ਪੰਜਾਬ

punjab

Valentines Day 2023: ਚੁੰਬਕ ਵਾਲਾ ਦਿਲ ਪ੍ਰੇਮੀ ਜੋੜਿਆਂ ਲਈ ਬਣਿਆ ਖਿੱਚ ਦਾ ਕੇਂਦਰ, ਖਰੀਦਣ ਵਾਲਿਆਂ ਦਾ ਲੱਗਾ ਮੇਲਾ, ਜਾਣੋ ਕੀ ਹੈ ਖਾਸੀਅਤ...

By

Published : Feb 11, 2023, 4:42 PM IST

ਚੰਡੀਗੜ੍ਹ ਸੈਕਟਰ 17 ਵਿਚ ਵੀ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ, ਜਿੱਥੇ ਪਿਆਰ ਦੇ ਰੰਗ ਵਿਚ ਰੰਗੇ ਕਈ ਨਜ਼ਰਾਨੇ ਨਜ਼ਰ ਆਏ। ਤੋਹਫ਼ਿਆਂ ਦੀ ਪਿਆਰ ਵਿਚ ਖਾਸ ਅਹਿਮੀਅਤ ਹੁੰਦੀ ਹੈ। ਇਸੇ ਲਈ ਵੇਲੈਨਟਾਈਨਜ਼ ਡੇਅ (Valentines Day 2023) ਦੌਰਾਨ ਪਿਆਰ ਦਾ ਪ੍ਰਗਟਾਵਾ ਕਰਨਾ, ਪਿਆਰ ਦਾ ਇਜ਼ਹਾਰ ਕਰਨਾ ਵੇਲੈਨਟਾਈਨਜ਼ ਡੇਅ ਨੂੰ ਖਾਸ ਬਣਾਉਣਾ ਹੈ। ਤੁਸੀ ਵੀ ਵੇਖੋ.. ਇਸ ਵਾਰ ਵੈਲੇਨਟਾਈਨਜ਼ ਡੇਅ ਵਿਚ ਕੀ-ਕੀ ਖਾਸ ਹੈ ?

Magnetic heart in Chandigarh
Magnetic heart in Chandigarh

ਚੁੰਬਕ ਵਾਲਾ ਦਿਲ ਪ੍ਰੇਮੀ ਜੋੜਿਆਂ ਲਈ ਬਣਿਆ ਖਿੱਚ ਦਾ ਕੇਂਦਰ

ਚੰਡੀਗੜ੍ਹ: ਵੇਲੈਨਟਾਈਨਜ਼ ਡੇਅ (Valentines Day 2023) ਯਾਨਿ ਕਿ ਪਿਆਰ ਕਰਨ ਵਾਲਿਆਂ ਦਾ ਦਿਨ। ਇਸ ਦਿਨ ਦੀ ਸ਼ੁਰੂਆਤ ਇਕ ਹਫ਼ਤਾ ਪਹਿਲਾਂ ਤੋਂ ਹੀ ਹੋ ਜਾਂਦੀ ਹੈ। ਇਸ ਦਿਨ ਬਾਜ਼ਾਰਾਂ ਵਿਚ ਰੌਣਕ ਵੇਖਣ ਨੂੰ ਮਿਲਦੀ ਹੈ। ਇਹ ਦਿਨ ਪ੍ਰੇਮੀ ਪ੍ਰੇਮਿਕਾਵਾਂ ਲਈ ਵੰਨ ਸਵੰਨੇ ਤੋਹਫ਼ਿਆਂ ਦੇ ਨਾਲ ਬਾਜ਼ਾਰ ਭਰ ਜਾਂਦੇ ਹਨ। ਚੰਡੀਗੜ੍ਹ ਸੈਕਟਰ 17 ਵਿਚ ਵੀ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਜਿੱਥੇ ਪਿਆਰ ਦੇ ਰੰਗ ਵਿਚ ਰੰਗੇ ਕਈ ਨਜ਼ਰਾਨੇ ਨਜ਼ਰ ਆਏ। ਤੋਹਫ਼ਿਆਂ ਦੀ ਪਿਆਰ ਵਿਚ ਖਾਸ ਅਹਿਮੀਅਤ ਹੁੰਦੀ ਹੈ। ਇਸੇ ਲਈ ਵੇਲੈਨਟਾਈਨਜ਼ ਡੇਅ (Valentines Day 2023) ਦੌਰਾਨ ਪਿਆਰ ਦਾ ਪ੍ਰਗਟਾਵਾ ਕਰਨਾ, ਪਿਆਰ ਦਾ ਇਜ਼ਹਾਰ ਕਰਨਾ ਵੇਲੈਨਟਾਈਨਜ਼ ਡੇਅ ਨੂੰ ਖਾਸ ਬਣਾਉਣਾ ਹੈ। ਤੁਸੀ ਵੀ ਵੇਖੋ ਇਸ ਵਾਰ ਵੈਲੇਨਟਾਈਨਜ਼ ਡੇਅ ਵਿਚ ਕੀ-ਕੀ ਖਾਸ ਹੈ ?


