ਪੰਜਾਬ

punjab

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਵਕਾਲਤ ਦੇ ਵਿਦਿਆਰਥੀਆਂ ਨੂੰ ਦੱਸੇ ਵਕੀਲ ਦੇ ਗੁਰ

By

Published : Nov 15, 2019, 11:30 PM IST

ਕੁਰਾਲੀ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਹੈਰੀ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਕਾਲਤ ਦੇ ਗੁਰ ਦੱਸੇ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ, ਇਮਾਨਦਾਰੀ ਅਤੇ ਸਮਝਦਾਰੀ ਹੀ ਇੱਕ ਚੰਗੇ ਵਕੀਲ ਦੀ ਪਛਾਣ ਹੈ।

ਫ਼ੋਟੋ

ਕੁਰਾਲੀ :ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਮੁੱਖ ਮਹਿਮਾਨ ਵੱਜੋਂ ਹੈਰੀ ਮਾਨ ਪੁੱਜੇ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੈਰੀ ਮਾਨ ਨੇ ਕਿਹਾ, "ਸਖ਼ਤ ਮਿਹਨਤ, ਇਮਾਨਦਾਰੀ ਅਤੇ ਸਮਝਦਾਰੀ ਹੀ ਇੱਕ ਵਕੀਲ ਅਤੇ ਵਿਦਿਆਰਥੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਫ਼ਲਤਾ ਦੀ ਕੁੰਜੀ ਹੈ। ਹੈਰੀ ਮਾਨ ਨੇ ਕੈਨੇਡੀਅਨ ਅਤੇ ਭਾਰਤੀ ਕਾਨੂੰਨ ਦੇ ਤੁਲਨਾਤਮਕ ਪਹਿਲੂਆਂ ਉੱਤੇ ਵੀ ਚਾਨਣਾ ਪਾਇਆ।

ਉਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਾਲਿਸਿਟਰ ਅਤੇ ਬੈਰਿਸਟਰ ਵਜੋਂ ਅਭਿਆਸ ਕਰਨ ਲਈ ਲੋੜੀਂਦੀ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ।ਇਸ ਸਮਾਰੋਹ 'ਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਦਲਜੀਤ ਸਿੰਘ ਨੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਨੌਜਵਾਨ ਕਾਨੂੰਨੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਾਨੂੰਨੀ ਤਜ਼ੁਰਬੇਕਾਰਾਂ ਅਤੇ ਵਿਦਵਾਨਾਂ ਵੱਲੋਂ ਵਿਦਿਆਰਥੀਆਂ ਨੂੰ ਅਜਿਹੇ ਵਿਸ਼ੇਸ਼ ਲੈਕਚਰ ਕਰਵਾਉਣ ਦੇ ਮਹੱਤਵ ਬਾਰੇ ਚਾਨਣਾ ਪਾਇਆ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਕੂਲ ਆਫ ਲਾਅ ਦੀਆਂ ਅਜਿਹੀਆਂ ਕੋਸ਼ਿਸ਼ਾਂ ਯੂਨੀਵਰਸਿਟੀ ਸਕੂਲ ਆਫ਼ ਲਾਅ ਨੂੰ ‘ਅਕਾਦਮਿਕ ਉੱਤਮਤਾ ਦੇ ਕੇਂਦਰ‘ ਵਜੋਂ ਤਬਦੀਲ ਕਰਨ ਦੀ ਪ੍ਰਾਪਤੀ ਦੀ ਦਿਸ਼ਾ ਵੱਲ ਅਹਿਮ ਕਦਮ ਨਿਭਾ ਰਹੀ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਯੂਨੀਵਰਸਿਟੀ ਸਕੂਲ ਆਫ਼ ਲਾਅ ਵਿਭਾਗ ਦੀ ਮੁਖੀ ਡਾ. ਸੋਨੀਆ ਗਰੇਵਾਲ ਮਾਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Intro:ਕੁਰਾਲੀ : ਸਖਤ ਮਿਹਨਤ, ਇਮਾਨਦਾਰੀ ਅਤੇ ਸਮਝਦਾਰੀ ਹੀ ਇਕ ਵਕੀਲ ਅਤੇ ਵਿਦਿਆਰਥੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਫਲਤਾ ਦੀ ਕੁੰਜੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੈਰੀ ਮਾਨ, ਬੈਰੀਸਟਰ ਅਤੇ ਸਾਲਿਸਿਟਰ, ਓਨਟਾਰੀਓ, ਕੈਨੇਡਾ ਨੇ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਕਾਨੂੰਨੀ ਪੇਸ਼ੇ ਦੇ ਉਭਰ ਰਹੇ ਚਾਹਵਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹ ਰਿਆਤ ਬਾਹਰਾ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਐਂਡ ਲਾਅ ਵਿਭਾਗ, ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਇੰਟਰੈਕਟਿਵ ਲੈਕਚਰ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।ਹੈਰੀ ਮਾਨ ਨੇ ਕੈਨੇਡੀਅਨ ਅਤੇ ਭਾਰਤੀ ਕਾਨੂੰਨ ਦੇ ਤੁਲਨਾਤਮਕ ਪਹਿਲੂਆਂ ਉੱਤੇ ਚਾਨਣਾ ਪਾਇਆ।Body: ਉਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਾਲਿਸਿਟਰ ਅਤੇ ਬੈਰਿਸਟਰ ਵਜੋਂ ਅਭਿਆਸ ਕਰਨ ਲਈ ਲੋੜੀਂਦੀ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ।ਇਸ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਦਲਜੀਤ ਸਿੰਘ ਨੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਨੌਜਵਾਨ ਕਾਨੂੰਨੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਾਨੂੰਨੀ ਤਜ਼ੁਰਬੇਕਾਰਾਂ ਅਤੇ ਵਿਦਵਾਨਾਂ ਵੱਲੋਂ ਵਿਦਿਆਰਥੀਆਂ ਨੂੰ ਅਜਿਹੇ ਵਿਸ਼ੇਸ਼ ਲੈਕਚਰ ਕਰਵਾਉਣ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਕੂਲ ਆਫ ਲਾਅ ਦੀਆਂ ਅਜਿਹੀਆਂ ਕੋਸ਼ਿਸ਼ਾਂ ਯੂਨੀਵਰਸਿਟੀ ਸਕੂਲ ਆਫ਼ ਲਾਅ ਨੂੰ ‘ਅਕਾਦਮਿਕ ਉੱਤਮਤਾ ਦੇ ਕੇਂਦਰ‘ ਵਜੋਂ ਤਬਦੀਲ ਕਰਨ ਦੀ ਪ੍ਰਾਪਤੀ ਦੀ ਦਿਸ਼ਾ ਵੱਲ ਇਹ ਇਕ ਅਹਿਮ ਕਦਮ ਹੈ। ਪ੍ਰੋਗਰਾਮ ਦੇ ਅੰਤ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਯੂਨੀਵਰਸਿਟੀ ਸਕੂਲ ਆਫ਼ ਲਾਅ ਵਿਭਾਗ ਦੀ ਮੁਖੀ ਡਾ. ਸੋਨੀਆ ਗਰੇਵਾਲ ਮਾਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Conclusion:ਫੋਟੋ ਕੈਪਸ਼ਨ 03 : ਮੁੱਖ ਮਹਿਮਾਨ ਹੈਰੀ ਮਾਨ ਨੂੰ ਸਨਮਾਨਿਤ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਦਲਜੀਤ ਸਿੰਘ ਅਤੇ ਡਾ. ਸੋਨੀਆ ਗਰੇਵਾਲ ਮਾਹਲ।

ABOUT THE AUTHOR

...view details