ਪੰਜਾਬ

punjab

The E-rickshaw Overturned : ਫਰੀਦਕੋਟ 'ਚ ਪਲਟਿਆ ਸਕੂਲੀ ਬੱਚਿਆ ਨੂੰ ਲਿਜਾ ਰਿਹਾ E-ਰਿਕਸ਼ਾ, ਕਈ ਬੱਚੇ ਜ਼ਖਮੀ

By ETV Bharat Punjabi Team

Published : Nov 3, 2023, 7:38 PM IST

Updated : Nov 4, 2023, 6:31 PM IST

ਫਰੀਦਕੋਟ 'ਚ ਈ-ਰਿਕਸ਼ਾ ਪਲਟਣ ਨਾਲ ਕਈ ਸਕੂਲੀ ਬੱਚੇ (The E-rickshaw Overturned) ਜ਼ਖਮੀ ਹੋ ਗਏ ਹਨ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ।

E-rickshaw carrying school children overturned in Faridkot
The E-rickshaw Overturned : ਫਰੀਦਕੋਟ 'ਚ ਪਲਟਿਆ ਸਕੂਲੀ ਬੱਚਿਆ ਨੂੰ ਲਿਜਾ ਰਿਹਾ E-ਰਿਕਸ਼ਾ, ਕਈ ਬੱਚੇ ਜ਼ਖਮੀ

ਫਰੀਦਕੋਟ 'ਚ ਪਲਟਿਆ ਸਕੂਲੀ ਬੱਚਿਆ ਨੂੰ ਲਿਜਾ ਰਿਹਾ E-ਰਿਕਸ਼ਾ

ਫਰੀਦਕੋਟ :ਫਰੀਦਕੋਟ 'ਚ ਅੱਜ ਬਾਅਦ ਦੁਪਿਹਰ ਇਕ ਨਿੱਜੀ ਸਕੂਲ ਦੇ ਬੱਚਿਆ ਨੂੰ ਲਿਜਾ ਰਿਹਾ ਬੈਟਰੀ ਵਾਲਾ ਆਟੋ ਰਿਕਸ਼ਾ ਅਚਾਨਕ ਪਲਟ ਗਿਆ ਅਤੇ ਆਟੋ ਦੇ ਹੇਠਾਂ ਆਉਣ ਨਾਲ ਇਕ 4 ਸਾਲ ਦੀ ਬੱਚੀ ਬੁਰੀ ਤਰਾਂ ਜਖਮੀਂ ਹੋ ਗਈ ਹੈ। ਇਸ ਨੂੰ ਸੀਅਰਸ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਵਿਦਿਆਰਥਣ ਦੀ ਪਹਿਚਾਣ ਫਰੀਦਕੋਟ ਦੇ ਨਿੱਜੀ ਸਕੂਲ ਦੀ ਨਰਸਰੀ ਜਮਾਤ ਦੀ ਲੁਬਾਨੀਆਂ ਸ਼ਰਮਾਂ ਪੁੱਤਰੀ ਰਾਜੇਸ਼ ਸ਼ਰਮਾਂ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਸ਼ਹੀਦ ਬਲਵਿੰਦਰ ਨਗਰ ਦੀ ਰਹਿਣ ਵਾਲੀ ਹੈ।

ਖੱਡੇ ਵਿੱਚ ਵੱਜਣ ਕਾਰਨ ਪਲਟਿਆ ਆਟੋ :ਇਸ ਹਾਦਸੇ ਬਾਰੇ ਗੱਲਬਾਤ ਕਰਦਿਆਂ ਚਸ਼ਮਦੀਦਾਂ ਨੇ ਦੱਸਿਆ ਕਿ ਬੈਟਰੀ ਵਾਲਾ ਆਟੋ ਜਾ ਰਿਹਾ ਸੀ ਜੋ ਖੱਡੇ ਵਿਚ ਵੱਜਣ ਕਾਰਨ ਪਲਟ ਗਿਆ, ਜਿਸ ਵਿਚੋਂ ਛੋਟੇ ਛੋਟੇ ਸਕੂਲੀ ਬੱਚੇ ਡਿੱਗ ਪਏ ਜਿੰਨਾ ਵਿਚੋਂ ਇਕ ਬੱਚੀ ਨੂੰ ਕਾਫੀ ਸੱਟਾਂ ਲੱਗੀਆਂ। ਭਾਵੇਂ ਮੌਕੇ ਉੱਤੇ ਮੌਜੂਦ ਲੋਕਾਂ ਨੇ ਜਖਮੀਂ ਹਾਲਤ ਵਿਚ ਬੱਚਿਆ ਨੂੰ ਥੋੜੇ ਸਮੇਂ ਵਿਚ ਹੀ ਹਸਤਪਾਲ ਪਹੁੰਚਾ ਦਿੱਤਾ ਪਰ ਇਕ ਬੱਚੀ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।



ਇਸ ਮੌਕੇ ਗੱਲਬਾਤ ਕਰਦਿਆਂ ਆਟੋ ਚਾਲਕ ਨੇ ਦੱਸਿਆ ਕਿ ਉਸ ਦੇ ਆਟੋ ਵਿਚ ਗਾਂਧੀ ਸਕੂਲ ਦੇ 5 ਬੱਚੇ ਸਨ ਆਟੋ ਰਾਹ ਵਿਚ ਜਾਂਦੇ ਹੋਏ ਅਚਾਨਕ ਪਲਟ ਗਿਆ ਅਤੇ ਬੱਚੇ ਹੇਠਾਂ ਡਿੱਗ ਪਏ। ਜਿੰਨਾਂ ਵਿਚੋਂ ਇਕ ਬੱਚੀ ਦੇ ਕਾਫੀ ਸੱਟਾਂ ਲੱਗੀਆ ਹਨ। ਇਕ ਚਸ਼ਮਦੀਸ ਜਿਸ ਦੀ ਦੁਕਾਨ ਦੇ ਸਾਹਮਣੇ ਇਹ ਹਾਦਸਾ ਹੋਇਆ ਹੈ, ਉਸਨੇ ਦੱਸਿਆ ਹੈ ਕਿ ਰਾਹ ਵਿਚ ਬਣੇ ਖੱਡੇ ਵਿਚ ਵੱਜਣ ਨਾਲ ਇਹ ਆਟੋ ਪਲਟਿਆ ਹੈ।

Last Updated :Nov 4, 2023, 6:31 PM IST

ABOUT THE AUTHOR

...view details