ਪੰਜਾਬ

punjab

ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦੀ ਨੈਸ਼ਨਲ ਅਵਾਰਡ ਲਈ ਹੋਈ ਚੋਣ

By

Published : Aug 23, 2020, 3:10 PM IST

ਰਜਿੰਦਰ ਕੁਮਾਰ ਨੇ ਜਿੱਥੇ ਆਪਣੀ ਮਿਹਨਤ ਤੇ ਲਗਨ ਨਾਲ ਪਿੰਡ ਵਾੜਾ ਭਾਈਕਾ ਵਿੱਚ ਚੰਗੇ ਸਕੂਲ ਦੇ ਪ੍ਰਬੰਧ ਕਰਨ ਦਾ ਨਾਮਣਾ ਖੱਟਿਆ। ਉੱਥੇ ਹੀ ਉਨ੍ਹਾਂ ਦਾ ਨਾਂਅ ਇਸ ਸਾਲ ਨੈਸ਼ਨਲ ਅਵਾਰਡ ਦੀ ਸੂਚੀ ਵਿੱਚ ਨਾਮਜ਼ਦ ਹੋਇਆ ਹੈ।

ਫ਼ਰੀਦਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦੀ ਨੈਸ਼ਨਲ ਅਵਾਰਡ ਲਈ ਹੋਈ ਚੋਣ
ਫ਼ਰੀਦਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦੀ ਨੈਸ਼ਨਲ ਅਵਾਰਡ ਲਈ ਹੋਈ ਚੋਣ

ਫ਼ਰੀਦਕੋਟ: ਸਿਆਣੇ ਕਹਿੰਦੇ ਹਨ ਕਿ ਜੇ ਕਿਸੇ ਚੀਜ਼ ਨੂੰ ਪਾਉਣ ਲਈ ਇਰਾਦਾ ਤੇ ਮਿਹਨਤ ਕੀਤੀ ਹੋਵੇ ਤਾਂ ਦੁਨੀਆਂ ਵਿੱਚ ਅਜਿਹਾ ਕੋਈ ਮੁਕਾਮ ਨਹੀਂ ਜਿਸ ਨੂੰ ਹਾਸਲ ਨਾ ਕੀਤਾ ਜਾ ਸਕੇ। ਅਜਿਹਾ ਹੀ ਕਰ ਦਿਖਾਇਆ ਹੈ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵਾੜਾ ਭਾਈਕਾ ਦੇ ਪ੍ਰਾਈਮਰੀ ਸਕੂਲ ਦੇ ਸਰਕਾਰੀ ਅਧਿਆਪਕ ਰਾਜਿੰਦਰ ਕੁਮਾਰ ਨੇ। ਰਜਿੰਦਰ ਕੁਮਾਰ ਨੇ ਜਿੱਥੇ ਆਪਣੀ ਮਿਹਨਤ ਤੇ ਲਗਨ ਨਾਲ ਪਿੰਡ ਵਾੜਾ ਭਾਈਕਾ ਵਿੱਚ ਚੰਗੇ ਸਕੂਲ ਦੇ ਪ੍ਰਬੰਧ ਕਰਨ ਦਾ ਨਾਮਣਾ ਖੱਟਿਆ। ਉੱਥੇ ਹੀ ਉਨ੍ਹਾਂ ਦਾ ਨਾਂਅ ਇਸ ਸਾਲ ਨੈਸ਼ਨਲ ਅਵਾਰਡ ਦੀ ਸੂਚੀ ਵਿੱਚ ਨਾਮਜ਼ਦ ਹੋਇਆ ਹੈ।

ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦੀ ਨੈਸ਼ਨਲ ਅਵਾਰਡ ਲਈ ਹੋਈ ਚੋਣ

ਰਾਜਿੰਦਰ ਕੁਮਾਰ ਇਸ ਸਾਲ ਪੰਜਾਬ ਦੇ ਇਕਲੌਤੇ ਸਰਕਾਰੀ ਅਧਿਆਪਕ ਹਨ ਜਿਨ੍ਹਾਂ ਦੀ ਨੈਸ਼ਨਲ ਅਵਾਰਡ ਵਿੱਚ ਚੋਣ ਹੋਈ ਹੈ। ਕੇਂਦਰ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਉੱਤੇ ਇਹ ਅਵਾਰਡ ਦਿੱਤਾ ਜਾਵੇਗਾ। ਰਾਜਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਵਾਰਡ ਮਿਲਣ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਵਾਧਾ ਹੁੰਦਾ ਹੈ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣਗੇ ਤੇ ਭਵਿੱਖ ਵਿੱਚ ਇੱਥੇ ਬਹੁਤ ਸਾਰੇ ਕੰਮ ਕਰਨਗੇ।

