ਪੰਜਾਬ

punjab

ਕੀ ਹੈ ਬਾਬਾ ਫ਼ਰੀਦ ਦਾ ਫ਼ਰੀਦਕੋਟ ਨਾਲ ਰਿਸ਼ਤਾ ?

By

Published : Sep 18, 2019, 11:02 AM IST

ਸ਼ੇਖ ਫਰੀਦ ਆਗਮਨ ਪੁਰਬ ਮੌਕੇ ਪਹਿਲੀ ਵਾਰ ਲੱਗਣ ਵਾਲੇ ਫ਼ਰੀਦਕੋਟ ਵਿੱਚ ਆਰਟ ਐਂਡ ਕਰਾਫਟ ਮੇਲੇ ਦਾ ਬੁੱਧਵਾਰ ਨੂੰ ਆਗਾਜ਼ ਹੋਵੇਗਾ। ਹਰ ਸਾਲ ਮਨਾਏ ਜਾਣ ਵਾਲੇ ਸ਼ੇਖ ਫ਼ਰੀਦ ਆਗਮਨ ਪੁਰਬ ਵਿਰਾਸਤੀ ਮੇਲੇ ਮੌਕੇ ਪਹਿਲੀ ਵਾਰ ਆਰਟ ਐਂਡ ਕਰਾਫਟ ਮੇਲਾ ਲੱਗਣ ਜਾ ਰਿਹਾ ਹੈ।

ਸ਼ੇਖ ਫਰੀਦ ਆਗਮਨ ਪੁਰਬ

ਫ਼ਰੀਦਕੋਟ: ਸ਼ੇਖ ਫਰੀਦ ਆਗਮਨ ਪੁਰਬ ਮੌਕੇ ਪਹਿਲੀ ਵਾਰ ਲੱਗਣ ਵਾਲੇ ਫ਼ਰੀਦਕੋਟ ਵਿੱਚ ਆਰਟ ਐਂਡ ਕਰਾਫਟ ਮੇਲੇ ਦਾ ਬੁੱਧਵਾਰ ਨੂੰ ਆਗਾਜ਼ ਹੋਵੇਗਾ। ਹਰ ਸਾਲ ਮਨਾਏ ਜਾਣ ਵਾਲੇ ਸ਼ੇਖ ਫਰੀਦ ਆਗਮਨ ਪੁਰਬ ਵਿਰਾਸਤੀ ਮੇਲੇ ਮੌਕੇ ਪਹਿਲੀ ਵਾਰ ਆਰਟ ਐਂਡ ਕਰਾਫਟ ਮੇਲਾ ਲੱਗਣ ਜਾ ਰਿਹਾ ਹੈ।

ਇਸ ਮੇਲੇ ਦਾ ਆਗਾਜ਼ ਰਸਮੀਂ ਤੌਰ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। ਮੇਲੇ ਵਿੱਚ ਦੇਸ਼ ਦੇ ਕਈ ਸੂਬਿਆਂ ਦੇ ਦਸਤਕਾਰਾਂ ਦੀਆਂ ਵਸਤਾਂ ਦਾ ਪ੍ਰਦਰਸ਼ਨ ਅਤੇ ਵਿੱਕਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਫੂਡ ਕੋਰਟ ਵੀ ਲੱਗੇਗਾ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਪਕਵਾਨਾਂ ਦਾ ਸੁਆਦ ਇੱਕੋ ਜਗ੍ਹਾ ਚੱਖਣ ਨੂੰ ਮਿਲੇਗਾ।

ਇਸ ਮੇਲੇ ਵਿਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਇ ਜਾਣਗੇ ਜੋ ਇਸ ਆਗਮਨ ਪੁਰਬ ਨੂੰ ਖੇਡਾਂ ਦੇ ਇਕ ਮਹਾਕੁੰਭ ਵਜੋਂ ਵੀ ਉਭਾਰਦੇ ਹਨ। ਇਸ ਦੇ ਨਾਲ ਹੀ ਇਸ ਮੌਕੇ ਹੋਣ ਵਾਲੇ ਸਾਹਿਤਕ ਅਤੇ ਸਮਾਜਿਕ ਸਮਾਗਮ ਵੀ ਇਸ ਆਗਮਨ ਪੁਰਬ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ।

