ਪੰਜਾਬ

punjab

ਮੈ ਕਿਉਂ ਛੱਡਾਂ ਆਪਣੀ ਤਨਖ਼ਾਹ: ਸੁਖਪਾਲ ਖਹਿਰਾ

By

Published : Aug 29, 2019, 9:23 PM IST

ਖਹਿਰਾ ਨੇ ਕਿਹਾ ਕਿ ਜਦੋਂ ਤਕ ਅਸਤੀਫਾ ਪ੍ਰਵਾਨ ਨਹੀ ਹੁੰਦਾ ਉਦੋ ਤੱਕ ਤਨਖ਼ਾਹ ਲੈਦਾ ਰਹਾਂਗਾ। ਖਹਿਰੇ ਨੇ ਕਿਹਾ ਕਿ ਐੱਚ.ਐਸ ਫੂਲਕਾ ਵੀ ਉਦੋ ਤੱਕ ਤਨਖ਼ਾਹ ਲੈਂਦੇ ਰਹੇ ਜਦੋਂ ਉਨ੍ਹਾਂ ਅਸਤੀਫ਼ਾ ਪ੍ਰਵਾਨ ਨਹੀ ਹੋਇਆ ਸੀ।

ਸੁਖਪਾਲ ਖਹਿਰਾ

ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਆਪਣੇ ਅਸਤੀਫੇ ਨੂੰ ਲੈ ਮੁੜ ਤੋਂ ਚਰਚਾ ਵਿੱਚ ਹਨ। ਖਹਿਰਾ ਨੇ ਕਿਹਾ ਕਿ ਜਦੋਂ ਤੱਕ ਅਸਤੀਫਾ ਪ੍ਰਵਾਨ ਨਹੀ ਹੁੰਦਾ ਉਦੋ ਤੱਕ ਤਨਖ਼ਾਹ ਲੈਦਾ ਰਹਾਂਗਾ। ਸੁਖਾਪਲ ਖਹਿਰਾ ਨੇ ਕਿਹਾ ਕਿ ਸਪੀਕਰ ਵਜੋਂ ਬੁਲਾਏ ਜਾਣ 'ਤੇ ਮੇਰਾ ਦਿੱਲੀ ਵਿੱਚ ਟੈਸਟ ਸੀ ਜਿਸ ਕਾਰਨ ਪੇਸ਼ ਨਹੀਂ ਹੋ ਸਕਿਆ ਮੈਂ ਕੋਈ ਬਹਾਨੇਬਾਜ਼ੀ ਸਪੀਕਰ ਕੋਲ ਨਹੀਂ ਕੀਤੀ।

ਵੀਡੀਓ

ਖਹਿਰਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਸਤੀਫਾ ਪ੍ਰਵਾਨ ਨਹੀ ਕਰਦੀ ਕਾਨੂੰਨੀ ਤੌਰ 'ਤੇ ਮੈ ਤਨਖਾਹ ਲੈਂਦਾ ਰਹਾਂਗਾ। ਉਨ੍ਹਾਂ ਨੇ ਐੱਚ.ਐਸ ਫੂਲਕਾ ਦੀ ਵੀ ਉਦਾਹਰਣ ਦਿੱਤੀ। ਖਹਿਰਾ ਨੇ ਕਿਹਾ ਕਿ ਫੂਲਕਾ ਨੇ ਵੀ ਐਵੇਂ ਹੀ ਕੀਤਾ ਸੀ। ਖਹਿਰਾ ਨੇ ਕਿਹਾ ਕਿ ਸਪੀਕਰ ਕੋਲ ਉਹ ਕਿਉ ਪੇਸ਼ ਹੋਣ ਜਦੋਂ ਸਪੀਕਰ ਚਾਹੇ ਉਸਨੂੰ ਕੱਢ ਸਕਦਾ ਹੈ। ਅਸੀਂ ਤਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਾਂ ਨਹੀਂ ਵੀ ਜਾਂਦੇ ਤਾਂ ਸਾਨੂੰ ਸਪੀਕਰ ਬਾਹਰ ਦਾ ਰਸਤਾ ਦਿਖਾ ਸਕਦਾ ਹੈ।