ਘਰ-ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਕੀਤਾ ਜਾਗਰੂਕ

ਰਾਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਇਸ ਸਕੂਲ ਵਿੱਚ ਤੈਨਾਤ ਹੋਏ ਸੀ ਤਾਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਬਹੁਤੇ ਬੱਚੇ ਅਜਿਹੇ ਸਨ ਜੋ ਸਕੂਲ ਵਿੱਚ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਸਕੂਲ ਛੱਡ ਚੁੱਕੇ ਸਨ ਜਿਨ੍ਹਾਂ ਨੂੰ ਮੁੜ ਸਕੂਲ ਵਿੱਚ ਲਿਆਉਣ ਲਈ ਉਨ੍ਹਾਂ ਨੂੰ ਖੁਦ ਘਰ-ਘਰ ਜਾਣਾ ਪਿਆ ਤੇ ਬੱਚਿਆਂ ਦੇ ਮਾਪਿਆਂ ਨੂੰ ਪੜ੍ਹਾਈ ਦੇ ਪ੍ਰਤੀ ਜਾਗਰੂਕ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਘਰ-ਘਰ ਜਾ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਪਿੰਡ ਵਾਸੀਆਂ ਦੀ ਹਾਲਾਤ ਤੋਂ ਜਾਣੂ ਹੋਏ। ਉਨ੍ਹਾਂ ਨੇ ਕਿਹਾ ਕਿ ਸਾਲ 2008 ਤੋਂ ਹੁਣ ਤੱਕ ਦਾ ਸਫ਼ਰ ਸੰਘਰਸ਼ ਵਾਲਾ ਰਿਹਾ ਹੈ।

ਦੋ ਵਾਰ ਹੋ ਚੁੱਕੇ ਨੇ ਸਨਮਾਨਿਤ

ਰਾਜਿੰਦਰ ਕੁਮਾਰ ਪਹਿਲਾਂ ਵੀ ਦੋ ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। ਇਸ ਵਿੱਚ ਇੱਕ ਵਾਰ ਸੋਸ਼ਲ ਕਾਰਜਾਂ ਲਈ ਅਤੇ ਦੂਜੀ ਵਾਰ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਜੋ ਨੈਸ਼ਨਲ ਐਵਾਰਡ ਲਈ ਉਨ੍ਹਾਂ ਦੀ ਚੋਣ ਹੋਈ ਹੈ ਉਹ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਹੋਈ ਹੈ।

ਦੋ ਵਾਰ ਛੱਡੀ ਵਿਭਾਗੀ ਪ੍ਰਮੋਸ਼ਨ

ਰਾਜਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਤਨੀ ਦੋਨਾਂ ਨੇ ਐਮਐਸਸੀ ਫਿਜ਼ੀਕ ਬੀਐਡ ਕੀਤੀ ਹੋਈ ਹੈ। ਉਨ੍ਹਾਂ ਦੋਨਾਂ ਨੂੰ ਦੋ ਵਾਰ ਵਿਭਾਗੀ ਪ੍ਰਮੋਸ਼ਨ ਹੋਣ ਦਾ ਪੱਤਰ ਮਿਲਿਆ ਪਰ ਉਨ੍ਹਾਂ ਦੋਨਾਂ ਨੇ ਉਸ ਤਰੱਕੀ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਰਹਿ ਕੇ ਹੀ ਕੰਮ ਕਰਨਾ ਚਾਹੁੰਦੇ ਹਨ ਤਾਂ ਜੋ ਬਚਿਆਂ ਦਾ ਭਵਿੱਖ ਸੁਲੱਖਣਾ ਹੋ ਸਕੇ।

ਪਿੰਡ ਵਾਸੀਆਂ ਤੋਂ ਮਿਲਿਆ ਸਹਿਯੋਗ

ਉਨ੍ਹਾਂ ਨੇ ਕਿਹਾ ਕਿ ਜਿਹੜੇ ਨੈਸ਼ਨਲ ਅਵਾਰਡ ਲਈ ਉਨ੍ਹਾਂ ਦਾ ਨਾਂਅ ਦੀ ਚੋਣ ਹੋਈ ਹੈ। ਉਹ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਆਪਣੇ ਅਵਾਰਡ ਦਾ ਸਿਹਰਾ ਪਿੰਡ ਵਾਸੀਆਂ ਅਤੇ ਅਧਿਆਪਕ ਸਾਥੀਆਂ ਦੇ ਸਿਰ ਜਾਂਦਾ ਹੈ।

ABOUT THE AUTHOR

...view details