ਚੰਡੀਗੜ੍ਹ: ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ (Allegations of fraud opening ceremony of theme park on former cm Channi) ਹਨ। ਸਾਬਕਾ ਸੀਐਮ ਚੰਨੀ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੂਰਿਜ਼ਮ ਮਹਿਕਮੇ ਦੇ ਅਫ਼ਸਰ ਵੀ ਇਸ ਵਿਜੀਲੈਂਸ ਦੀ ਜਾਂਚ ਅਧਿਨ ਹਨ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਚਮਕੌਰ ਸਾਹਿਬ ਥੀਮ ਪਾਰਕ ਦੇ ਉਦਘਾਟਨੀ ਸਮਾਗਮ ਵਿਚ ਲੱਖਾਂ ਦੇ ਘਪਲੇਬਾਜ਼ੀ ਦਾ ਹੈ। ਇਲਜ਼ਾਮ ਹਨ ਕਿ ਸਾਲ 2021 ਦੇ ਸਮਾਗਮ 'ਚ ਲੱਖਾਂ ਰੁਪਏ ਦਾ ਘਪਲਾ ਹੋਇਆ ਸੀ। ਇਹ ਸਮਾਗਮ ਚਮਕੌਰ ਸਾਹਿਬ ਥੀਮ ਪਾਰਕ ਦਾ ਉਦਘਾਟਨੀ ਸਮਾਗਮ ਸੀ। ਸਾਬਕਾ ਸੀਐਮ ਚੰਨੀ ਨੇ 19 ਨਵੰਬਰ, 2021 ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ। ਉਦਘਾਟਨੀ ਸਮਾਗਮ 'ਤੇ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਆਇਆ ਸੀ।
ਕਿਸ ਨੇ ਕੀਤੀ ਸ਼ਿਕਾਇਤ ਅਤੇ ਕਿਉਂ: ਬਠਿੰਡਾ ਦੇ ਪਿੰਡ ਭਾਗੂ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ। ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇਸ ਉਦਘਾਟਨੀ ਸਮਾਰੋਹ ’ਤੇ 1 ਕਰੋੜ 47 ਲੱਖ ਰੁਪਏ ਖਰਚ ਕੀਤੇ ਗਏ ਸਨ। ਜੋ ਕਿ ਮਾਰਕੀਟ ਰੇਟ ਤੋਂ ਵੱਧ ਹਨ। ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਹੈ ਕਿ ਚਾਹ-ਖਾਣ ਜਾਂ ਟੈਂਟ ਆਦਿ ਦਾ ਜੋ ਵੀ ਪ੍ਰਬੰਧ ਕੀਤਾ ਗਿਆ ਹੈ। ਉਹ ਮਾਰਕੀਟ ਰੇਟ ਤੋਂ ਵੱਧ ਰੇਟ ’ਤੇ ਲਿਆ ਗਿਆ।