ਪੰਜਾਬ

punjab

Valentines Day 2023: ਗੀਤਾਂ ਵਾਲੇ ਕਾਰਡਾਂ ਨਾਲ ਕਰੋ ਪਿਆਰ ਦਾ ਇਜ਼ਹਾਰ, ਜਾਣੋ ਕਿ ਹੈ ਇਨ੍ਹਾਂ ਗੀਤਾਂ ਵਾਲੇ ਕਾਰਡਾਂ ਦੀ ਖਾਸੀਅਤ?

By

Published : Feb 11, 2023, 5:31 PM IST

ਸਭ ਨੂੰ ਪਤਾ ਹੈ ਵੇਲੈਨਟਾਈਨਜ਼ ਡੇਅ ਹਫ਼ਤਾ (Valentines Day 2023) ਚੱਲ ਰਿਹਾ ਹੈ। ਜਿਸ ਹਫ਼ਤੇ ਦੌਰਾਨ ਪਿਆਰ ਦਾ ਇਜ਼ਹਾਰ ਕਰਨ ਵਾਲੇ ਪ੍ਰੇਮੀ ਜੋੜੇ ਆਪਣੇ-ਆਪਣੇ ਤਰੀਕੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਦਿਖਾਈ ਦੇ ਰਹੇ ਹਨ। ਪਰ ਇਸ ਹਫ਼ਤੇ ਵਿੱਚ ਵਿਸ਼ੇਸ਼ ਕਾਰਡਾਂ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੁੰਦੀ ਹੈ। ਇਹਨਾਂ ਵਿਸ਼ੇਸ਼ ਕਾਰਡਾਂ ਵਿਚ ਦਿਲ ਨੂੰ ਟੁੰਭ ਜਾਣ ਵਾਲੀਆਂ ਲਾਇਨਾਂ ਪਿਆਰ ਨੂੰ ਹੋਰ ਖੁਸ਼ਨੁਮਾ ਬਣਾ ਦਿੰਦੀਆਂ ਹਨ।

Valentines Day 2023
Valentines Day 2023

ਗੀਤਾਂ ਵਾਲੇ ਕਾਰਡਾਂ ਨਾਲ ਕਰੋ ਪਿਆਰ ਦਾ ਇਜ਼ਹਾਰ

ਚੰਡੀਗੜ੍ਹ:ਅਕਸਰ ਹੀ ਕਹਿੰਦੇ ਨੇ ਕਿ ਜਦੋਂ ਪਿਆਰ ਦਾ ਇਜ਼ਹਾਰ ਕਰਨ ਲਈ ਸ਼ਬਦ ਨਾ ਮਿਲਣ ਤਾਂ ਕਾਰਡਸ ਪਿਆਰ ਦਾ ਇਜ਼ਹਾਰ ਕਰਨ ਦਾ ਸਭ ਤੋਂ ਵਧੀਆ ਸਾਧਨ ਹੁੰਦੇ ਹਨ। ਇਸੇ ਲਈ ਹੀ ਵੇਲੈਨਟਾਈਨਜ਼ ਡੇਅ (Valentines Day 2023) ਮੌਕੇ ਵੀ ਸਪੈਸ਼ਲ ਕਾਰਡਾਂ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੁੰਦੀ ਹੈ। ਵਿਸ਼ੇਸ਼ ਕਾਰਡਸ ਵਿਚ ਦਿਲ ਨੂੰ ਟੁੰਭ ਜਾਣ ਵਾਲੀਆਂ ਲਾਇਨਾਂ ਪਿਆਰ ਨੂੰ ਹੋਰ ਖੁਸ਼ਨੁਮਾ ਬਣਾ ਦਿੰਦੇ ਹਨ। ਚੰਡੀਗੜ੍ਹ ਦੀ ਆਰਚੀਸ ਗਿਫ਼ਟ ਗੈਲਰੀ ਵਿਚ ਵੇਲੈਨਟਾਈਨਜ਼ ਡੇਅ ਦੇ ਲਈ ਖਾਸ ਤਰ੍ਹਾਂ ਦੇ ਕਾਰਡਸ ਲਿਆਂਦੇ ਗਏ ਹਨ। ਜੋ ਕਿ ਖਾਸ ਵੇਲੈਨਟਾਈਨਜ਼ ਡੇਅ ਦੇ ਲਈ ਹੀ ਡਿਜ਼ਾਈਨ ਕੀਤੇ ਗਏ ਹਨ।

ਟੈਡੀ ਬੀਅਰ ਕਾਰਡ :-ਵੇਲੈਨਟਾਈਨਜ਼ ਡੇਅ (Valentines Day 2023) ਮੌਕੇ ਜਿੱਥੇ ਤੋਹਫ਼ੇ ਵਿਚ ਟੈਡੀ ਬੀਅਰ ਦਿੱਤੇ ਜਾਣ ਦੀ ਖ਼ਾਸ ਮਹੱਤਤਾ ਹੈ। ਉੱਥੇ ਹੀ ਵੇਲੈਨਟਾਈਨਜ਼ ਡੇਅ ਮੌਕੇ ਟੇਡੀ ਬੀਅਰ ਕਾਰਡ ਦੀ ਵੀ ਆਪਣੀ ਮਹੱਤਤਾ ਹੈ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਟੈਡੀ ਬੀਅਰ 2 ਦਿਲਾਂ ਨੂੰ ਜੋੜਨ ਵਾਲੀ ਇਕ ਕੜ੍ਹੀ ਵੀ ਕਹੀ ਜਾ ਸਕਦੀ ਹੈ।


