ਚੰਡੀਗੜ੍ਹ ਡੈਸਕ: ਦੇਸ਼ ਦੀ ਸੱਤਾ ਉੱਤੇ ਕਾਬਿਜ਼ ਭਾਜਪਾ ਨੇ ਪੰਜਾਬ ਵਿੱਚ ਇੱਕ ਵੱਡਾ ਦਾਅ ਖੇਡਦਿਆਂ ਭਾਜਪਾ ਦਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਬਣਾਇਆ ਅਤੇ ਅਸ਼ਵਨੀ ਸ਼ਰਮਾ ਨੂੰ ਲਾਂਭੇ ਕਰ ਦਿੱਤਾ। ਇਸ ਤੋਂ ਮਗਰੋਂ ਪੰਜਾਬ ਭਾਜਪਾ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹੁਣ ਸੁਨੀਲ ਜਾਖੜ ਐਕਸ਼ਨ ਵਿੱਚ ਹਨ। ਸੁਨੀਲ ਜਾਖੜ ਦਿੱਲੀ ਦਰਬਾਰ ਭਾਜਪਾ ਆਗੂ ਰਾਜ ਕੁਮਰ ਵੇਰਕਾ ਨਾਲ ਪੁੱਜੇ ਹਨ। ਜਾਖੜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਨੇ। ਮੀਡੀਆ ਰਿਪੋਰਟਾਂ ਮੁਤਾਬਿਕ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਨਾਲ ਇਹ ਮਿਲਣੀ ਲੋਕ ਸਭ ਚੋਣਾਂ 2024 ਦੇ ਮੱਦੇਨਜ਼ਰ ਅਹਿਮ ਮੰਨੀ ਜਾ ਰਹੀ ਹੈ। ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਲਈ ਭਾਜਪਾ ਨੇ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਹੈ। ਇਹ ਗੱਲ ਵੀ ਦੱਸਣਯੋਗ ਹੈ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦੇ ਪੈਰ ਪੰਜਾਬ ਵਿੱਚ ਨਹੀਂ ਲੱਗ ਰਹੇ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਲਈ ਦਿੱਲੀ ਵਿਖੇ ਪਾਰਟੀ ਹੈੱਡਕੁਆਰਟਰ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਰਾਜ ਕੁਮਰ ਵੇਰਕਾ ਵੀ ਮੌਜੂਦ ਸਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।
ਜਾਖੜ ਨੂੰ ਦਿੱਤੀ ਗਈ ਪ੍ਰਧਾਨਗੀ ਖ਼ਿਲਾਫ਼ ਉੱਠ ਰਹੇ ਬਾਗੀ ਸੁਰ: ਦੱਸ ਦਈਏ ਬੀਤੇ ਦਿਨਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਪਾਰਟੀ ਪੱਧਰ ਨੂੰ ਲੈ ਕੇ ਵੱਡੇ ਬਦਲਾਅ ਕੀਤਾ ਸੀ। ਬੀਜੇਪੀ ਦੀ ਪੰਜਾਬ ਇਕਾਈ ਦੇ ਸੁਨੀਲ ਜਾਖੜ ਪ੍ਰਧਾਨ ਚੁਣਿਆ ਸੀ। ਹਾਲਾਂਕਿ ਇਸ ਤੋਂ ਪੁਹਿਲਾਂ ਸਾਰਾ ਦਿਨ ਇਹ ਚਰਚਾ ਰਹੀ ਕਿ ਅਸ਼ਵਨੀ ਸ਼ਰਮਾ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਪਰ ਦੇਰ ਸ਼ਾਮ ਅਸ਼ਵਨੀ ਸ਼ਰਮਾ ਨੇ ਟਵੀਟ ਕਰਕੇ ਇਨ੍ਹਾਂ ਖਬਰਾਂ ਨੂੰ ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੱਸਿਆ ਸਨ। ਇਸ ਤੋਂ ਇਲਾਵਾ ਭਾਜਪਾ ਦਾ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੇ ਕਈ ਸੀਨੀਅਰ ਲੀਡਰਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਸੀਨੀਅਰ ਭਾਜਪਾ ਆਗੂ ਅਰੁਣ ਨਾਰੰਗ ਨੇ ਤਾਂ ਇਸ ਫੈਸਲੇ ਦਾ ਵਿਰੋਧ ਕਰਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨਾਲ ਅਬੋਹਰ ਤੋਂ ਹਮੇਸ਼ਾ ਭਾਜਪਾ ਵੱਲੋਂ ਲੜਦੇ ਰਹੇ ਨੇ ਅਤੇ ਹੁਣ ਵਿਰੋਧੀ ਨੂੰ ਹੀ ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨ ਲਗਾ ਦਿੱਤਾ। ਅਰੁਣ ਨਾਰੰਗ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਵਿਰੋਧੀ ਦੇ ਨਾਲ ਪਾਰਟੀ ਵਿੱਚ ਕੰਮ ਨਹੀਂ ਕਰ ਸਕਦੇ।
- ਸਾਂਸਦ ਗੁਰਜੀਤ ਔਜਲਾ ਨੇ 'ਆਪ' 'ਚ ਸ਼ਮਿਲ ਹੋਣ ਦੀ ਖ਼ਬਰ ਦਾ ਕੀਤਾ ਖੰਡਨ, ਕਿਹਾ- ਫਰਜ਼ੀ ਖ਼ਬਰ ਛਾਪਣ ਵਾਲੇ ਪੱਤਰਕਾਰ ਖ਼ਿਲਾਫ਼ ਕਰਾਂਗੇ ਮਾਣਹਾਨੀ ਦਾ ਕੇਸ
- Reduction in Neela Card and Ration cards: ਨੀਲੇ ਕਾਰਡਾਂ ਅਤੇ ਰਾਸ਼ਨ ਕਾਰਡਾਂ ਵਿੱਚ ਵੱਡੀ ਕਟੌਤੀ, ਲੋੜਵੰਦ ਭੜਕੇ, ਸਿਆਸਤ ਭਖ਼ੀ
- Maharashtra Political Crisis : ਰਾਕਾਂਪਾ ਦੇ ਦੋਨੋਂ ਧੜੇ ਅੱਜ ਕਰਨਗੇ ਸ਼ਕਤੀ ਪ੍ਰਦਰਸ਼ਨ, ਅਜੀਤ ਪਵਾਰ ਦੀ ਬੈਠਕ ਸ਼ੁਰੂ
ਦੱਸ ਦਈਏ ਜਾਖੜ ਪਹਿਲੀ ਵਾਰ 2002 ਵਿੱਚ ਅਬੋਹਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸਨ। 2007 ਅਤੇ 2012 ਵਿੱਚ ਉਹ ਅਬੋਹਰ ਤੋਂ ਮੁੜ ਚੁਣੇ ਗਏ ਸਨ। ਉਹ ਗੁਰਦਾਸਪੁਰ ਦੀ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ। 2017 ਵਿੱਚ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਨੂੰ ਵੱਡੇ ਫਰਕ ਨਾਲ ਜਿੱਤਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋਂ ਗੁਰਦਾਸਪੁਰ ਸੀਟ ਹਾਰਨ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਹਾਈ-ਕਮਾਂਡ ਤੋਂ ਨੋਟਿਸ ਮਿਲਣ ਤੋਂ ਕੁਝ ਦਿਨ ਬਾਅਦ, ਉਸ ਨੇ 14 ਮਈ 2022 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਛੱਡ ਦਿੱਤੀ। ਉਹ 19 ਮਈ 2022 ਨੂੰ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਹੁਣ ਭਾਜਪਾ ਨੇ ਸੁਨੀਲ ਜਾਖੜ ਨੂੰ ਵੱਡੀ ਜ਼ਿੰਮਵਰੀ ਦਿੱਤੀ ਅਤੇ ਅਸ਼ਵਨੀ ਸ਼ਰਮਾ ਨੂੰ ਲਾਂਭੇ ਕਰ ਦਿੱਤਾ ਹੈ।