ਪੰਜਾਬ

punjab

ਫ਼ਾਜ਼ਿਲਕਾ: ਬੀ.ਐਸ.ਐਫ. ਨੇ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

By

Published : Aug 30, 2020, 1:11 PM IST

ਬੀ.ਐਸ.ਐਫ. ਨੇ ਫ਼ਾਜ਼ਿਲਕਾ ਸੈਕਟਰ 'ਚ ਭਾਰਤ-ਪਾਕਿ ਸਰਹੱਦ ਦੀ ਖਾਨਪੁਰ ਚੈੱਕ ਪੋਸਟ ਨੇੜੇ ਐਤਵਾਰ ਸਵੇਰੇ 14.790 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

BSF Seizes crores of heroin from border
ਫਾਜ਼ਿਲਕਾ: ਬੀ.ਐਸ.ਐਫ. ਨੇ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

ਫ਼ਾਜ਼ਿਲਕਾ: ਬੀ.ਐਸ.ਐਫ. ਦੀ 181 ਬਟਾਲੀਅਨ ਦੇ ਅਧਿਕਾਰੀਆਂ ਨੇ ਵੱਡੀ ਕਾਮਯਾਬੀ ਹਾਸਲ ਕੀਤੀ। ਬੀ.ਐਸ.ਐਫ ਨੇ ਫ਼ਾਜ਼ਿਲਕਾ ਸੈਕਟਰ 'ਚ ਭਾਰਤ-ਪਾਕਿ ਸਰਹੱਦ ਦੀ ਖਾਨਪੁਰ ਚੈੱਕ ਪੋਸਟ ਨੇੜੇ ਐਤਵਾਰ ਸਵੇਰੇ 14.790 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 74 ਕਰੋੜ ਰੁਪਏ ਹੈ।

ਸੂਤਰਾਂ ਤੋਂ ਪ੍ਰਪਾਤ ਜਾਣਕਾਰੀ ਮੁਤਾਬਕ ਬੀ.ਐਸ.ਐਫ. ਦੇ ਜਵਾਨਾਂ ਨੇ ਐਤਵਾਰ ਸਵੇਰੇ ਤਲਾਸ਼ੀ ਲਈ ਚਲਾਈ ਮੁਹਿੰਮ ਦੌਰਾਨ ਇੱਕ ਕਿਸਾਨ ਦੇ ਖੇਤਾਂ 'ਚੋਂ ਕੰਡਿਆਲੀ ਤਾਰ ਨੇੜੇ ਦੱਬੇ ਹੈਰੋਇਨ ਦੇ 14 ਪੈਕੇਟ ਬਰਾਮਦ ਕੀਤੇ। ਇਸ ਹੈਰੋਇਨ ਦੇ ਪੈਕੇਟ ਪੀਲੀ ਐਡਸਿਵ ਟੇਪ ਨਾਲ ਲਪੇਟੀ ਹੋਈ ਸੀ। ਬੀ.ਐਸ.ਐਫ. ਦੇ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਫੜ੍ਹ ਕੇ ਸਮੱਗਲਰਾਂ ਦੀਆਂ ਮਾੜੀਆਂ ਕੋਸ਼ਿਸ਼ਾਂ ਨੂੰ ਵੱਡਾ ਝੱਟਕਾ ਦਿੱਤਾ ਹੈ।

ABOUT THE AUTHOR

...view details