ਪੰਜਾਬ

punjab

ਮਸਜਿਦਾਂ ਨੂੰ ਲੈਕੇ ਲੱਗੀ ਖ਼ਬਰ ਤੋਂ ਬਾਅਦ ਚਿੰਤਾ 'ਚ ਮੁਸਲਿਮ ਭਾਈਚਾਰਾ

By

Published : Apr 2, 2022, 11:58 AM IST

ਪਿਛਲੇ ਦਿਨੀਂ ਮਸਜਿਦਾਂ ਨੂੰ ਲੈਕੇ ਲੱਗੀ ਖ਼ਬਰ ਤੋਂ ਬਾਅਦ ਮੁਸਲਿਮ ਭਾਈਚਾਰਾ ਚਿੰਤਾ 'ਚ ਹੈ। ਉਨ੍ਹਾਂ ਦਾ ਕਹਿਣਾ ਕਿ ਪੰਜਾਬ 'ਚ ਮਸਜਿਦ ਬਣਾਉਣ ਲਈ ਕਿਸੇ ਵੀ ਤਰ੍ਹਾਂ ਦਾ ਫੰਡ ਬਾਹਰੋਂ ਨਹੀਂ ਲਿਆ ਗਿਆ ਹੈ।

ਮਸਜਿਦਾਂ ਨੂੰ ਲੈਕੇ ਲੱਗੀ ਖ਼ਬਰ ਤੋਂ ਬਾਅਦ ਚਿੰਤਾ 'ਚ ਮੁਸਲਿਮ ਭਾਈਚਾਰਾ
ਮਸਜਿਦਾਂ ਨੂੰ ਲੈਕੇ ਲੱਗੀ ਖ਼ਬਰ ਤੋਂ ਬਾਅਦ ਚਿੰਤਾ 'ਚ ਮੁਸਲਿਮ ਭਾਈਚਾਰਾ

ਫਰੀਦਕੋਟ: ਇਕ ਪੰਜਾਬੀ ਅਖਬਾਰ 'ਚ ਚੰਡੀਗੜ੍ਹ ਤੋਂ ਇੱਕ ਖਬਰ ਲੱਗੀ ਹੈ ਜਿਸ ਨੂੰ ਪੜ੍ਹਨ ਉਪਰੰਤ ਫਰੀਦਕੋਟ ਦਾ ਮੁਸਲਿਮ ਭਾਈਚਾਰਾ ਕਾਫੀ ਚਿੰਤਤ ਨਜ਼ਰ ਆ ਰਿਹਾ ਹੈ। ਅਖਬਾਰ ਦੀ ਖਬਰ ਅਨੁਸਾਰ ਕੇਰਲ ਦੀ ਗੈਰ ਸਰਕਾਰੀ ਰਿਲੀਫ ਐਂਡ ਚੈਰੀਟੇਬਲ ਫਾਊਂਡੇਸ਼ਨ (ਆਰ.ਸੀ.ਐਫ.ਆਈ) ਸੰਸਥਾਂ ਵੱਲੋਂ ਭੇਜੀ ਫੰਡਿੰਗ ਨਾਲ ਫਰੀਦਕੋਟ ਵਿੱਚ 3 ਮਸਜਿਦਾਂ ਦੀ 2015/17 ਦੁਰਾਨ ਉਸਾਰੀ ਹੋਈ ਹੈ। ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੀ ਸਤਰਕ ਹੋ ਗਈਆਂ ਨੇ ਕਿਉਂਕਿ ਪੰਜਾਬ ਵਿੱਚ ਅਜਿਹੀ ਕੋਈ ਇਕਾਈ ਨਹੀਂ ਹੈ।

ਖ਼ਬਰ ਅਨੁਸਾਰ ਵਿਦੇਸ਼ ਵਿਚ ਰਹਿੰਦੇ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਮਸਜਿਦਾਂ ਦੀ ਉਸਾਰੀ ਲਈ ਭੇਜੇ ਫੰਡ ਬਰਮੁਲਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਦੋ ਕਸ਼ਮੀਰੀ ਵਸਨੀਕਾਂ ਵਲੋਂ ਮੁਹਈਆ ਕਰਵਾਏ ਗਏ। ਜਿਨ੍ਹਾਂ ਉਸਾਰੀ ਨਿਗਰਾਨ ਕੀਤਾ ਅਤੇ ਬਿਲ ਭੁਗਤਾਨ ਕੀਤਾ।

ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਉਕਤ ਸੰਸਥਾ ਨੇ ਸਰਹੱਦੀ ਇਲਾਕਿਆਂ 'ਚ ਮਸਜਿਦਾਂ ਦੀ ਉਸਾਰੀ ਲਈ 70 ਕਰੋੜ ਫੰਡ ਮੁਹਈਆ ਕਰਵਾਏ ਹਨ। ਇਸ ਮਾਮਲੇ ਨੂੰ ਲੈ ਸਾਡੀ ਟੀਮ ਨੇ ਉਚੇਚੇ ਤੌਰ 'ਤੇ ਜਦੋਂ ਫਰੀਦਕੋਟ ਨਾਲ ਸਬੰਧਿਤ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਜੈਤੋ ਪਹੁੰਚ ਕੇ ਗੱਲਬਾਤ ਕੀਤੀ ਤਾਂ ਉਹ ਇਸ ਖ਼ਬਰ ਨੂੰ ਪੜਨ ਉਪਰੰਤ ਖੁਦ ਕਾਫੀ ਫ਼ਿਕਰਮੰਦ ਦਿਖਾਈ ਦਿੱਤੇ।