ਇਹ ਵੀ ਪੜੋ: ਗਣਪਤੀ ਦੇ ਸਵਾਗਤ ਲਈ ਸਜਿਆ ਬਾਜ਼ਾਰ, ਵੇਖੋ ਗਣਪਤੀ ਦੇ ਵੱਖ-ਵੱਖ ਰੂਪ

ਦੱਸ ਦਈਏ ਕਿ ਖਹਿਰਾ ਵੱਲੋਂ ਛੇ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਿੱਤਾ ਸੀ ਜਿਸ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਵਿੱਚ ਵਫ਼ਦ ਨੇ ਸਪੀਕਰ ਨੂੰ ਲਿਖਤ ਵਿੱਚ ਦਿੱਤਾ ਕਿ ਖਹਿਰਾ ਦੀ ਵਿਧਾਇਕੀ ਨੂੰ ਵੀ ਰੱਦ ਕੀਤਾ ਜਾਵੇ। ਉੱਥੇ ਹੀ ਖਹਿਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਅਸਤੀਫਾ ਸਪੀਕਰ ਨੂੰ ਵੀ ਭੇਜ ਦਿੱਤਾ ਪਰ ਜਿਸ ਨੂੰ ਪ੍ਰਵਾਨਗੀ ਅੱਜ ਦਿਨ ਤੱਕ ਨਹੀਂ ਮਿਲੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਕੈਪਟਨ ਦੇ ਨਜ਼ਦੀਕੀਆਂ ਨਾਲ ਰਿਸ਼ਤੇਦਾਰੀ ਕਾਰਨ ਅਤੇ ਪੁਰਾਣੇ ਕਾਂਗਰਸੀਆਂ ਨਾਲ ਤਾਲਮੇਲ ਹੋਣ ਕਾਰਨ ਖਹਿਰਾ ਦਾ ਅਸਤੀਫ਼ਾ ਜਾਣ ਬੁੱਝ ਕੇ ਪ੍ਰਵਾਨ ਨਹੀਂ ਕੀਤਾ ਜਾ ਰਿਹਾ।

ਜ਼ਿਕਰਯੋਗ ਹੈ ਪੰਜਾਬ ਸਰਕਾਰ ਉਸ ਵਿਧਾਇਕ ਨੂੰ ਪੈਸਾ ਦੇ ਰਹੀ ਹੈ ਜੋ ਕਿ ਪਿਛਲੇ ਛੇ ਮਹੀਨੇ ਤੋਂ ਆਪਣੀ ਪਾਰਟੀ ਛੱਡ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਲੋਕ ਸਭਾ ਵਿੱਚ ਹੱਥ ਮਾਰ ਚੁੱਕਿਆ ਹੈ। ਵੇਖਣ ਵਾਲੀ ਗੱਲ ਦੇਵੇਗੀ ਕਿ ਆਉਣ ਵਾਲੇ ਸਮੇਂ ਵਿੱਚ ਕਦ ਤੱਕ ਸਪੀਕਰ ਰਾਣਾ ਕੇ ਪੀ ਸਿੰਘ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਕਰਦੇ ਹਨ।

Intro:ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਨੇਤਾ ਵਿਰੋਧੀ ਧਿਰ ਸੁਖਪਾਲ ਖਹਿਰਾ ਆਪਣੇ ਅਸਤੀਫੇ ਨੂੰ ਲੈ ਮੁੜ ਤੋਂ ਚਰਚਾ ਵਿੱਚ ਨੇ ਖਹਿਰਾ ਵੱਲੋਂ ਛੇ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਿੱਤਾ ਗਿਆ ਜਿਸ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਵਿੱਚ ਵਫਦ ਨੇ ਸਪੀਕਰ ਨੂੰ ਲਿਖਤ ਵਿੱਚ ਦਿੱਤਾ ਕਿ ਖਹਿਰਾ ਦੀ ਵਿਧਾਇਕੀ ਨੂੰ ਵੀ ਰੱਦ ਕੀਤਾ ਜਾਵੇ ਉੱਥੇ ਹੀ ਖਹਿਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਅਸਤੀਫਾ ਸਪੀਕਰ ਬੰਨ੍ਹੇ ਵੀ ਭੇਜ ਦਿੱਤਾ ਪਰ ਜਿਸ ਨੂੰ ਪ੍ਰਵਾਨਗੀ ਅੱਜ ਦਿਨ ਤੱਕ ਨਹੀਂ ਮਿਲੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਕੈਪਟਨ ਦੇ ਨਜ਼ਦੀਕੀਆਂ ਨਾਲ ਰਿਸ਼ਤੇਦਾਰੀ ਕਾਰਨ ਅਤੇ ਪੁਰਾਣੇ ਕਾਂਗਰਸੀ ਤਾਲਮੇਲ ਹੋਣ ਕਾਰਨ ਖਹਿਰਾ ਦਾ ਅਸਤੀਫ਼ਾ ਜਾਣ ਬੁੱਝ ਕੇ ਪ੍ਰਵਾਨ ਨਹੀਂ ਕੀਤਾ ਜਾ ਰਿਹਾ


