ਪੰਜਾਬ

punjab

Punjab Temperature update: ਫਰਵਰੀ ਮਹੀਨੇ ਹੀ ਪਾਰਾ ਪਹੁੰਚਿਆ 35 ਡਿਗਰੀ, ਅੱਗੇ ਦੇਖੋ ਕੀ ਹਾਲ ਹੋਣਾ

By

Published : Feb 21, 2023, 8:34 PM IST

ਫਰਵਰੀ ਮਹੀਨੇ ਵਿੱਚ ਹੀ ਗਰਮੀ ਵਧ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਪਾਰਾ 35 ਡਿਗਰੀ ਪਹੁੰਚ ਗਿਆ ਹੈ। ਇਹ ਵੀ ਅੰਦਾਜੇ ਲਗਾਏ ਜਾ ਰਹੇ ਹਨ ਕਿ ਸਾਲ 2015 ਵਿੱਚ ਦਿਨ ਦਾ ਪਾਰਾ 26 ਡਿਗਰੀ ਤੱਕ ਪਹੁੰਚਿਆ ਸੀ ਅਤੇ ਇਹ 11 ਸਾਲ ਵਿੱਚ ਸਭ ਤੋਂ ਜ਼ਿਆਦਾ ਮੰਨਿਆ ਗਿਆ ਹੈ। ਕਈ ਥਾਂਵਾਂ ਉੱਤੇ ਬੱਦਲ ਛਾ ਰਹੇ ਹਨ ਤੇ ਕਈ ਪਾਸੇ ਤਿੱਖੀ ਧੁੱਪ ਹੈ।

Punjab WEATHER, MAXIMUM TEMPERATURE REACHED 35 DEGREES
Punjab Temperature update : ਫਰਵਰੀ ਮਹੀਨੇ ਹੀ ਪਾਰਾ ਪਹੁੰਚਿਆ 35 ਡਿਗਰੀ, ਅੱਗੇ ਦੇਖੋ ਕੀ ਹਾਲ ਹੋਣਾ

ਚੰਡੀਗੜ੍ਹ:ਫਰਵਰੀ ਮਹੀਨੇ ਵਿੱਚ ਗਰਮੀ ਵਧਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਜੇ ਸਾਲ 2015 ਦੀ ਗੱਲ ਕਰੀਏ ਤਾਂ ਫਰਵਰੀ ਮਹੀਨੇ ਵਿੱਚ ਪਾਰਾ 26 ਡਿਗਰੀ ਸੀ ਤੇ ਇਸ ਵਾਰ ਇਹ ਤਾਪਮਾਨ ਵਧ ਕੇ 27.9 ਡਿਗਰੀ ਨੂੰ ਪਾਰ ਕਰ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਹ ਵਾਧਾ 11 ਸਾਲਾਂ ਵਿੱਚ ਸਭ ਤੋਂ ਜਿਆਦਾ ਹੈ। ਕਿਉਂ ਫਰਵਰੀ ਵਿੱਚ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਹੀ ਨੋਟ ਹੁੰਦਾ ਹੈ। ਪਰ ਇਸ ਵਾਰ ਹਾਲਾਤ ਕੁੱਝ ਹੋਰ ਹੀ ਬਣ ਰਹੇ ਹਨ। ਪਾਰਾ ਲੰਘੇ ਐਤਵਾਰ ਨੂੰ 15.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਕਿਤੇ ਧੁੱਪ ਅਤੇ ਛਾਂ ਹੋਣ ਕਾਰਨ ਗਰਮੀ ਵੀ ਹੈ ਤੇ ਲੋਕ ਠੰਡ ਵੀ ਮਹਿਸੂਸ ਕਰ ਰਹੇ ਹਨ।

ਹਾਲੇ ਹੋਰ ਵਧੇਗਾ ਤਾਪਮਾਨ:ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਜਿਸ ਹਿਸਾਬ ਨਾਲ ਤਾਪਮਾਨ ਵਧ ਰਿਹਾ ਹੈ ਤੇ ਫਰਵਰੀ ਵਿੱਚ ਹੀ ਲੋਕ ਗਰਮੀ ਮਹਿਸੂਸ ਕਰ ਰਹੇ ਹਨ ਇਹ ਸਿਲਸਿਲਾ ਰੁਕੇਗਾ ਨਹੀਂ ਅਤੇ ਹਾਲੇ ਤਾਪਮਾਨ ਹੋਰ ਵਧ ਸਕਦਾ ਹੈ। ਵਿਭਾਗ ਦੇ ਅਨੁਸਾਰ ਰੋਜ਼ਾਨਾਂ ਤਾਪਮਾਨ ਆਮ ਦਿਨਾਂ ਨਾਲੋਂ ਵੱਧ ਨੋਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਵਿੱਚ ਦਬਾਅ ਵਾਲਾ ਖੇਤਰ ਬਣਨ ਕਰਕੇ ਮੀਂਹ ਪੈਣ ਦੇ ਵੀ ਆਸਾਰ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਣਮਿਣ-ਕਿਣਮਿਣ ਹੋ ਸਕਦੀ ਹੈ।

