ਪੰਜਾਬ

punjab

Lok Sabha elections 2024: ਭਾਰਤ ਰਾਸ਼ਟਰ ਕਿਸਾਨ ਸੰਮਤੀ ਦੇ ਨਾਲ ਮਿਲਕੇ ਚੋਣ ਲੜਨਗੇ ਗੁਰਨਾਮ ਚੜੂਨੀ, ਪੰਜਾਬ ਵਿੱਚ ਖੋਲ੍ਹਿਆ ਚੋਣ ਦਫਤਰ

By

Published : Jan 29, 2023, 2:18 PM IST

Updated : Jan 29, 2023, 7:57 PM IST

ਤੇਲੰਗਾਨਾ ਦੇ ਸੀਐੱਮ ਦੀ ਪਾਰਟੀ ਭਾਰਤ ਰਾਸ਼ਟਰ ਕਿਸਾਨ ਸੰਮਤੀ ਦੇ ਨਾਲ ਰਲ ਕੇ ਹਰਿਆਣਾ ਦੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ 13 ਸੀਟਾਂ ਉੱਤੇ ਚੋਣਾਂ ਲੜਨਗੇ। ਪਾਰਟੀ ਦੇ ਸੀਨੀਅਰ ਆਗੂ ਮਨਜੋਤ ਸਿੰਘ ਗਰੇਵਾਲ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਚੋਣ ਦਫਤਰ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਉੱਤੇ ਬਿਆਨ ਦਿੱਤਾ ਹੈ।

Bharat Rashtra Kisan Samiti Will contest the Lok Sabha elections
Bharat Rashtra Kisan Samiti : ਭਾਰਤ ਰਾਸ਼ਟਰ ਕਿਸਾਨ ਸੰਮਤੀ ਦੇ ਨਾਲ ਮਿਲ ਲੜਨਗੇ ਗੁਰਨਾਮ ਸਿੰਘ ਚੜੂਨੀ ਚੋਣ, ਪੰਜਾਬ ਵਿੱਚ ਖੋਲ੍ਹਿਆ ਪਾਰਟੀ ਨੇ ਚੋਣ ਦਫਤਰ

Bharat Rashtra Kisan Samiti : ਭਾਰਤ ਰਾਸ਼ਟਰ ਕਿਸਾਨ ਸੰਮਤੀ ਦੇ ਨਾਲ ਮਿਲ ਲੜਨਗੇ ਗੁਰਨਾਮ ਸਿੰਘ ਚੜੂਨੀ ਚੋਣ, ਪੰਜਾਬ ਵਿੱਚ ਖੋਲ੍ਹਿਆ ਪਾਰਟੀ ਨੇ ਚੋਣ ਦਫਤਰ

ਸ੍ਰੀ ਫਤਿਹਗੜ੍ਹ ਸਾਹਿਬ:ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇਲੰਗਾਨਾ ਦੇ ਸੀਐੱਮ ਦੀ ਪਾਰਟੀ ਭਾਰਤ ਰਾਸ਼ਟਰ ਕਿਸਾਨ ਸੰਮਤੀ ਦੇ ਨਾਲ ਮਿਲ ਕੇ ਲੋਕ ਸਭਾ ਦੀਆਂ 13 ਸੀਟਾਂ ਉੱਤੇ ਚੋਣ ਲੜਨਗੇ। ਇਹ ਗੱਲ ਪਾਰਟੀ ਦੇ ਸੀਨੀਅਰ ਆਗੂ ਮਨਜੋਤ ਸਿੰਘ ਗਰੇਵਾਲ ਨੇ ਸਾਂਝੀ ਕੀਤੀ ਹੈ। ਉਹ ਅੱਜ ਪਾਰਟੀ ਦੀ ਚੋਣ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਕਰਨ ਲਈ ਆਏ ਸਨ। ਇਸ ਮੌਕੇ ਆਗੂ ਮਨਜੋਤ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਤੇਲੰਗਾਨਾ ਦੇ ਸੀਐਮ ਕੇ ਸੀਆਰ ਵੱਲੋਂ ਆਪਣੀ ਪਾਰਟੀ ਭਾਰਤ ਰਾਸ਼ਟਰ ਸੰਮਤੀ ਹੈ। ਇਸਨੂੰ ਰਾਸ਼ਟਰੀ ਪਾਰਟੀ ਬਣਾਇਆ ਗਿਆ ਹੈ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਭਾਰਤ ਰਾਸ਼ਟਰ ਕਿਸਾਨ ਸੰਮਤੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਹੈ।