Body:ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਸਪੀਕਰ ਵਜੋਂ ਬੁਲਾਏ ਜਾਣ ਤੇ ਮੇਰਾ ਦਿੱਲੀ ਵਿੱਚ ਕੈਂਸਰ ਦੇ ਦਰਮਿਆਨ ਟੈਸਟਿੰਗ ਜਿਸ ਕਾਰਨ ਮਨ ਪੇਸ਼ ਨਹੀਂ ਹੋ ਸਕਿਆ ਮੈਂ ਕੋਈ ਬਹਾਨੇਬਾਜ਼ੀ ਸਪੀਕਰ ਕੋਲ ਨਹੀਂ ਕੀਤੀ ਪਰ ਨੈਤਿਕਤਾ ਦਾ ਹਵਾਲਾ ਦੇਣ ਵਾਲੇ ਖਹਿਰਾ ਆਪਣੀ ਤਨਖਾਹ ਅਤੇ ਟੀਏ ਡੀਏ ਸਮੇਂ ਸਿਰ ਲੈ ਰਹੇ ਨੇ ਤੇ ਉਸ ਦੀ ਵਰਤੋਂ ਵੀ ਕਰ ਰਹੇ ਨੇ ਜੇਕਰ ਹਿਸਾਬ ਲਗਾਇਆ ਜਾਵੇ ਤਾਂ ਪਿਛਲੇ ਛੇ ਮਹੀਨੇ ਤੋਂ ਖਹਿਰਾ ਆਪਣੀ ਤਨਖਾਹ ਲੈ ਰਹੇ ਨੇ ਜੋ ਕਿ ਖੂਹ ਖਾਤੇ ਹੈ ਲੋਕਾਂ ਦਾ ਪੈਸਾ ਇੱਕ ਵਿਧਾਇਕ ਜਿਸ ਨੂੰ ਪਾਰਟੀ ਨੇ ਕੱਢਿਆ ਅਤੇ ਆਪਣੀ ਵਿਧਾਇਕੀ ਛੱਡ ਲੋਕ ਸਭਾ ਉਹ ਲੜਿਆ ਉਸ ਨੂੰ ਤਨਖਾਹ ਪੰਜਾਬ ਸਰਕਾਰ ਦੇ ਰਹੀ ਹੈ ਖਹਿਰਾ ਨੇ ਵੀ ਨੈਤਿਕਤਾ ਦੀ ਬਜਾਏ ਉਲਟਾ ਇਹ ਹਵਾਲਾ ਦਿੱਤਾ ਕਿ ਜਦੋਂ ਤੱਕ ਮੈਨੂੰ ਬਾਹਰ ਨਹੀਂ ਕੱਢਦੇਜਾ ਮੇਰਾ ਅਸਤੀਫ਼ਾ ਪ੍ਰਵਾਨ ਨਹੀਂ ਕਰਦੇ ਕਾਨੂੰਨੀ ਤੌਰ ਪਰ ਮੈਨੂੰ ਤਨਖਾਹ ਮਿਲ ਰਹੀ ਹੈ ਤੇ ਮੈਂ ਉਹ ਕਿਉਂ ਛੱਡਾਂ ਇੱਥੇ ਤਕ ਕਿ ਗ਼ੈਰਾਂ ਨੇ ਐੱਚ ਫੂਲਕਾ ਦਾ ਵੀ ਉਦਾਹਰਣ ਦੇ ਦਿੱਤਾ ਖਹਿਰਾ ਨੇ ਕਿਹਾ ਕਿ ਫੂਲਕਾ ਨੇ ਵੀ ਐਵੇਂ ਹੀ ਕੀਤਾ ਸੀ

