ਪੰਜਾਬ

punjab

ਜੇਕਰ ਕਾਂਗਰਸੀ ਨਗਰ ਕੌਂਸਲ ਚੋਣਾਂ ਵਿੱਚ ਧੱਕੇਸ਼ਾਹੀ ਕਰਨਗੇ ਤਾਂ ਅਸੀਂ ਵੀ ਜਵਾਬ ਦੇਵਾਂਗੇ: ਜਿਆਣੀ

By

Published : Feb 11, 2021, 2:11 PM IST

14 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਸਰਗਰਮ ਵਿਖਾਈ ਦੇ ਰਹੀਆ ਹਨ। ਇਸ ਮੌਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਚੱਲਦਿਆਂ ਦੂਜੀਆ ਪਾਰਟੀਆਂ ਵਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾ ਰਹੇ ਹਨ।

ਤਸਵੀਰ
ਤਸਵੀਰ

ਫਾਜ਼ਿਲਕਾ: 14 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਸਰਗਰਮ ਵਿਖਾਈ ਦੇ ਰਹੀਆ ਹਨ। ਇਸ ਮੌਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਚੱਲਦਿਆਂ ਦੂਜੀਆ ਪਾਰਟੀਆਂ ਵਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾ ਰਹੇ ਹਨ। ਇਸ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਕਾਂਗਰਸ ਉੱਤੇ ਧੱਕੇ ਸ਼ਾਹੀ ਕਰਣ ਦੇ ਇਲਜ਼ਾਮ ਲਾਉਂਦਿਆ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਪਰਦਰਸ਼ਨ ਲਈ ਉਕਸਾਇਆ ਲਈ ਉਕਸਾਇਆ ਜਾ ਰਿਹਾ ਹੈ।

ਜੇਕਰ ਕਾਂਗਰਸੀ ਨਗਰ ਕੌਂਸਲ ਚੋਣਾਂ ਵਿੱਚ ਧੱਕੇਸ਼ਾਹੀ ਕਰਨਗੇ ਤਾਂ ਅਸੀਂ ਵੀ ਜਵਾਬ ਦੇਵਾਂਗੇ: ਸੁਰਜੀਤ ਕੁਮਾਰ ਜਿਆਣੀ

ਜੇਕਰ ਕੋਈ ਪਹਿਲ ਕਰੇਗਾ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ: ਜਿਆਣੀ

ਇਸ ਮੌਕੇ ਜਿਆਣੀ ਅਤੇ ਕਿਹਾ ਕਿ ਜੇਕਰ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਵੱਲੋਂ ਧੱਕੇਸ਼ਾਹੀ ਜਾ ਗੁੰਡਾਗਰਦੀ ਕੀਤੀ ਤਾਂ ਉਸਦਾ ਜਵਾਬ ਭਾਜਪਾ ਪਾਰਟੀ ਵੱਲੋਂ ਦਿੱਤਾ ਜਾਵੇਗਾ। ਜੇਕਰ ਕੋਈ ਚੋਣਾਂ ਵਾਲੇ ਦਿਨ ਝਗੜਾ ਕਰੇਗਾ ਜਾਂ ਪਹਿਲ ਕਰੇਗਾ ਤਾਂ ਉਸਦਾ ਉਹ ਖੁਦ ਜ਼ਿੰਮੇਦਾਰ ਹੋਵੇਗਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਨੂੰ ਭਾਜਪਾ ਉਮੀਦਵਾਰਾਂ ਵਿਰੁੱਧ ਉਕਸਾਇਆ ਜਾ ਰਿਹਾ ਹੈ ਅਤੇ ਕੁੱਝ ਲਾਲਚ ਦੇਕੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਪਰਦਰਸ਼ਨ ਕਰਣ ਨੂੰ ਤਿਆਰ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵਾਲੇ ਚਾਹੁੰਦੇ ਹਨ ਕਿ ਭਾਜਪਾ ਉਮੀਦਵਾਰਾਂ ਦਾ ਮਨੋਬਲ ਡਿੱਗ ਜਾਵੇ ਪਰ ਫਾਜ਼ਿਲਕਾ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਵੇਗੀ।

ABOUT THE AUTHOR

...view details