ਪੰਜਾਬ

punjab

ਬਾਬਾ ਫ਼ਰੀਦ ਅਵਾਰਡ: ਅਰਜ਼ੀਆਂ ਭੇਜਣ ਲਈ 5 ਸਤੰਬਰ ਦੀ ਮਿਤੀ ਤੈਅ

By

Published : Aug 24, 2020, 6:57 PM IST

ਬਾਬਾ ਫ਼ਰੀਦ ਆਗਮਨ ਪੁਰਬ 'ਤੇ ਦਿੱਤੇ ਜਾਣ ਵਾਲੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਅਵਾਰਡਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਰਜ਼ੀਆਂ ਭੇਜਣ ਲਈ ਮਿਤੀ 5 ਸਤੰਬਰ ਮੁੱਕਰਰ ਕੀਤੀ ਗਈ ਹੈ ਜਦਕਿ 23 ਸਤੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

ਇੰਦਰਜੀਤ ਸਿੰਘ ਖ਼ਾਲਸਾ
ਇੰਦਰਜੀਤ ਸਿੰਘ ਖ਼ਾਲਸਾ

ਫ਼ਰੀਦਕੋਟ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫ਼ਰੀਦ ਆਗਮਨ ਪੁਰਬ 'ਤੇ ਦਿੱਤੇ ਜਾਣ ਵਾਲੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਅਵਾਰਡਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਅਰਜ਼ੀਆਂ ਮਿਤੀ 5 ਸਤੰਬਰ 2020 ਤੱਕ ਰਜਿਸਟਰਡ ਪੋਸਟ ਰਾਹੀਂ ਸਰਦਾਰ ਇੰਦਰਜੀਤ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਬਾਬਾ ਫ਼ਰੀਦ ਸੰਸਥਾਵਾਂ ਫ਼ਰੀਦਕੋਟ ਦੇ ਪਤੇ 'ਤੇ ਭੇਜੀਆਂ ਜਾ ਸਕਦੀਆਂ ਹਨ।

ਇੰਦਰਜੀਤ ਸਿੰਘ ਖ਼ਾਲਸਾ

ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਬਾਜ਼ੀਗਰਾਂ 'ਤੇ ਸੰਸਥਾਵਾਂ ਦੇ ਮੁੱਖ ਸੇਵਾਦਾਰ ਸਰਦਾਰ ਇੰਦਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਹਰ ਸਾਲ ਬਾਬਾ ਫ਼ਰੀਦ ਆਗਮਨ ਪੁਰਬ 'ਤੇ ਬਾਬਾ ਫਰੀਦ ਸੁਸਾਇਟੀ ਵੱਲੋਂ ਦੋ ਅਵਾਰਡ ਬਾਬਾ ਫਰੀਦ ਐਵਾਰਡ ਫਾਰ ਆਨੈਸਟੀ ਅਤੇ ਭਗਤ ਪੂਰਨ ਸਿੰਘ ਐਵਾਰਡ ਫ਼ਾਰ ਕਮਿਊਨਿਟੀ ਦਿੱਤੇ ਜਾਂਦੇ ਹਨ। ਇਹ ਅਵਾਰਡ ਇਸ ਸਾਲ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਦਿੱਤੇ ਜਾਣਗੇ। ਇਸ ਅਵਾਰਡ 'ਚ ਇੱਕ ਲੱਖ ਰੁਪਏ ਇਨਾਮ ਵਜੋਂ ਰੱਖਿਆ ਗਿਆ ਹੈ।

ਇੰਦਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਸ ਸਮਾਗਮ 'ਚ ਹਰ ਸੰਸਥਾ ਕਰੀਬ ਦੋ ਵਿਅਕਤੀਆਂ ਨੂੰ ਹੀ ਇਸ ਅਵਾਰਡ ਲਈ ਨਾਮਜਦ ਕਰ ਸਕਦੀ ਹੈ। ਅਤੇ ਨਾਮਜਦ ਕੀਤੇ ਗਏ ਵਿਅਕਤੀ ਦੇ ਕਾਗਜ਼ਾਂ ਦੇ ਨਾਲ ਉਸ ਦੀਆਂ ਪ੍ਰਾਪਤੀਆਂ ਦੀ ਕਾਪੀ ਵੀ ਨਾਲ ਹੋਣੀ ਲਾਜ਼ਮੀ ਹੈ। ਇੰਦਰਜੀਤ ਖ਼ਾਲਸਾ ਨੇ ਕੋਰੋਨਾ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਸ ਸਮਾਗਮ 'ਚ ਸ਼ਿਰਕਤ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਅਵਾਰਡ ਸਬੰਧੀ 5 ਸਤੰਬਰ ਤਕ ਅਰਜ਼ੀਆਂ ਭੇਜੇ ਜਾਣ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਜਲਦ ਤੋਂ ਜਲਦ ਨਤੀਜਾ ਤਿਆਰ ਕੀਤਾ ਜਾ ਸਕੇ।

ABOUT THE AUTHOR

...view details