ਕੀ ਹੈ ਬਾਬਾ ਫ਼ਰੀਦ ਦਾ ਫ਼ਰੀਦਕੋਟ ਨਾਲ ਰਿਸ਼ਤਾ

ਮੰਨਿਆ ਜਾਂਦਾ ਹੈ ਕਿ 12 ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ ਦਿੱਲੀ ਤੋਂ ਪਾਕਪਟਨ( ਪਾਕਿਸਤਾਨ) ਨੂੰ ਜਾਂਦੇ ਸਮੇਂ ਫ਼ਰੀਦਕੋਟ ਠਹਿਰੇ ਸਨ। ਬਾਬਾ ਫਰੀਦ ਜੀ ਅਤੇ ਫ਼ਰੀਦਕੋਟ ਬਾਰੇ ਇਕ ਗੱਲ ਪ੍ਰਚੱਲਤ ਹੈ ਕਿ ਬਾਬਾ ਫਰੀਦ ਜੀ ਜਦ ਪਾਕਪਟਨ(ਹੁਣ ਪਾਕਿਸਤਾਨ) ਨੂੰ ਜਾਂਦੇ ਸਮੇਂ ਫਰੀਦਕੋਟ ਸਹਿਰ ਤੋਂ ਬਾਹਰ ਰੁਕੇ ਅਤੇ ਆਪਣੀ ਗੋਦੜੀ(ਵਿਛਾਉਣਾ) ਬੇਰੀ ਦੇ ਦਰੱਖਤ 'ਤੇ ਟੰਗ ਕੇ ਆਪ ਖਾਣ ਪੀਣ ਦੇ ਸਮਾਨ ਦੀ ਭਾਲ ਲਈ ਸ਼ਹਿਰ ਵੱਲ ਆ ਗਏ।
ਫ਼ਰੀਦਕੋਟ ਸ਼ਹਿਰ ਦਾ ਨਾਮ ਉਸ ਸਮੇਂ ਇਥੋਂ ਦੇ ਰਾਜਾ ਮੋਕਲ ਦੇ ਨਾਮ ਪਰ ਮੋਕਲਹਰ ਸੀ। ਮੋਕਲਹਰ ਵਿੱਚ ਕਿਲੇ ਦੀ ਉਸਾਰੀ ਚੱਲ ਰਹੀ ਸੀ। ਜਦੋ ਬਾਬਾ ਫਰੀਦ ਜੀ ਸ਼ਹਿਰ ਵਿਚ ਆਏ ਤਾਂ ਰਾਜੇ ਦੇ ਸਿਪਾਹੀਆਂ ਨੇ ਬਾਬਾ ਫਰੀਦ ਜੀ ਨੂੰ ਫੜ੍ਹ ਕੇ ਕਿਲੇ ਦੇ ਚੱਲ ਰਹੇ ਉਸਾਰੀ ਕਾਰਜਾਂ ਵਿਚ ਬੇਗਾਰ (ਬਿਨਾਂ ਤਨਖਾਹ) ਵਜੋਂ ਲਗਾ ਲਿਆ।

ਮੰਨਿਆ ਜਾਂਦਾ ਹੈ ਕਿ ਜਦੋ ਬਾਬਾ ਫਰੀਦ ਜੀ ਨੂੰ ਗਾਰੇ ਦੀ ਭਰੀ ਹੋਈ ਟੋਕਰੀ ਸਿਰ 'ਤੇ ਚਕਵਾਈ ਗਈ ਤਾਂ ਟੋਕਰੀ ਉਹਨਾਂ ਦੇ ਸਿਰ ਤੋਂ ਕਰੀਬ 2 ਹੱਥ ਉਪਰ ਹਵਾ ਵਿਚ ਤੈਰਨ ਲੱਗੀ ਜਿਸ ਨੂੰ ਵੇਖ ਕੇ ਸਭ ਹੈਰਾਨ ਹੋ ਗਏ ਅਤੇ ਰਾਜੇ ਦੇ ਸਿਪਾਹੀਆਂ ਨੇ ਇਹ ਸਾਰੀ ਘਟਨਾਂ ਰਾਜੇ ਮੋਕਲਸੀ ਨੂੰ ਜਾ ਦੱਸੀ। ਰਾਜਾ ਮੋਕਲਸੀ ਮੌਕੇ ਪਰ ਆਏ ਅਤੇ ਉਹਨਾਂ ਬਾਬਾ ਫਰੀਦ ਜੀ ਨੂੰ ਨਮਸਕਾਰ ਕਰ ਉਹਨਾਂ ਪਾਸੋਂ ਆਪਣੀ ਭੁੱਲ ਬਖਸ਼ਾਈ।
ਇਤਿਹਾਸਕਾਰਾਂ ਦੀ ਮੰਨੀਏ ਤਾਂ ਉਸ ਸਮੇਂ ਬਾਬਾ ਫਰੀਦ ਜੀ ਨੇ ਰਾਜਾ ਮੋਕਲਸੀ ਤੋਂ ਇਸ ਕਿਲ੍ਹੇ ਦੀ ਉਸਾਰੀ ਦਾ ਕਾਰਨ ਪੁੱਛਿਆ ਤਾਂ ਰਾਜਾ ਮੋਕਲਸੀ ਨੇ ਦੱਸਿਆ ਕਿ ਇਸ ਸ਼ਹਿਰ ਵਿਚ ਲੁਟੇਰੇ ਬਹੁਤ ਪੈਂਦੇ ਹਨ ਜੋ ਸਹਿਰ ਦੇ ਲੋਕਾਂ ਦਾ ਬਹੁਤ ਨੁਕਸਾਨ ਕਰਦੇ ਹਨ ਇਸੇ ਲਈ ਇਸ ਕਿਲ੍ਹੇ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ। ਤਾਂ ਬਾਬਾ ਫਰੀਦ ਜੀ ਨੇ ਰਾਜੇ ਨੂੰ ਸ਼ਹਿਰ ਦਾ ਨਾਮ ਬਦਲਣ ਲਈ ਕਿਹਾ ਜਿਸ ਨੂੰ ਮੰਨਦੇ ਹੋਏ ਰਾਜੇ ਮੋਕਲਸੀ ਨੇ ਇਸ ਸ਼ਹਿਰ ਦਾ ਨਾਮ ਆਪਣੇ ਨਾਮ ਤੋਂ ਬਦਲ ਕੇ ਬਾਬਾ ਫ਼ਰੀਦ ਜੀ ਦੇ ਨਾਮ ਪਰ ਮੋਕਲ ਹਰ ਤੋਂ ਫ਼ਰੀਦਕੋਟ ਰੱਖ ਦਿੱਤਾ।

