ਪੰਜਾਬ

punjab

ਨਜਾਇਜ ਹਥਿਆਰਾਂ ਦੀ ਖਰੀਦੋਂ ਫਿਰੋਖਤ ਮਾਮਲੇ 'ਚ ਗ੍ਰਿਫ਼ਤਾਰ ਨਿਸ਼ਾਨ ਸਿੰਘ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼

By

Published : May 16, 2022, 7:05 PM IST

ਪੁਲਿਸ ਵੱਲੋਂ ਕਥਿਤ ਨਜਾਇਜ਼ ਅਸਲੇ ਦੀ ਖ਼ਰੀਦੋ ਫਿਰੋਖ਼ਤ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਨਿਸ਼ਾਨ ਸਿੰਘ ਨੂੰ 2 ਹੋਰ ਸਾਥੀਆਂ ਸਮੇਤ ਅੱਜ 5 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੇ ਕੀਤਾ ਫ਼ਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ।

ਨਜਾਇਜ ਹਥਿਆਰਾਂ ਦੀ ਖਰੀਦੋਂ ਫਿਰੋਖਤ ਮਾਮਲੇ 'ਚ ਗ੍ਰਿਫ਼ਤਾਰ ਨਿਸ਼ਾਨ ਸਿੰਘ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼
ਨਜਾਇਜ ਹਥਿਆਰਾਂ ਦੀ ਖਰੀਦੋਂ ਫਿਰੋਖਤ ਮਾਮਲੇ 'ਚ ਗ੍ਰਿਫ਼ਤਾਰ ਨਿਸ਼ਾਨ ਸਿੰਘ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼

ਫ਼ਰੀਦਕੋਟ: ਪੁਲਿਸ ਵੱਲੋਂ ਕਥਿਤ ਨਜਾਇਜ਼ ਅਸਲੇ ਦੀ ਖਰੀਦੋ ਫਿਰੋਖ਼ਤ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਨਿਸ਼ਾਨ ਸਿੰਘ ਨੂੰ 2 ਹੋਰ ਸਾਥੀਆਂ ਸਮੇਤ ਅੱਜ 5 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਫ਼ਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ।

ਮਾਨਯੋਗ ਅਦਾਲਤ ਨੇ ਪੁਲਿਸ ਦੀ ਅਪੀਲ ਤੇ 4 ਦਿਨ ਲਈ ਨਿਸ਼ਾਨ ਸਿੰਘ ਦਾ ਪੁਲਿਸ ਰਿਮਾਂਡ ਵਧਾਇਆ ਗਿਆ। ਨਿਸ਼ਾਨ ਸਿੰਘ ਤੋਂ ਵੇਚੇ ਗਏ ਨਜਾਇਜ ਅਸਲੇ ਬਰਾਮਦ ਕਰਵਾਉਣ ਲਈ ਪੁਲਿਸ ਨੇ ਰਿਮਾਂਡ ਵਧਾਏ ਜਾਣ ਦੀ ਮੰਗ ਕੀਤੀ ਸੀ। ਇਸ ਮਾਮਲੇ 'ਚ ਗ੍ਰਿਫ਼ਤਾਰ ਕੁਲਦੀਪ ਕੀਪਾ ਨੂੰ ਮਾਨਯੋਗ ਅਦਾਲਤ ਨੇ ਜੁਡੀਅਸ਼ਲ ਰਿਮਾਂਡ 'ਤੇ ਜੇਲ੍ਹ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਪੁਲਿਸ ਫ਼ਰੀਦਕੋਟ ਵਲੋਂ ਨਜਾਇਜ ਹਥਿਆਰਾਂ ਦੇ ਮਾਮਲੇ ਵਿਚ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤੇ ਗਏ ਨਿਸ਼ਾਨ ਸਿੰਘ ਦਾ 5 ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਤੇ ਫਰੀਦਕੋਟ ਪੁਲਿਸ ਵਲੋਂ ਉਸਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਫ਼ਰੀਦਕੋਟ ਪੁਲਿਸ ਨਿਸ਼ਾਨ ਇਸ ਦੌਰਾਨ ਨਿਸ਼ਾਨ ਸਿੰਘ ਦਾ ਪੁਲਿਸ ਰਿਮਾਂਡ ਵਧਾਉਣ ਦੀ ਮੰਗ ਕਰ ਸਕਦੀ ਹੈ, ਫਰੀਦਕੋਟ ਪੁਲਿਸ ਵਲੋਂ ਨਜਾਇਜ ਹਥਿਆਰਾਂ ਦੀ ਤਸਕਰੀ ਮਾਮਲੇ ਵਿਚ ਨਿਸ਼ਾਨ ਸਿੰਘ ਬੀਤੇ ਦਿਨੀਂ ਗਿਰਫ਼ਤਾਰ ਕੀਤਾ ਗਿਆ ਸੀ, ਜੋ ਕਿ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਸੀ।

ਇਹ ਵੀ ਪੜ੍ਹੋ:-GPC ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਕਾਰਵਾਈ ਦੀ ਮੰਗ

ABOUT THE AUTHOR

...view details