ਡਿਊਟੀ ਅਫਸਰ ਨੂੰ ਨਾਲ ਲੈ ਕੇ ਸ਼ਹਿਰ ਦੇ ਵਿੱਚ ਚੱਲ ਰਹੀਆਂ ਪੀਸੀਆਰ ਪਾਰਟੀਆਂ ਤੇ ਡਿਊਟੀ ਦੇ ਰਹੇ ਡਿਊਟੀ ਮੁਲਾਜ਼ਮਾਂ ਦੀ ਹਾਜ਼ਰੀ ਵੀ ਚੈੱਕ ਕੀਤੀ ਗਈ। ਇਸ ਮੌਕੇ ਥਾਣਾ ਸਿਟੀ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਸੇਵਾਦਾਰ ਚੁਣਿਆ ਹੈ ਅਤੇ ਉਹ ਸੇਵਾਦਾਰ ਬਣ ਕੇ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਵਲੋਂ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਵੀ ਡਿਊਟੀ ਦੇ ਪ੍ਰਤੀ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ।

ਉਥੇ ਹੀ ਮੌਕੇ ਤੇ ਮੌਜੂਦ ਥਾਣਾ ਸਿਟੀ ਦੇ ਡਿਊਟੀ ਅਫ਼ਸਰ ਨੇ ਦੱਸਿਆ ਕਿ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਂ ਦੇ ਵੱਲੋਂ ਥਾਣੇ ਦਾ ਦੌਰਾ ਕੀਤਾ ਗਿਆ ਹੈ ਉੱਥੇ ਹੀ ਸ਼ਹਿਰ ਦੇ ਵਿੱਚ ਚੱਲ ਰਹੀਆਂ ਪੀਸੀਆਰ ਪਾਰਟੀਆਂ ਦੀ ਵੀ ਚੈਕਿੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਫਾਜ਼ਿਲਕਾ ਪੁਲਸ ਲੋਕਾਂ ਦੀ ਸੇਵਾ ਵਿਚ ਚੌਵੀ ਘੰਟੇ ਹਾਜ਼ਰ ਖੜ੍ਹੀ ਹੈ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਲੋੜ ਪੈਣ ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਪੁਲੀਸ ਵੱਲੋਂ ਲੋਕਾਂ ਦੇ ਹਰ ਇੱਕ ਮਸਲੇ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ।

ਇਹ ਵੀ ਪੜ੍ਹੋ:'ਸੂਬੇ 'ਚ ਸਾਰੀਆਂ ਪੰਚਾਇਤੀ ਜਮੀਨਾਂ ‘ਤੇ ਨਜਾਇਜ਼ ਕਬਜ਼ਿਆਂ ਦੀ ਜਾਂਚ ਦੇ ਆਦੇਸ਼'

ABOUT THE AUTHOR

...view details