ਪੰਜਾਬ

punjab

ਅਥਲੀਟ ਤੋਂ ਸਾਈਕਲਿਸਟ ਬਣੇ ਸਰਕਾਰੀ ਅਧਿਆਪਕ ਦਾ ‘ਇੰਡੀਆ ਬੁੱਕ ਆਫ ਰਿਕਾਰਡ’ ’ਚ ਨਾਂ ਦਰਜ

By

Published : Jul 10, 2021, 5:43 PM IST

ਸਰਕਾਰੀ ਅਧਿਆਪਕ ਪਰਮਿੰਦਰ ਸਿੰਘ ਨੇ ਲਗਾਤਾਰ ਸਾਈਕਲ ਚਲਾਉਣ ਦੇ ਮਾਮਲੇ ਵਿੱਚ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ।

ਅਥਲੀਟ ਤੋਂ ਸਾਈਕਲਿਸਟ ਬਣੇ ਸਰਕਾਰੀ ਅਧਿਆਪਕ ਦਾ ‘ਇੰਡੀਆ ਬੁੱਕ ਆਫ ਰਿਕਾਰਡ’ ’ਚ ਨਾਂ ਦਰਜ
ਅਥਲੀਟ ਤੋਂ ਸਾਈਕਲਿਸਟ ਬਣੇ ਸਰਕਾਰੀ ਅਧਿਆਪਕ ਦਾ ‘ਇੰਡੀਆ ਬੁੱਕ ਆਫ ਰਿਕਾਰਡ’ ’ਚ ਨਾਂ ਦਰਜ

ਫਰੀਦਕੋਟ: ਕਹਿੰਦੇ ਹਨ ਕਿ ਜੇਕਰ ਇਨਸਾਨ ਪੱਕਾ ਧਾਰ ਕਰ ਲਵੇ ਤਾਂ ਕੁਝ ਵੀ ਨਾਮੁਮਕਿਨ ਨਹੀਂ ਹੁੰਦਾ ਅਤੇ ਇਸ ਨੂੰ ਸੱਚ ਕਰ ਵਿਖਾਇਆ ਕੋਟਕਪੂਰਾ ਦੇ ਸਰਕਾਰੀ ਅਧਿਆਪਕ ਪਰਮਿੰਦਰ ਸਿੰਘ ਨੇ। ਉਸ ਨੇ ਹਾਲ ਹੀ ਦੇ ਵਿੱਚ ਲਗਾਤਾਰ ਸਾਈਕਲ ਚਲਾਉਣ ਦੇ ਮਾਮਲੇ ਵਿੱਚ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ। ਪਰਮਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਇਸ ਉਪਲਬਧੀ ’ਤੇ ਬਹੁਤ ਵਧੀਆ ਲੱਗ ਰਿਹਾ ਅਤੇ ਉਹ ਚਾਹੁੰਦਾ ਹੈ ਕਿ ਸਭ ਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।

ਅਥਲੀਟ ਤੋਂ ਸਾਈਕਲਿਸਟ ਬਣੇ ਸਰਕਾਰੀ ਅਧਿਆਪਕ ਦਾ ‘ਇੰਡੀਆ ਬੁੱਕ ਆਫ ਰਿਕਾਰਡ’ ’ਚ ਨਾਂ ਦਰਜ

ਇਹ ਵੀ ਪੜੋ: ਮੋਦੀ ਸਰਕਾਰ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਨਵਾਂ ਬਿਆਨ

ਇਸ ਮੌਕੇ ਗੱਲਬਾਤ ਕਰਦਿਆਂ ਪਰਮਿੰਦਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਅਧਿਆਪਕ ਹੈ ਅਤੇ ਪਹਿਲਾਂ ਅਥਲੀਟ ਸੀ ਜਿਸ ਲਈ ਰੋਜ਼ਾਨਾ ਪ੍ਰੈਕਟਿਸ ਲਈ ਕੋਟਕਪੂਰਾ ਸਟੇਡੀਅਮ ਵਿੱਚ ਜਾਂਦਾ ਹੁੰਦਾ ਸੀ, ਜਿੱਥੇ ਟਰੈਕ ਜ਼ਿਆਦਾ ਸਖਤ ਹੋਣ ਕਾਰਨ ਉਸ ਨੂੰ ਗੋਡਿਆਂ ਤੇ ਸ਼ਿਨਪੇਨ ਦੀ ਸਮੱਸਿਆ ਆਈ ਜਿਸ ਕਾਰਨ ਉਸ ਨੂੰ ਡਾਕਟਰ ਨੇ ਸਾਈਕਲ ਚਲਾਉਣ ਦੀ ਸਲਾਹ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਸਾਈਕਲ ਚਲਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਇਹ ਚੰਗਾ ਲੱਗਣ ਲੱਗਾ ਅਤੇ ਉਸ ਨੇ ਲਗਾਤਾਰ ਸਾਈਕਲ ਚਲਾਉਣਾ ਸ਼ੁਰੂ ਕੀਤਾ। ਉਸ ਨੇ ਦੱਸਿਆ ਕਿ ਉਹ ਲਗਾਤਾਰ ਆਨਲਾਈਨ ਹੋਣ ਵਾਲੇ ਸਾਈਕਲਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗਾ ਤੇ ਅੱਜ ਤੱਕ ਸੈਂਕੜੇ ਮੈਡਲ ਜਿੱਤ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਦੇ ਵਿੱਚ ਉਸਨੇ 127 ਦਿਨ ਲਗਾਤਾਰ ਸਾਈਕਲ ਚਲਾ ਕੇ 30708 ਕਿਲੋਮੀਟਰ ਦਾ ਸਫਰ ਪੂਰਾ ਕੀਤਾ। ਜਿਸ ਨਾਲ ਉਸ ਦਾ ਅੰਤਰਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਆਇਆ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਉਸ ਦਾ ਨਾਮ ਦਰਜ ਹੋਇਆ।

ਇਹ ਵੀ ਪੜੋ: ਗੁਰੂ ਨਗਰੀ 'ਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ABOUT THE AUTHOR

...view details