ਪੰਜਾਬ

punjab

ਭਾਜਪਾ ਖ਼ਿਲਾਫ਼ ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

By

Published : Jun 12, 2022, 10:57 AM IST

ਰੋਜਾ ਸ਼ਰੀਫ ਦੇ ਖਲੀਫਾ ਸੱਯਦ ਮੁਹੰਮਦ ਸਾਦਿਕ ਰਜ਼ਾ ਅਤੇ ਸੈਫੂਦੀਨ ਕਿਹਾ ਕਿ ਭਾਜਪਾ ਦੀ ਕੌਮੀ ਬੁਲਾਰਾ (BJP's national spokesperson) ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਨਬੀ ਕਰੀਮ ਹਜ਼ਰਤ ਮੁਹੰਮਦ ਸਾਹਿਬ ਦੇ ਖ਼ਿਲਾਫ਼ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈਕੇ ਦੁਨੀਆਂ ਭਰ ਦੇ ਵਿੱਚ ਮੁਸਲਿਮ ਭਾਈਚਾਰੇ ਵਿੱਚ ਕਾਫ਼ੀ ਰੋਸ (Protests in the Muslim community) ਪਾਇਆ ਜਾ ਰਿਹਾ।

ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ
ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਫ਼ਤਹਿਗੜ੍ਹ ਸਾਹਿਬ: ਰੋਜਾ ਸ਼ਰੀਫ ਦੇ ਖਲੀਫਾ ਸੱਯਦ ਮੁਹੰਮਦ ਸਾਦਿਕ ਰਜ਼ਾ ਅਤੇ ਸੈਫੂਦੀਨ ਕਿਹਾ ਕਿ ਭਾਜਪਾ ਦੀ ਕੌਮੀ ਬੁਲਾਰਾ (BJP's national spokesperson) ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਨਬੀ ਕਰੀਮ ਹਜ਼ਰਤ ਮੁਹੰਮਦ ਸਾਹਿਬ ਦੇ ਖ਼ਿਲਾਫ਼ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈਕੇ ਦੁਨੀਆਂ ਭਰ ਦੇ ਵਿੱਚ ਮੁਸਲਿਮ ਭਾਈਚਾਰੇ ਵਿੱਚ ਕਾਫ਼ੀ ਰੋਸ (Protests in the Muslim community) ਪਾਇਆ ਜਾ ਰਿਹਾ, ਪਰ ਇਨ੍ਹਾਂ ਦੋਵਾਂ ਖ਼ਿਲਾਫ਼ ਹੁਣ ਨਾ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਉਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦੇ ਵਿਰੋਧ ਵਿੱਚ ਇਹ ਰੋਸ ਪ੍ਰਦਰਸ਼ਨ (Protest) ਕੀਤਾ ਗਿਆ ਹੈ ਅਤੇ ਇੱਕ ਮੰਗ ਪੱਤਰ ਪ੍ਰਸ਼ਾਸਾਨ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਕਤ ਦੋਵਾਂ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਰੋਜਾ ਸ਼ਰੀਫ ਦੇ ਖਲੀਫਾ ਸੱਯਦ ਮੁਹੰਮਦ ਸਾਦਿਕ ਰਜ਼ਾ ਅਤੇ ਸੈਫੂਦੀਨ ਕਿਹਾ ਕਿ ਭਾਜਪਾ ਦੀ ਕੌਮੀ ਬੁਲਾਰਾ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਉਨ੍ਹਾਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਕਰਨ ਵਾਲੇ ਨਬੀ ਕਰੀਬ ਹਜ਼ਰਤ ਮੁਹੰਮਦ ਸਾਹਿਬ ਖ਼ਿਲਾਫ਼ ਨਾਪਾਕ ਗੱਲਾਂ ਕੀਤੀਆਂ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਭਾਜਪਾ ਦੀ ਮੁਅੱਤਲ ਬੁਲਾਰਾ ਵੱਲੋਂ ਉਗਲਿਆ ਗਿਆ ਜਹਿਰ ਇਹ ਸਾਬਤ ਕਰਦਾ ਹੈ ਕਿ ਉਨ੍ਹਾਂ ਦੇ ਦਿਲ 'ਚ ਦੇਸ਼ ਦੇ ਘੱਟ ਗਿਣਤੀਆਂ ਲਈ ਕੀ ਹੈ, ਅੱਜ ਇਹ ਪ੍ਰੋਗਰਾਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ (Punjab Maulana Mohammad Usman Rahmani Ludhianvi) ਦੇ ਸੱਦੇ ‘ਤੇ ਰੱਖਿਆ ਗਿਆ ਸੀ, ਇਸ ਮੌਕੇ ਇੱਕ ਮੰਗ ਪੱਤਰ ਪ੍ਰਸ਼ਾਸਾਨ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਕਤ ਦੋਵਾਂ ਨੇਤਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਐੱਸ.ਡੀ.ਐੱਮ. ਸ੍ਰੀ ਫਤਹਿਗੜ੍ਹ ਸਾਹਿਬ (SDM Sri Fatehgarh Sahib) ਹਰਪ੍ਰੀਤ ਅਟਵਾਲ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਤੇ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ

ABOUT THE AUTHOR

...view details