ਇਸ ਤੋਂ ਬਾਅਦ ਬਾਬਾ ਫਰੀਦ ਜੀ ਨੇ ਇੱਥੇ ਕੁਝ ਦਿਨ ਰਹਿ ਕੇ ਤਪੱਸਿਆ ਕੀਤੀ ਅਤੇ ਫਿਰ ਵਾਪਸ ਚਲੇ ਗਏ ਤਾਂ ਜਿੱਥੇ ਉਹਨਾਂ ਆਪਣੀ ਗੋਦੜੀ ਰੱਖੀ ਸੀ ਉਸ ਨੂੰ ਲੱਭਿਆ। ਗੋਦੜੀ ਨਾਂ ਮਿਲਣ ਤੇ ਬਾਬਾ ਫਰੀਦ ਜੀ ਬਹੁਤ ਉਦਾਸ ਹੋਏ ਕਿਉਕਿ ਇਹ ਗੋਦੜੀ ਉਹਨਾਂ ਨੂੰ ਉਹਨਾਂ ਦੇ ਮੁਰਸ਼ਦ ਬਖਤਿਆਰ ਕਾਕੀ ਨੇ ਦਿੱਤੀ ਸੀ ਜਿਸ ਪਰ ਬੈਠ ਕੇ ਬਾਬਾ ਫਰੀਦ ਜੀ ਬੰਦਗੀ ਕਰਿਆ ਕਰਦੇ ਸਨ। ਆਪਣੀ ਗੋਦੜੀ ਦੇ ਵਿਯੋਗ ਵਿਚ ਬਾਬਾ ਫ਼ਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਅਤੇ ਚਾਲੀਆ ਕੱਟਿਆ।
ਬਾਬਾ ਫਰੀਦ ਜੀ ਨੇ ਜਿਸ ਜਗ੍ਹਾ ਪਰ ਮਿੱਟੀ ਦੀ ਟੋਕਰੀ ਚੁੱਕੀ ਸੀ ਅਤੇ ਆਪਣੇ ਗਾਰੇ ਨਾਲ ਲਿਬੜੇ ਹੋਏ ਹੱਥ ਵਣ ਦੇ ਦਰੱਖ਼ਤ ਨਾਲ ਸਾਫ਼ ਕੀਤੇ ਸਨ ਉਸ ਜਗ੍ਹਾ 'ਤੇ ਇਨ੍ਹੀ ਦਿਨੀ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਬਿਤ ਹੈ ਜਿਸ ਨੂੰ ਟਿੱਲਾ ਬਾਬਾ ਫਰੀਦ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜੋ: ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ

ਜਿਸ ਜਗ੍ਹਾ ਪਰ ਆਪਣੀ ਗੋਦੜੀ ਦੀ ਯਾਦ ਵਿਚ ਬਾਬਾ ਫਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਸੀ ਉਸ ਜਗ੍ਹਾ ਪਰ ਇਹਨੀਂ ਦਿਨੀ ਗੁਰਦੁਆਰਾ ਗੋਦੜੀ ਸਾਹਿਬ ਸ਼ਸ਼ੋਬਿਤ ਹੈ। ਜੋ ਫ਼ਰੀਦਕੋਟ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਦੂਰ ਕੋਟਕਪੂਰਾ ਰੋਡ 'ਤੇ ਸਥਿਤ ਹੈ। ਜਿਸ ਨੂੰ ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫਰੀਦ ਸੁਸਾਇਟੀ ਚਲਾ ਰਹੀ ਹੈ।

ABOUT THE AUTHOR

...view details