ਪੰਜਾਬ

punjab

Drug supplier arrest: ਤਰਨਤਾਰਨ ਤੋਂ ਫਰੀਦਕੋਟ ਹੈਰੋਇਨ ਸਪਾਲਈ ਕਰਨ ਵਾਲਾ ਨਸ਼ਾ ਤਸਕਰ ਆਇਆ ਪੁਲਿਸ ਅੜਿੱਕੇ, 200 ਗ੍ਰਾਮ ਹੈਰੋਇਨ ਵੀ ਹੋਈ ਬਰਾਮਦ

By ETV Bharat Punjabi Team

Published : Nov 27, 2023, 6:15 PM IST

ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਇੱਕ ਤਸਕਰ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤਰਨਤਾਰਨ ਤੋਂ ਫਰੀਦਕੋਟ ਹੈਰੋਇਨ ਸਪਾਲਈ ਕਰਦਾ ਸੀ। (faridkot police arrest drug supplier )

faridkot police arrest drug supplier
ਤਰਨਤਾਰਨ ਤੋਂ ਫਰੀਦਕੋਟ ਹੈਰੋਇਨ ਸਪਾਲਈ ਕਰਨ ਵਾਲਾ ਨਸ਼ਾ ਤਸਕਰੀ ਕਿਵੇਂ ਆਇਆ ਪੁਲਿਸ ਅੜਿੱਕੇ

ਤਰਨਤਾਰਨ ਤੋਂ ਫਰੀਦਕੋਟ ਹੈਰੋਇਨ ਸਪਾਲਈ ਕਰਨ ਵਾਲਾ ਨਸ਼ਾ ਤਸਕਰੀ ਕਿਵੇਂ ਆਇਆ ਪੁਲਿਸ ਅੜਿੱਕੇ

ਫਰੀਦਕੋਟ : ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਹੀ ਫਰੀਦਕੋਟ ਦੀ ਪੁਲਿਸ (Faridkot police ) ਵੱਲੋਂ 200 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਜੈਤੋ ਦੀ ਜਾਣਕਾਰੀ ’ਤੇ ਗਸ਼ਤ ਦੌਰਾਨ ਪੁਲਿਸ ਟੀਮ ਨੇ ਸਥਾਨਕ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਉੱਥੋਂ ਲੰਘ ਰਿਹਾ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਸਰਹਿੰਦ ਫੀਡਰ ਨਹਿਰ ਦੇ ਫੁੱਟਪਾਥ ’ਤੇ ਗਰੀਨ ਐਵੀਨਿਊ ਵੱਲ ਨੂੰ ਭੱਜ ਗਿਆ।

ਕਦੋਂ ਪਿਆ ਨਸ਼ਾ ਤਸਕਰ 'ਤੇ ਸ਼ੱਕ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਪੈਣ ਉੱਤੇ ਉਸ ਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀ ਦੀ ਪਛਾਣ ਰਵੀ ਸਿੰਘ ਪੁੱਤਰ ਬੜੇਲਾਲ ਵਾਸੀ ਸਥਾਨਕ ਗੁਰੂ ਤੇਗ ਬਹਾਦਰ ਨਗਰ ਫਰੀਦਕੋਟ ਵਜੋਂ ਹੋਈ ਹੈ।ਉਹਨਾਂ ਦੱਸਿਆ ਕਿ ਮੁਢਲੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਤਸਕਰ ਤਰਨਤਾਰਨ ਜਿਲ੍ਹੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਅੱਗੇ ਫਰੀਦਕੋਟ ਅਤੇ ਆਸਪਾਸ ਦੇ ਇਲਾਕੇ ਵਿਚ ਸਪਲਾਈ ਕਰਦਾ ਸੀ।

ਸਿਟੀ ਫਰੀਦਕੋਟ ਵਿੱਚ ਕੇਸ ਦਰਜ:ਉਹਨਾਂ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਨਸ਼ਾ ਤਸਕਰ ਕਿਸ ਵਿਅਕਤੀ ਤੋਂ ਨਸ਼ਾ ਖਰੀਦ ਕੇ ਕਿਸ ਨੂੰ ਸਪਲਾਈ ਕਰਦਾ ਸੀ।ਉਹਨਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਖਿਲਾਫ ਥਾਣਾ ਸਿਟੀ ਫਰੀਦਕੋਟ ਵਿੱਚ ਕੇਸ ਦਰਜ (Case registered in City Faridkot) ਕਰ ਲਿਆ ਗਿਆ ਹੈ। ਐਨਡੀਪੀਐਸ ਐਕਟ (NDPS Act) ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਇਸ ਦਾ ਪੁਲਿਸ ਰਿਮਾਂਡ ਹਾਸਲ ਕਰ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ABOUT THE AUTHOR

...view details