ਮਸਜਿਦਾਂ ਨੂੰ ਲੈਕੇ ਲੱਗੀ ਖ਼ਬਰ ਤੋਂ ਬਾਅਦ ਚਿੰਤਾ 'ਚ ਮੁਸਲਿਮ ਭਾਈਚਾਰਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮੁਹੰਮਦ ਸਲੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਅਖਬਾਰ ਦੀ ਖ਼ਬਰ ਤੋਂ ਪਤਾ ਲੱਗਿਆ ਕਿ ਫਰੀਦਕੋਟ ਅਤੇ ਕੁਝ ਹੋਰ ਜ਼ਿਲ੍ਹਿਆਂ 'ਚ ਬਾਹਰਲੀ ਫ਼ੰਡਿਗ ਨਾਲ ਮਸਜਿਦਾਂ ਦੀ ਉਸਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ 'ਚ ਜੋ ਨਵੀਆਂ ਮਸਜਿਦਾਂ (ਜੈਤੋ,ਰਾਮੇਆਣਾ,ਝਖੜਵਾਲਾ,ਬਾਹਮਣ ਵਾਲਾ) 'ਚ ਉਸਾਰੀ ਹੋਈ ਹੈ, ਉਹ ਉਨ੍ਹਾਂ ਵਲੋਂ ਲੋਕਾਂ ਦੇ ਸਹਿਯੋਗ ਨਾਲ ਖੁਦ ਕਰਵਾਈ ਹੈ।

ਉਨ੍ਹਾਂ ਕਿਹਾ ਕਿ ਇਕ ਰੁਪਿਆ ਵੀ ਬਾਹਰੋਂ ਨਹੀਂ ਆਇਆ। ਲੋਕਾਂ ਵਲੋਂ, ਪੈਸੇ, ਸੀਮਿੰਟ, ਰੇਤਾ, ਬਜਰੀ, ਸਰੀਏ ਦਾ ਖੁਦ ਸਹਿਯੋਗ ਦਿੱਤਾ ਗਿਆ। ਸਾਨੂੰ ਇਹ ਖ਼ਬਰ ਪੜ ਕੇ ਹੈਰਾਨੀ ਹੋ ਰਹੀ ਆ ਕੇ ਇਸ ਨਾਮ ਦੀ ਕੋਈ ਸੰਸਥਾ ਅਸੀਂ ਅੱਜ ਤੱਕ ਵੀ ਨਹੀਂ ਸੁਣੀ ਨਾਂ ਕੋਈ ਪੰਜਾਬ 'ਚ ਹੋਰ ਕੋਈ ਸੰਸਥਾ ਹੈ ਜੋ ਅਜਿਹੇ ਕੰਮ ਲਈ ਸਹਿਯੋਗ ਕਰਦੀ ਹੋਵੇ।

ਉਨ੍ਹਾਂ ਕਿਹਾ ਕਿ ਅਸੀਂ ਜਿਸ ਦੇਸ਼ 'ਚ ਰਹਿ ਰਹੇ ਹਾਂ, ਅਜਿਹਾ ਸਕੂਨ ਕਿਤੇ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਅਜਿਹਾ ਭਾਈਚਾਰਾ ਕਿਤੇ ਨਹੀਂ ਮਿਲ ਸਕਦਾ। ਇਹ ਸਿਰਫ਼ ਫਿਰਕਾਪ੍ਰਸਤ ਏਜੰਸੀਆਂ ਦੀ ਚਾਲ ਹੈ ਕੇ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ 'ਚ ਦਰਾੜ ਪਾਈ ਜਾਵੇ ਪਰ ਇਹ ਮਨਸ਼ਾ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ।

ਇਸ ਮੌਕੇ ਸੁਦਾਗਰ ਖਾਨ ਨੇ ਦੱਸਿਆ ਕਿ ਇਹ ਗਲਤ ਖ਼ਬਰ ਹੈ। ਸਾਡੇ ਪਿਓ ਦਾਦੇ, ਨਾਨੇ ਪੜਨਾਨੇ ਲੰਬੇ ਸਮੇਂ ਤੋਂ ਇਥੇ ਰਹਿ ਰਹੇ ਹਨ ਅਤੇ ਖੁਦ ਸੇਵਾ ਕਰਦੇ ਹਨ, ਹੁਣ ਅਸੀਂ ਕਰ ਰਹੇ ਹਾਂ ਜੋ ਵੀ ਮਸਜਿਦ ਲਈ ਸੇਵਾ ਹੈ। ਉਹਨਾਂ ਕਿਹਾ ਕਿ ਮਸਜਿਦਾਂ ਦੀ ਉਸਾਰੀ ਮਲੇਰਕੋਟਲਾ, ਹਿੰਦੂ, ਸਿੱਖਾਂ ਭਰਾਵਾਂ ਤੋਂ ਮਦਦ ਲੈ ਕੇ ਕੀਤੀ ਹੈ, ਅਗਰ ਇੱਕ ਰੁਪਿਆ ਵੀ ਅਜਿਹਾ ਬਾਹਰਲੀ ਸੰਸਥਾ ਦਾ ਲੱਗਿਆ ਕੋਈ ਸਾਬਤ ਕਰਦੇ, ਅਸੀਂ ਦੇਣਦਾਰ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਸਾਡੇ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਈ ਚਾਲ ਹੋ ਸਕਦੀ ਹੈ।

ਇਹ ਵੀ ਪੜ੍ਹੋ:ਕਿਰਪਾਨ ਸਣੇ ਗੁਰਸਿੱਖ ਨੌਜਵਾਨ ਨੂੰ ਮੈਟਰੋ ਅੰਦਰ ਜਾਣ ਤੋਂ ਰੋਕਿਆ, ਐਸਜੀਪੀਸੀ ਨੇ ਲਿਆ ਨੋਟਿਸ

ABOUT THE AUTHOR

...view details