ਖਹਿਰਾ ਵੱਲੋਂ ਇਹ ਵੀ ਦਲੀਲ ਕੀਤੀ ਗਈ ਕਿ ਅਸੀਂ ਸਪੀਕਰ ਕੋਲ ਕਿਉਂ ਪੇਸ਼ ਹੋਏ ਸਪੀਕਰ ਚਾਹੇ ਤੇ ਸਾਨੂੰ ਕੱਢ ਸਕਦਾ ਹੈ ਕਿਉਂਕਿ ਪੇਸ਼ ਹੁੰਦਾ ਹੈ ਜਿਵੇਂ ਆਪਣੇ ਆਪ ਨੂੰ ਬਚਾਉਣ ਲਈ ਡਿਫੈਂਡ ਕਰਨਾ ਹੁੰਦਾ ਹੈ ਅਸੀਂ ਤਾਂ ਪਹਿਲਾਂ ਹੀ ਅਸਤੀਫਾ ਫੜਾ ਚੁੱਕੇ ਨਹੀਂ ਵੀ ਜਾਂਦੇ ਤਾਂ ਸਾਨੂੰ ਸਪੀਕਰ ਪਾਰਟੀ ਕਰਕੇ ਬਾਹਰ ਦਾ ਰਸਤਾ ਦਿਖਾ ਸਕਦਾ ਹੈ ਖਹਿਰਾ ਦਾ ਕਹਿਣਾ ਹੈ ਕਿ ਇਹ ਤਾਂ ਹੁਣ ਸਪੀਕਰ ਹੀ ਦੱਸ ਸਕਦੇ ਨੇ ਕਿਉਂ ਐਵੇਂ ਕੋਈ ਕਦਮ ਕਿਉਂ ਨਹੀਂ ਚੁੱਕ ਰਹੇ ਉੱਤਰੀ ਕਾਰਾਂ ਨੇ ਹਰ ਜਵਾਬ ਨੂੰ ਮਜ਼ਾਕ ਵਿੱਚ ਟਾਲਦੇ ਹੋਏ ਕਿਹਾ ਕਿ ਸਪੀਕਰ ਦਾ ਘਰ ਬੇਸ਼ੱਕ ਮੇਰੇ ਨੇੜੇ ਹੈ ਮੈਂ ਨਹੀਂ ਪੇਸ਼ ਹੋਇਆ ਨੇੜੇ ਤਾਂ ਪੰਜਾਬ ਦੀ ਵਿਧਾਨ ਸਭਾ ਵੀ ਹੈ ਕਿਉਂ ਨੂੰ ਢਾਹ ਦਿੱਤਾ ਜਾਵੇ ਖਹਿਰਾ ਨੇ ਪੱਤਰਕਾਰਾਂ ਦੇ ਸਵਾਲਾਂ ਨੂੰ ਬਚਕਾਨਾ ਅਤੇ ਤਰਲੋ ਮੱਛੀ ਦੱਸਿਆ


Conclusion:ਹਾਲਾਂਕਿ ਪੰਜਾਬ ਸਰਕਾਰ ਉਸ ਵਿਧਾਇਕ ਨੂੰ ਪੈਸਾ ਦੇ ਰਹੀ ਹੈ ਜੋ ਕਿ ਪਿਛਲੇ ਛੇ ਮਹੀਨੇ ਤੋਂ ਆਪਣੀ ਪਾਰਟੀ ਛੱਡ ਵਿਧਾਇਕੀ ਤੋਂ ਅਸਤੀਫ਼ਾ ਦੇ ਲੋਕ ਸਭਾ ਵਿੱਚ ਹੱਥ ਮਾਰ ਚੁੱਕਿਆ ਹੈ ਤੇ ਪੈਂਤੀ ਹਜ਼ਾਰ ਤੱਕ ਸੀਮਿਤ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਖਹਿਰਾ ਦੀ ਕਿੰਨੀ ਚਿੰਤਾ ਹੈ ਇਹ ਵੀ ਜਾਗੀ ਜ਼ਾਹਿਰ ਹੋ ਗਿਆ ਸੀ ਪਰ ਵੇਖਣ ਵਾਲੀ ਗੱਲ ਦੇਵੇਗੀ ਕਿ ਆਉਣ ਵਾਲੇ ਸਮੇਂ ਵਿੱਚ ਕਦ ਤੱਕ ਸਪੀਕਰ ਰਾਣਾ ਕੇ ਪੀ ਸਿੰਘ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਕਰਦੇ ਨੇ ਕਿਉਂਕਿ ਜਦੋਂ ਵੀ ਸਪੀਕਰ ਨੂੰ ਪੁੱਛਿਆ ਜਾਂਦਾ ਹੈ ਤਾਂ ਜ਼ੇਰੇ ਗ਼ੌਰ ਵਰਗੇ ਸ਼ਬਦ ਹੀ ਸਪੀਕਰ ਕੋਲੋਂ ਸੁਣਨ ਨੂੰ ਮਿਲਦੇ ਨੇ

ABOUT THE AUTHOR

...view details