ਪੰਜਾਬ

punjab

ਹੁਣ ਸਰਹੱਦੀ ਖੇਤਰਾਂ ਵਿੱਚ ਮਾਈਨਿੰਗ ਲਈ ਸਰਕਾਰ ਨੂੰ ਲੈਣੀ ਪਵੇਗੀ BSF ਤੋਂ ਇਜਾਜ਼ਤ !

By

Published : Nov 2, 2022, 11:19 AM IST

Updated : Nov 2, 2022, 12:11 PM IST

ਸੂਬੇ ਭਰ ਵਿੱਚ ਸਰਹੱਦੀ ਖੇਤਰਾਂ ਵਿੱਚ ਮਾਈਨਿੰਗ ਨੂੰ ਲੈ ਕੇ ਬੀਐਸਐਫ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਬੀਐਸਐਫ ਤੋਂ ਮਾਈਨਿੰਗ ਕਰਨ ਦੇ ਲਈ ਭਾਰਤੀ ਫੌਜ ਤੋਂ ਐਨਓਸੀ ਲੈਣੀ ਪਵੇਗੀ।

NOC for mining from bsf on border area
ਮਾਈਨਿੰਗ ਲਈ ਸਰਕਾਰ ਨੂੰ ਲੈਣੀ ਪਵੇਗੀ BSF ਤੋਂ ਇਜਾਜ਼ਤ

ਚੰਡੀਗੜ੍ਹ:ਪੰਜਾਬ ਵਿੱਚ ਸਰਹੱਦੀ ਖੇਤਰਾਂ ਵਿੱਚ ਕੀਤੀ ਜਾਣ ਵਾਲੀ ਮਾਈਨਿੰਗ ਨੂੰ ਲੈ ਕੇ ਬੀਐੱਸਐਫ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਹੁਣ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਮਾਈਨਿੰਗ ਕਰਨ ਦੇ ਲਈ ਭਾਰਤੀ ਫੌਜ ਤੋਂ ਐਨਓਸੀ ਲੈਣੀ ਪਵੇਗੀ। ਇਸ ਸਬੰਧੀ ਭਾਰਤੀ ਫੌਜ ਵੱਲੋਂ ਐਫੀਡੇਵਿਟ ਦਰਜ ਕੀਤਾ ਗਿਆ ਹੈ।

ਸਰਕਾਰ ਨੂੰ ਲੈਣੀ ਪਵੇਗੀ BSF ਤੋਂ ਇਜਾਜ਼ਤ

ਦੱਸ ਦਈਏ ਕਿ ਸਰਹੱਦੀ ਖੇਤਰਾਂ ਵਿੱਚ ਮਾਈਨਿੰਗ ਕਰਨ ਦੇ ਲਈ ਹੁਣ ਭਾਰਤੀ ਫੌਜ ਵੱਲੋਂ ਕੁਝ ਸ਼ਰਤਾਂ ਲਗਾ ਦਿੱਤੀ ਗਈ ਹੈ ਅਤੇ ਉਸਦੇ ਮੁਤਾਬਿਕ ਹੁਣ ਸਰਹੱਦ ਦੇ 5 ਕਿਲੋਮੀਟਰ ਦੇ ਦਾਇਰੇ ਵਿੱਚ ਮਾਈਨਿੰਗ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਫੌਜ ਤੋਂ ਐਨਓਸੀ ਲੈਣੀ ਪਵੇਗੀ। ਇਨ੍ਹਾਂ ਹੀ ਨਹੀਂ ਸਰਹੱਦ ਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਮਾਈਨਿੰਗ ਉੱਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। ਭਾਰਤੀ ਫੌਜ ਨੇ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।

ਬੀਐਸਐਫ ਨੇ ਜਾਰੀ ਕੀਤਾ ਪੱਤਰ: ਦੱਸ ਦਈਏ ਕਿ ਬੀਐਸਐਫ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਮੁਤਾਬਿਕ ਸਰਹੱਦ ਦੇ 5 ਕਿਲੋਮੀਟਰ ਘੇਰੇ ਵਿੱਚ 'ਨੋ ਅਬਜੈਕਸ਼ਨ ਸਰਟੀਫਿਕੇਟ' ਲੈਣਾ ਲਾਜ਼ਮੀ ਹੋਵੇਗਾ। ਦੱਸ ਦਈਏ ਕਿ ਬੀਐਸਐਫ ਵੱਲੋਂ 16 ਕਰੱਸ਼ਰ ਸਾਈਟਸ ਦੀ ਸ਼ਨਾਖਤ ਕੀਤੀ ਗਈ ਹੈ ਪਰ ਮਨਜ਼ੂਰੀ ਲਈ ਸਿਰਫ 6 ਨੂੰ ਹੀ ਯੋਗ ਮੰਨਿਆ ਗਿਆ ਹੈ। ਇਹ ਸਾਈਟਸ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਜ਼ਿਲ੍ਹੇ ਸ਼ਾਮਲ ਹਨ।

ਇਹ ਵੀ ਪੜੋ:ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਵਿੱਚ ਰੱਖਣ ਲਈ ਖਰਚੇ ਲੱਖਾਂ, ਹੋਵੇਗੀ ਵੱਡੀ ਕਾਰਵਾਈ !

Last Updated : Nov 2, 2022, 12:11 PM IST

ABOUT THE AUTHOR

...view details