ਮਿਊਜ਼ੀਕਲ ਕਾਰਡ :-ਇਸ ਵਾਰ ਇਕ ਵੱਖਰੀ ਕਿਸਮ ਦਾ ਕਾਰਡ ਵੀ ਗਿਫ਼ਟ ਗੈਲਰੀ ਵਿਚ ਵੇਖਣ ਨੂੰ ਮਿਲ ਰਿਹਾ ਹੈ। ਜਿਸਨੂੰ ਖੋਲ੍ਹਦਿਆਂ ਹੀ ਰੋਮਾਂਟਿਕ ਗਾਣਿਆਂ ਨਾਲ ਪਿਆਰ ਦੀ ਬੁਛਾੜ ਹੋਣੀ ਸ਼ੁਰੂ ਹੋ ਜਾਂਦੀ ਹੈ। ਪਤੀ ਪਤਨੀ ਦੋਵੇਂ ਹੀ ਇਸ ਕਾਰਡ ਦੇ ਜ਼ਰੀਏ ਆਪਣੀ ਮੁਹੱਬਤ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ।



ਪੱਕੀ ਦੋਸਤੀ ਲਈ ਵੀ ਕਾਰਡ :-ਜ਼ਰੂਰੀ ਨਹੀਂ ਕਿ ਵੇਲੈਨਟਾਈਨਜ਼ ਡੇਅ (Valentines Day 2023) ਪ੍ਰੇਮੀ ਅਤੇ ਪ੍ਰੇਮਿਕਾ ਦੇ ਸਬੰਧਾਂ ਦੀ ਤਰਜਮਾਨੀ ਕਰਦਾ ਹੋਵੇ।ਦੋਸਤੀ ਦੇ ਰਿਸ਼ਤੇ ਵਿਚ ਵੀ ਪਿਆਰ ਦੀ ਪਰਿਭਾਸ਼ਾ ਖਾਸ ਹੁੰਦੀ ਹੈ। ਇਸੇ ਲਈ ਦੋਸਤੀ ਨੂੰ ਹਮੇਸ਼ਾ ਜਿਊਂਦੇ ਰੱਖਣ ਲਈ ਕਈ ਤਰ੍ਹਾਂ ਦੇ ਕਾਰਡਾਂ ਦਾ ਡਿਜ਼ਾਈਨ ਇਸ ਖਾਸ ਮੌਕੇ 'ਤੇ ਕੀਤਾ ਗਿਆ ਹੈ।



ਵੈਲੇਨਟਾਈਨ ਡੇਅ ਹਫ਼ਤੇ ਦਾ ਕੀ ਹੈ ਖਾਸ ਮਹੱਤਵ:- 14 ਫਰਵਰੀ ਨੂੰ ਹਰ ਸਾਲ ਵੇਲੈਨਟਾਈਨਜ਼ ਡੇਅ (Valentines Day 2023) ਮਨਾਇਆ ਜਾਂਦਾ ਹੈ। ਜਿਸ ਤੋਂ 1 ਹਫ਼ਤਾ ਪਹਿਲਾਂ ਹੀ ਵੈਲੇਨਟਾਈਨ ਹਫ਼ਤੇ ਦੀ ਸ਼ੁਰੂਆਤ ਹੋ ਜਾਂਦੀ ਹੈ। ਪੂਰਾ ਹਫ਼ਤਾ ਪਿਆਰ ਦੀਆਂ ਤੰਦਾ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ। 7 ਫਰਵਰੀ ਤੋਂ ਵੇਲੈਨਟਾਈਨ ਹਫ਼ਤੇ ਦੀ ਸ਼ੁਰੂਆਤ ਰੋਜ਼ ਡੇਅ ਤੋਂ ਹੁੰਦੀ ਹੈ। ਜਿਸ ਦੌਰਾਨ 8 ਫਰਵਰੀ ਨੂੰ ਪ੍ਰਪੋਜ਼ ਡੇਅ, 9 ਫਰਵਰੀ ਚੌਕਲੇਟ ਡੇਅ, 10 ਫਰਵਰੀ ਨੂੰ ਟੈਡੀ ਡੇਅ, 11 ਫਰਵਰੀ ਪਰੋਮਿਸ ਡੇਅ, 12 ਫਰਵਰੀ ਹੱਗ ਡੇਅ, 13 ਫਰਵਰੀ ਕਿਸ ਡੇਅ ਅਤੇ 14 ਫਰਵਰੀ ਵੇਲੈਨਟਾਈਨਜ਼ ਡੇਅ ਹੁੰਦਾ ਹੈ।

ਇਹ ਵੀ ਪੜੋ:-Promise Day 2023: ਅਲੱਗ ਤਰੀਕੇ ਨਾਲ ਸਾਥੀ ਨਾਲ ਮਨਾਓ ਪ੍ਰੋਮਿਸ ਡੇਅ, ਕਰੋ ਇਹ ਵਾਅਦੇ

ABOUT THE AUTHOR

...view details