ਦਿਲ ਨਾਲ ਦਿੱਤਾ ਜਾਣ ਵਾਲਾ ਦਿਲ ਦਾ ਤੋਹਫ਼ਾ:-ਇਸ ਵੇਲੈਨਟਾਈਨਜ਼ ਆਪਣੇ ਪਿਆਰ ਨੂੰ ਖਾਸ ਬਣਾਉਣ ਲਈ ਬਾਜ਼ਾਰ ਵਿਚ ਲਾਲ ਰੰਗ ਅਤੇ ਵੱਡੇ ਆਕਾਰ ਦਾ ਫਰ ਵਾਲਾ ਦਿਲ ਮੌਜੂਦ ਹੈ। ਕਿਉਂਕਿ ਵੇਲੈਨਟਾਈਨਜ਼ ਮੌਕੇ ਅਜਿਹੇ ਤੋਹਫ਼ਿਆਂ ਦੀ ਮੰਗ ਵੱਧ ਜਾਂਦੀ ਹੈ ਅਤੇ ਬਾਜ਼ਾਰਾਂ ਵਿਚ ਵੀ ਮੰਗ ਦੇ ਅਨੁਸਾਰ ਸਮਾਨ ਪਹੁੰਚਣ ਲੱਗਾ ਜਾਂਦਾ ਹੈ।


ਟੈਡੀ ਬੀਅਰ ਬਣਿਆ ਖਿੱਚ ਦਾ ਕੇਂਦਰ:-ਵੇਲੈਨਟਾਈਨਜ਼ ਡੇਅ ਮੌਕੇ ਟੈਡੀ ਬੀਅਰ ਖਾਸ ਤੌਰ 'ਤੇ ਖਿੱਚ ਦਾ ਕੇਂਦਰ ਰਹਿੰਦੇ ਹਨ। ਇਸ ਵਾਰ ਵੀ ਬਾਜ਼ਾਰਾਂ ਅਤੇ ਅਸੈਸੀਰੀਜ਼ ਦੁਕਾਨ ਦੇ ਵਿਚ ਟੈਡੀ ਬੀਅਰਸ ਦੀ ਭਰਮਾਰ ਵੇਖਣ ਨੂੰ ਮਿਲ ਰਹੀ ਹੈ। ਗੁੁਲਾਬੀ ਰੰਗ ਵਿਚ ਇਕ ਵੱਡੇ ਆਕਾਰ ਵਾਲਾ ਟੈਡੀ ਬੀਅਰ ਖਾਸ ਤੌਰ 'ਤੇ ਬਾਜ਼ਾਰਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ।

ਮੈਗਨੇਟਿਕ ਹਾਰਟ ਮਿਊਜ਼ਿਕ ਦੇ ਨਾਲ :-ਇਸ ਤੋਂ ਇਲਾਵਾ ਇਸ ਵੈਲੇਨਟਾਈਨ ਡੇਅ ਇਕ ਖਾਸ ਉਪਹਾਰ ਵੀ ਵੇਖਣ ਨੂੰ ਮਿਲ ਰਿਹਾ ਹੈ। ਇਕ ਮੇਗਨੇਟਿਕ ਹਾਰਟ ਮਿਊਜ਼ਿਕ ਦੇ ਨਾਲ ਖਾਸ ਤੌਰ 'ਤੇ ਬਾਜ਼ਾਰ ਵਿਚ ਲਿਆਂਦਾ ਗਿਆ ਹੈ। ਜਿਸਦੇ ਵਿੱਚ ਮਿਊਜ਼ਿਕ ਚੱਲਦਾ ਹੈ, ਇਸ ਵਿਚਲਾ ਮੇਗਨੇਟਿਕ 2 ਟੁਕੜਿਆਂ ਨੂੰ ਆਪਸ ਵਿਚ ਜੋੜਦਾ ਹੈ। ਲਾਲ ਰੰਗ ਵਿਚ ਸਾਰਾ ਆਲਮ ਪਿਆਰ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਹਰ ਪਾਸੇ ਲਵ ਪਿਆਰ ਦੇ ਸਲੋਗਨ ਲਿਖੇ ਨਜ਼ਰ ਆਏ। ਇਸ ਤੋਂ ਇਲਾਵਾ ਕੁੱਝ ਫੋਟੋ ਫਰੇਮ ਵੀ ਇਸ ਖਾਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਬਣਾਏ ਗਏ ਹਨ।



ਵੈਲੇਨਟਾਈਨਜ਼ ਡੇਅ ਦੀ ਮਹੱਤਤਾ ਕੀ ਹੈ ?ਵੇਲੇਨਟਾਈਨਜ਼ ਡੇਅ ਦੇ ਖਾਸ ਤੌਰ ਤੇ 2 ਪਿਆਰ ਕਰਨ ਵਾਲੇ ਦਿਲਾਂ ਲਈ ਹੁੰਦਾ ਹੈ। ਇਸਦੀ ਸ਼ੁਰੂਆਤ ਤਾਂ ਅਸਲ ਵਿਚ ਇਕ ਹਫ਼ਤਾ ਪਹਿਲਾਂ ਹੀ ਹੋ ਜਾਂਦੀ ਹੈ ਹਫ਼ਤੇ ਦੇ 7 ਦਿਨ ਪਿਆਰ ਦੀ ਖੁਮਾਰੀ ਨੂੰ ਮਹਿਸੂਸ ਕੀਤਾ ਜਾਂਦਾ ਹੈ।ਇਹਨਾਂ ਖਾਸ ਦਿਨਾਂ ਨਾਲ ਸਬੰਧਿਤ ਤੋਹਫ਼ੇ ਵੀ ਬਾਜ਼ਾਰਾਂ ਵਿਚ ਮੌਜੂਦ ਹਨ।

ਇਹ ਵੀ ਪੜੋ:-Promise Day 2023: ਅਲੱਗ ਤਰੀਕੇ ਨਾਲ ਸਾਥੀ ਨਾਲ ਮਨਾਓ ਪ੍ਰੋਮਿਸ ਡੇਅ, ਕਰੋ ਇਹ ਵਾਅਦੇ

ABOUT THE AUTHOR

...view details