ਪੰਜਾਬ

punjab

ਫਰੀਦਕੋਟ ਵਿੱਚ ਕਰਜ਼ੇ ਕਾਰਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

By

Published : Sep 3, 2022, 11:50 AM IST

Updated : Sep 3, 2022, 12:26 PM IST

ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਵਿੱਚ ਕਰਜ਼ੇ ਕਾਰਨ ਇਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦਾ ਨਾਮ ਰੇਸ਼ਮ ਸਿੰਘ ਸੀ ਅਤੇ ਉਸ ਉੱਤੇ 24 ਲੱਖ ਦੇ ਕਰੀਬ ਕਰਜ਼ਾ ਸੀ।

ਫਰੀਦਕੋਟ ਵਿੱਚ ਕਰਜ਼ੇ ਕਾਰਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਫਰੀਦਕੋਟ ਵਿੱਚ ਕਰਜ਼ੇ ਕਾਰਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਫਰੀਦਕੋਟ:ਪੰਜਾਬ 'ਚ ਆਏ ਦਿਨ ਕਿਸਾਨ ਖੁਦਕੁਸ਼ੀ ਦੇ ਰਾਹ ਪੈ ਰਹੇ ਹਨ। ਸਰਕਾਰਾਂ ਵਲੋਂ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਹਰ ਦੂਜੇ ਜਾਂ ਤੀਜੇ ਦਿਨ ਕੋਈ ਕਿਸਾਨ ਕਰਜ਼ ਦੇ ਚੱਲਦਿਆਂ ਖੁਦਕੁਸ਼ੀ ਕਰ ਲੈਂਦਾ ਹੈ।

ਇਸ ਦੇ ਚੱਲਦਿਆਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਦੇ 42 ਸਾਲਾ ਕਿਸਾਨ ਰੇਸ਼ਮ ਸਿੰਘ ਵਲੋਂ ਕਰਜ਼ੇ ਦੇ ਚੱਲਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ 'ਤੇ ਕਰੀਬ 24 ਲੱਖ ਦਾ ਕਰਜ਼ ਸੀ।

ਪਿਛਲੀ ਕਾਂਗਰਸ ਸਰਕਾਰ ਵਲੋਂ 5 ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੀ ਸਕੀਮ 'ਚ ਵੀ ਉਕਤ ਮ੍ਰਿਤਕ ਕਿਸਾਨ ਦਾ ਨਾਮ ਨਹੀਂ ਆਇਆ ਸੀ। ਇਸ ਦੇ ਨਾਲ ਹੀ ਹੁਣ ਖ਼ਸਲ ਖ਼ਰਾਬ ਹੋਣ ਕਾਰਨ ਮ੍ਰਿਤਕ ਦੇ ਸਿਰ ਹੋਰ ਕਰਜ਼ਾ ਚੜ੍ਹ ਰਿਹਾ ਸੀ, ਜਿਸ ਕਾਰਨ ਉਸ ਵਲੋਂ ਖੁਦਕੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ:30 ਸਾਲਾਂ ਤੋਂ ਚੱਲ ਰਹੇ ਸਰਕਾਰੀ ਸਕੂਲ ਨੂੰ ਮਾਰਿਆ ਤਾਲਾ, ਖ਼ਤਰੇ ਵਿੱਚ 103 ਬੱਚਿਆਂ ਦਾ ਭਵਿੱਖ

Last Updated : Sep 3, 2022, 12:26 PM IST

ABOUT THE AUTHOR

...view details