ਇਹ ਵੀ ਪੜ੍ਹੋ:Campaign against drugs: ਨਸ਼ੇ ਦੇ ਖ਼ਿਲਾਫ਼ ਏਡੀਜੀਪੀ ਦੀ ਅਗਵਾਈ 'ਚ ਚਲਾਈ ਗਈ ਮੁਹਿੰਮ, ਪੁਲਿਸ ਨੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਜਲੰਧਰ ਵਿੱਚ ਟੁੱਟ ਰਿਹਾ ਰਿਕਾਰਡ:ਜੇ ਪੰਜਾਬ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਜਲੰਧਰ ਵਿੱਚ ਲੰਘੇ ਸੋਮਵਾਰ ਠੰਡੀਆਂ ਹਵਾਵਾਂ ਤਾਂ ਚੱਲੀਆਂ ਪਰ ਮੀਂਹ ਨਹੀਂ ਪਿਆ ਜਦੋਂ ਕਿ ਮੌਸਮ ਵਿਭਾਗ ਨੇ ਦੁਆਬੇ ਦੇ ਕਈ ਇਲਾਕਿਆਂ ਵਿੱਚ ਇਹ ਆਸਾਰ ਸੀ ਕਿ ਮੀਂਹ ਪਵੇਗਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਮੰਨੀਏ ਤਾਂ ਫਰਵਰੀ ਇਸ ਵਾਰ ਪਹਿਲਾਂ ਨਾਲੋਂ ਜਿਆਦਾ ਗਰਮ ਹੈ ਤੇ ਇਹ ਸਿਲਸਿਲਾ ਜਾਰੀ ਰਹੇਗਾ। ਇਸ ਤੋਂ ਇਲਾਵਾ 2011 ਤੋਂ ਲੈ ਕੇ ਹੁਣ ਤੱਕ ਜਲੰਧਰ ਵਿੱਚ ਫਰਵਰੀ ਮਹੀਨੇ ਵਿੱਚ 5.9 ਡਿਗਰੀ ਤੱਕ ਔਸਤ ਤਾਪਮਾਨ ਨੋਟ ਕੀਤਾ ਜਾਂਦਾ ਰਿਹਾ ਹੈ। ਇਸ ਵਾਰ ਜਰੂਰ ਰਿਕਾਰਡ ਟੁੱਟੇ ਹਨ ਤੇ 2015 ਵਿੱਚ ਇਹ 26 ਡਿਗਰੀ ਹੋਇਆ ਸੀ। ਹਾਲਾਂਕਿ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਨਵੰਬਰ ਵਿੱਚ ਹੀ ਰਾਤਾਂ ਨੂੰ ਠੰਡ ਲੱਗਣ ਲੱਗਦੀ ਸੀ ਅਤੇ ਦਿਨ ਗਰਮ ਹੁੰਦੇ ਸਨ। ਦਿਨ ਦੇ ਮੁਕਾਬਲੇ ਰਾਤ ਦਾ ਪਾਰਾ ਵੀ ਡਿੱਗਦਾ ਹੈ। ਹੁਣ ਗਰਮੀ ਆਈ ਹੈ ਤਾਂ ਰਿਕਾਰਡ ਟੁੱਟ ਰਹੇ ਹਨ। ਹਾਲਾਂਕਿ ਪਹਾੜੀ ਇਲਾਕਿਆਂ ਵਿੱਚ ਬਰਫ ਪੈਣ ਨਾਲ ਵੀ ਮੈਦਾਨੀ ਇਲਾਕਿਆਂ ਵਿੱਚ ਠੰਡ ਵਧਦੀ ਹੈ, ਪਰ ਇਸ ਵਾਰ ਇਹ ਦੇਖਣ ਨੂੰ ਨਹੀਂ ਮਿਲ ਰਿਹਾ।

ABOUT THE AUTHOR

...view details