ਪੰਜਾਬ

punjab

ਬਜਟ 'ਚ ਕਿਸਾਨ, ਗ਼ਰੀਬ ਤੇ ਰੁਜ਼ਗਾਰ ਰੱਖਿਆ ਗਿਆ ਧਿਆਨ: ਖ਼ਜ਼ਾਨਾ ਮੰਤਰੀ

By

Published : Feb 28, 2020, 5:35 PM IST

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2020-21 ਦਾ ਬਜਟ ਪੇਸ਼ ਕੀਤਾ ਹੈ। ਵੇਖੋ ਖਜ਼ਾਨਾ ਮੰਤਰੀ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ...

finance minister manpreet singh badal
ਫ਼ੋਟੋ

ਚੰਡੀਗੜ੍ਹ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਇਹ ਬਜਟ 154805 ਕਰੋੜ ਦਾ ਹੈ। ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਬਜਟ ਪੇਸ਼ ਕਰਨ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ 3 ਸਾਲ ਦੀਆਂ ਕੋਸ਼ਿਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਸਰਕਾਰੀ ਮੁਲਾਮਜ਼ਾਂ ਦਾ ਮੁਲਾਜ਼ਮਤ 60 ਤੋਂ 58 ਸਾਲ ਘਟਾ ਤੇ ਰੱਖਿਆ ਗਿਆ, ਤਾਂ ਕਿ ਉਨ੍ਹਾਂ ਰਿਟਾਇਰ ਤੋਂ ਬਾਅਦ ਹੋਰ ਨੌਜਵਾਨਾਂ ਨੂੰ ਨੌਕਰੀ ਮਿਲੇ।

ਵੇਖੋ ਵੀਡੀਓ

ਉਨ੍ਹਾਂ ਕਿਹਾ 59 ਸਾਲ ਦੇ ਮੁਲਾਜ਼ਮਾਂ ਨੂੰ 31 ਮਾਰਚ ਤੇ 60 ਸਾਲ ਦੇ ਮੁਲਾਜ਼ਮਾਂ ਨੂੰ ਅਕਤੂਬਰ ਮਹੀਨੇ ਰਿਟਾਇਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਸ ਨਾਲ ਨਵੇਂ ਨੌਜਵਾਨਾਂ ਨੂੰ ਭਰਤੀ ਦਾ ਫਾਇਦਾ ਹੋਵੇਗਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਗਰੀਬ ਵਰਗ ਦਾ ਧਿਆਨ ਨੂੰ ਵੀ ਬਜਟ ਵਿੱਚ ਖ਼ਾਸ ਤੌਰ 'ਤੇ ਰੱਖਿਆ ਗਿਆ ਹੈ।

ਖਜ਼ਾਨਾ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ 200 ਕਰੋੜ ਰੁਪਇਆ ਰੱਖਿਆ ਗਿਆ ਹੈ। ਬਿਜਲੀ ਸਹੂਲਤ ਨੂੰ ਲੈ ਕੇ ਪੰਜਾਬ ਸਰਕਾਰ ਕੁੱਲ 12 ਹਜ਼ਾਰ ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਦੇਣ ਲਈ ਕਿਸਾਨ, ਵਪਾਰ ਖੇਤਰ ਤੇ ਫੌਜ ਆਦਿ ਹੋਰ ਵਰਗ ਆ ਜਾਂਦੇ ਹਨ। ਸੋ ਇਹ ਵੱਡੀ ਗੱਲ ਹੈ ਕਿ ਇਸ ਤੋਂ ਇਲਾਵਾਂ ਸਬਸਿਡੀ ਦੇਣਾ ਥੌੜਾ ਔਖਾ ਹੈ, ਪਰ ਉਹ ਕੋਸ਼ਿਸ਼ ਕਰਨਗੇ ਕਿ ਮਹਿੰਗੀ ਬਿਜਲੀ ਦੀ ਥਾਂ ਨਵਾਂ ਬਿਜਲੀ ਸਰੋਤ ਲੱਭਿਆ ਜਾਵੇਗਾ, ਤਾਂ ਕਿਸੇ ਨੂੰ ਮਹਿੰਗੀ ਬਿਜਲੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਕੀਤਾ ਪੇਸ਼, ਜਾਣੋਂ ਕਿਸ ਨੂੰ ਕੀ-ਕੀ ਮਿਲਿਆ

ABOUT THE AUTHOR

...view details