ਪੰਜਾਬ

punjab

CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ

By ETV Bharat Punjabi Team

Published : Sep 11, 2023, 1:32 PM IST

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਡੇਰਾ ਬਿਆਸ (ਅੰਮ੍ਰਿਤਸਰ) ਪੁੱਜੇ ਅਤੇ ਉਨ੍ਹਾਂ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਬਿਆਸ ਡੇਰੇ ਦੇ ਮੁਖੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਦੀ ਇਸ ਮੀਟਿੰਗ ਦੇ ਬਹੁਤ ਸਾਰੇ ਸਿਆਸੀ ਮੰਤਵ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ। (CM Khattar met Dera Beas chief)

Haryana CM Manohar Lal Khattar met with Dera Beas chief Gurinder Singh Dhillon
CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ,ਜਾਣੋ ਮੁਲਾਕਾਤ ਦਾ ਮੰਤਵ

ਚੰਡੀਗੜ੍ਹ:ਦੇਸ਼ ਵਿੱਚ ਜਿੱਥੇ ਲੋਕ ਸਭਾ ਚੋਣਾਂ 2024 ਹੋਣ ਜਾ ਰਹੀਆਂ ਹਨ ਉੱਥੇ ਹੀ ਹਰਿਆਣਾ ਵਿੱਚ ਵੀ ਲੋਕ ਸਭਾ ਚੋਣਾਂ 2024 ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ (Haryana Vidhan Sabha Elections ) ਹੋਣ ਜਾ ਰਹੀਆਂ ਹਨ। ਚੋਣਾਂ ਦੇ ਮੱਦੇਨਜ਼ਰ ਹੁਣ ਸਿਆਸੀ ਲੋਕ ਧਾਰਮਿਕ ਸ਼ਖ਼ਸੀਅਤਾਂ ਅਤੇ ਡੇਰਿਆਂ ਦੇ ਦਰਾਂ ਉੱਤੇ ਹਾਜ਼ਰੀ ਲਗਾ ਰਹੇ ਹਨ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਅਜਿਹਾ ਕਰਦੇ ਨਜ਼ਰ ਅਤੇ ਉਹ ਬਿਆਸ ਵਿੱਚ ਮੌਜੂਦ ਡੇਰੇ ਵਿਖੇ ਪਹੁੰਚੇ।

ਸੰਗਤ ਨਾਲ ਕੀਤੀ ਮੁਲਾਕਾਤ

ਲੰਮਾਂ ਸਮਾਂ ਹੋਈ ਗੱਲਬਾਤ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਆਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਕਾਫੀ ਲੰਮਾਂ ਸਮਾਂ ਚਰਚਾ ਕੀਤੀ। ਇਸ ਤੋਂ ਬਾਅਦ ਸੀਐੱਮ ਖੱਟਰ ਨੇ ਡੇਰੇ ਵਿੱਚ ਚੱਕਰ ਲਗਾਇਆ ਅਤੇ ਮੌਜੂਦ ਸੰਗਤ ਨਾਲ ਗੱਲਬਾਤ ਕੀਤੀ, ਭਾਵੇਂ ਇਸ ਮੁਲਾਕਾਤ ਦਾ ਕੋਈ ਸਿਆਸੀ ਮੰਤਵ ਫਿਲਹਾਲ ਸਾਹਮਣੇ ਨਹੀਂ ਆਇਆ ਪਰ ਇਹ ਜੱਗ ਜਾਹਿਰ ਕੇ ਡੇਰਾ ਬਿਆਸ ਦਾ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਪ੍ਰਭਾਵ ਹੈ ਅਤੇ ਵੱਡਾ ਵੋਟ ਬੈਂਕ ਡੇਰੇ ਨਾਲ ਜੁੜਿਆ ਹੋਇਆ ਹੈ। ਇਸ ਮੁਲਾਕਾਤ ਦੇ ਸਿਆਸੀ ਮਾਈਨੇ ਵੱਡਾ ਵੋਟ ਬੈਂਕ ਹੋਣਾ ਹੀ ਮੀਡੀਆ ਰਿਪੋਰਟਾਂ ਰਾਹੀਂ ਕੱਢੇ ਜਾ ਰਹੇ ਹਨ। ਦੱਸ ਦਈਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਇਸ ਮੁਲਾਕਾਤ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ।

'ਅੱਜ ਰਾਧਾ ਸੁਆਮੀ ਸਤਿਸੰਗ ਬਿਆਸ (ਅੰਮ੍ਰਿਤਸਰ) ਵਿਖੇ ਪਹੁੰਚ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਮਿਲੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਵਿੱਚ ਸੰਤਾਂ-ਮਹਾਂਪੁਰਸ਼ਾਂ ਦਾ ਹਮੇਸ਼ਾ ਹੀ ਬੇਮਿਸਾਲ ਯੋਗਦਾਨ ਰਿਹਾ ਹੈ ਅਤੇ ਰਾਧਾ ਸੁਆਮੀ ਸਤਿਸੰਗ ਸਥਲ ਵੱਲੋਂ ਸਮਾਜ ਸੇਵਾ ਵਿੱਚ ਜੋ ਬੇਮਿਸਾਲ ਕਾਰਜ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ,'। -ਮਨੋਹਰ ਲਾਲ ਖੱਟਰ,ਮੁੱਖ ਮੰਤਰੀ,ਹਰਿਆਣਾ

ABOUT THE AUTHOR

...view details