ਪੰਜਾਬ

punjab

Amritsar News : ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਪਿਸਤੌਲ ਦੀ ਨੋਕ 'ਤੇ ਅਗਵਾ ਕੀਤਾ ਨੌਜਵਾਨ

By

Published : Jul 6, 2023, 4:27 PM IST

ਅੰਮ੍ਰਿਤਸਰ ਵਿੱਚ ਗੁਰਬਾਣੀ ਦੀ ਪ੍ਰਿੰਟਿੰਗ ਕਰ ਰਹੇ ਭਾਈ ਚਤਰ ਸਿੰਘ ਜੀਵਨ ਸਿੰਘ ਪਰਿਵਾਰ ਦੇ ਲੜਕੇ ਨੂੰ ਬੁੱਧਵਾਰ ਰਾਤ ਅਗਵਾ ਕਰ ਲਿਆ ਗਿਆ। ਘਟਨਾ ਰਣਜੀਤ ਐਵੇਨਿਊ ਸਥਿਤ ਕੇਐਫਸੀ ਰੈਸਟੋਰੈਂਟ ਦੇ ਬਾਹਰ ਵਾਪਰੀ।

The incident of kidnapping of the son of a prominent industrialist at Ranjit Avenue in Amritsar
ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਉਘੇ ਉਦਯੋਗਪਤੀ ਦੇ ਬੇਟੇ ਦੀ ਕਿਡਨੇਪਿੰਗ ਦੀ ਹੋਈ ਵਾਰਦਾਤ

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਉਘੇ ਉਦਯੋਗਪਤੀ ਦੇ ਬੇਟੇ ਦੀ ਕਿਡਨੇਪਿੰਗ ਦੀ ਹੋਈ ਵਾਰਦਾਤ

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਗੁਰਬਾਣੀ ਦੀ ਪ੍ਰਿੰਟਿੰਗ ਕਰਨ ਵਾਲੇ ਭਾਈ ਚਤਰ ਸਿੰਘ ਜੀਵਨ ਸਿੰਘ ਪਰਿਵਾਰ ਦੇ ਲੜਕੇ ਨੂੰ ਬੁੱਧਵਾਰ ਰਾਤ ਅਗਵਾ ਕਰ ਲਿਆ ਗਿਆ। ਘਟਨਾ ਰਣਜੀਤ ਐਵੇਨਿਊ ਸਥਿਤ ਕੇਐਫਸੀ ਰੈਸਟੋਰੈਂਟ ਦੇ ਬਾਹਰ ਵਾਪਰੀ। ਕਾਰਨ ਆਟੋਮੈਟਿਕ ਹੋਣ ਕਾਰਨ ਬਾਈਪਾਸ ਨਜ਼ਦੀਕ ਰੁਕ ਗਈ, ਜਿਸ ਤੋਂ ਬਾਅਦ ਪੁੱਤਰ ਅਤੇ ਕਾਰ ਨੂੰ ਥਾਣਾ ਰਣਜੀਤ ਐਵੀਨਿਊ ਵਿਖੇ ਲਿਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਸ ਦੇ ਦੋਵੇਂ ਲੜਕੇ ਰਣਜੀਤ ਐਵੀਨਿਊ ਵਿਖੇ ਖਾਣਾ ਲੈਣ ਆਏ ਸਨ। ਦੋਵੇਂ ਪੁੱਤਰ ਕਾਰ ਵਿੱਚ ਹੀ ਸਨ, ਜਦੋਂ ਦੋ ਅਗਵਾਕਾਰ ਕਾਰ ਵਿੱਚ ਆ ਕੇ ਬੈਠ ਗਏ। ਉਨ੍ਹਾਂ ਦਾ ਇੱਕ ਪੁੱਤਰ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ, ਪਰ ਦੂਜੇ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਉਸ ਨੂੰ ਅਗਵਾ ਕਰ ਕੇ ਕਾਰ ਸਮੇਤ ਲੈ ਗਏ।

ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਾਰ ਆਟੋਮੈਟਿਕ ਸੀ ਅਤੇ ਇਸ ਵਿੱਚ ਟਰੈਕਰ ਵੀ ਸੀ, ਜਿਸ ਕਾਰਨ ਬਾਈਪਾਸ 'ਤੇ ਇਨ-ਆਊਟ ਬੇਕਰੀ ਕੋਲ ਪਹੁੰਚਦੇ ਹੀ ਕਾਰ ਰੁਕ ਗਈ। ਅਗਵਾਕਾਰ ਬੇਟੇ ਅਤੇ ਕਾਰ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਬੇਟਾ ਕਾਰ ਲੈ ਕੇ ਵਾਪਸ ਕੇਐਫਸੀ ਪਹੁੰਚਿਆ ਅਤੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।


ਪਰਿਵਾਰ ਗਰਮ ਖਿਆਲੀ ਸੰਸਥਾਵਾਂ ਦਾ ਨਿਸ਼ਾਨਾ :ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਗਰਮ ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਿਹਾ ਹੈ। ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਉਸ ਦੀ ਪ੍ਰਿੰਟਿੰਗ ਪ੍ਰੈਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਪਰਿਵਾਰ ਨੇ ਸੁਰੱਖਿਆ ਲਈ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਕਈ ਵਾਰ ਚਿੱਠੀ ਲਿਖੀ ਹੈ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਜੇਕਰ ਇਹੀ ਹਾਲਤ ਰਹੀ ਤਾਂ ਸਾਰਾ ਪਰਿਵਾਰ ਪੰਜਾਬ ਛੱਡਣ ਲਈ ਮਜਬੂਰ ਹੋ ਜਾਵੇਗਾ।

ਪੁਲਿਸ ਦੀ ਜਾਂਚ ਸ਼ੁਰੂ :ਥਾਣਾ ਰਣਜੀਤ ਐਵੀਨਿਊ ਦੀ ਐਸਐਚਓ ਅਮਨਜੋਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਅਗਵਾ ਕਰਨ ਦੀ ਘਟਨਾ ਸੀ ਜਾਂ ਲੁੱਟਖੋਹ। ਫਿਲਹਾਲ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਾਣਕਾਰੀ ਹਾਸਲ ਕੀਤੀ ਜਾ ਸਕੇ।

ABOUT THE AUTHOR

...view details