ਪਾਰਟੀ ਦਫਤਰ ਦੀ ਸ਼ੁਰੂਆਤ:ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਪਾਰਟੀ ਦੀ ਸ਼ੁਰੂਆਤ ਅੱਜ ਪੰਜਾਬ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਸਾਰੇ ਮੈਂਬਰ ਸਾਮਲ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਤੇਲਗਾਨਾ ਦਾ ਮਾਡਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੁਸੀ ਦੇਸ਼ ਹਾਲ ਦੇਖ ਰਹੇ ਹੋ ਕਿ ਕਿਵੇਂ ਰੇਲ, ਏਅਰਪੋਰਟ ਆਦਿ ਸਾਰਾ ਕੁੱਝ ਨਿੱਜੀ ਹੱਥਾਂ ਵਿੱਚ ਜਾ ਕੇ ਵਿਕ ਰਿਹਾ ਹੈ। ਉਨ੍ਹਾਂ ਕਿਹਾ ਸਾਡਾ ਵੱਡਾ ਯੋਗਦਾਨ ਹੋਵੇਗਾ ਕਿ ਅਸੀਂ ਦੇਸ਼ ਨੂੰ ਬਚਾਉਣ ਦੇ ਲਈ ਅੱਗੇ ਆਈਏ। ਉਥੇ ਹੀ ਗਰੇਵਾਲ ਨੇ ਕਿਹਾ ਕਿ ਸੜਕਾਂ ਉੱਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਲਈ ਅਸੀਂ ਗਊ ਸੈਸ ਦੇ ਰਹੇ ਹਾਂ, ਪਰ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ।

ਇਹ ਵੀ ਪੜ੍ਹੋ:China doors scattered in the streets: ਹਾਦਸੇ ਰੋਕਣ ਲਈ ਇਸ ਨੌਜਵਾਨ ਨੇ ਕੀਤਾ ਵੱਡਾ ਉਪਰਾਲਾ

ਉਨ੍ਹਾਂ ਕਿਹਾ ਕਿ ਪੰਜਾਬ ਦੀ ਚਾਰ ਲੱਖ ਤੋਂ ਵੱਧ ਏਕੜ ਜ਼ਮੀਨ ਗਊ ਚਰਾਵਾ ਲਈ ਹੈ। ਫਿਰ ਇਸ ਨੂੰ ਗਊਸ਼ਾਲਾ ਦੇ ਲਈ ਕਿਉਂ ਨਹੀਂ ਵਰਤਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਤੇਲਗਾਨਾ ਦੇ ਵਿੱਚ ਅੱਜ ਤੱਕ ਇਕ ਵੀ ਕਿਸਾਨ ਨੇ ਖੁਦਕਸ਼ੀ ਨਹੀਂ ਕੀਤੀ ਹੈ। ਕਿਸਾਨਾਂ ਨੂੰ ਇੰਟਰਨੈੱਟ, ਬਿਜਲੀ-ਪਾਣੀ ਮੁਫਤ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਉੱਤੇ ਬਿਆਨ ਦਿੰਦਿਆਂ ਗਰੇਵਾਲ ਨੇ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਧਰਨੇ ਉਸੇ ਤਰਾਂ ਚੱਲ ਰਹੇ ਹਨ, ਨਸ਼ਾ ਵਿਕ ਰਿਹਾ ਹੈ, ਬੇਰੁਜ਼ਗਾਰੀ ਵਧ ਰਹੀ ਹੈ। ਪੰਜਾਬ ਸਰਕਾਰ ਨੂੰ ਲੋਕਾਂ ਨੇ ਸਮਾਂ ਦਿੱਤਾ ਹੈ ਅਤੇ ਇਸ ਲਈ ਸਰਕਾਰ ਨੂੰ ਕੰਮ ਕਰਨ ਦੀ ਜ਼ਰੂਰਤ ਹੈ।

Last Updated : Jan 29, 2023, 7:57 PM IST

ABOUT THE AUTHOR

...view details