ਪੰਜਾਬ

punjab

ਨਸ਼ੇ ਦੀ ਸ਼ਰੇਆਮ ਹੋ ਰਹੀ ਹੋਮ ਡਿਲੀਵਰੀ ! ਸੁਖਜਿੰਦਰ ਰੰਧਾਵਾ ਨੇ ਆਖਿਆ 'ਮੇਰੇ ਨਾਲ ਚੱਲੋਂ 20 ਮਿੰਟ 'ਚ ਘਰ ਆਵੇਗਾ ਨਸ਼ਾ'

By ETV Bharat Punjabi Team

Published : Nov 29, 2023, 8:52 PM IST

Updated : Nov 29, 2023, 9:56 PM IST

ਇੱਕ ਪਾਸੇ ਸਰਕਾਰ ਨਸ਼ਾ ਘੱਟ ਕਰਨ ਅਤੇ ਨਸ਼ਾ ਤਸਕਰਾਂ ਨੂੰ ਫੜਨ ਦੇ ਵੱਡੇ -ਵੱਡੇ ਦਾਅਵੇ ਕਰਦੀ ਹੈ, ਤਾਂ ਦੂਜੇ ਪਾਸੇ ਘਰ 'ਚ ਬੈਠੇ ਬਠਾਏ ਨਸ਼ੇ ਦੀ ਹੋਮ ਡਿਲੀਵਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਖ਼ਬਰ punjab vidhan sabha session, drugs home delivery

Etv Bharat
Etv Bharat

ਸੁਖਜਿੰਦਰ ਰੰਧਾਵਾ ਨੇ ਆਖਿਆ 'ਮੇਰੇ ਨਾਲ ਚੱਲੋਂ 20 ਮਿੰਟ 'ਚ ਘਰ ਆਵੇਗਾ ਨਸ਼ਾ'

ਚੰਡੀਗੜ੍ਹ:ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਦੋ ਦਿਨ ਦਾ ਰੱਖਿਆ ਗਿਆ ਸੀ। ਜਿਸ ਦਾ ਅੱਜ ਦੂਜਾ ਦਿਨ ਸੀ। ਸ਼ੁਰੂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਇਜਲਾਸ ਹੰਗਾਮੇ ਭਰਪੂਰ ਹੋਵੇਗਾ। ਦੂਜੇ ਪਾਸੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਨ ਲਈ ਲੰਬੀਆਂ-ਲੰਬੀਆਂ ਲਿਸਟਾਂ ਬਣਾਈਆਂ ਗਈਆ ਸਨ ਤਾਂ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਹੋ ਸਕੇ ਅਤੇ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਅਤੇ ਪੰਜਾਬ 'ਚ ਵਿਗੜ ਰਹੇ ਹਾਲਾਤਾਂ 'ਤੇ ਸਰਕਾਰ ਤੋਂ ਜਵਾਬ ਮੰਗੀਆਂ ਜਾਵੇ ਕਿਉਂਕਿ ਕਰੋੜਾਂ ਰੁਪਏ ਲਗਾ ਕੇ ਇਹ ਸੈਸ਼ਨ ਕਰਵਾਏ ਜਾਂਦੇ ਨੇ ਤਾਂ ਜੋ ਲੋਕਾਂ ਦੀ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਿਆ ਜਾਵੇ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ। ਸਰਕਾਰ ਵੱਲੋਂ ਸੈਸ਼ਨ ਵੀ ਕਰਵਾਇਆ ਗਿਆ, ਕਰੋੜਾਂ ਰੁਪਏ ਖ਼ਰਚ ਵੀ ਕੀਤੇ ਗਏ, ਪਰ ਇਸ ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੋਇਆ।

ਕਾਬਲੇਜ਼ਿਕਰ ਹੈ ਕਿ ਇਹ ਸੈਸ਼ਨ ਪੂਰੇ 24 ਘੰਟੇ ਵੀ ਨਹੀਂ ਚੱਲਿਆ। ਸ਼ੈਸ਼ਨ ਦੌਰਾਨ ਸਿਰਫ਼ 'ਤੇ ਸਿਰਫ਼ 40 ਸਵਾਲ ਪੁੱਛੇ ਗਏ। ਜਿਸ ਤੋਂ ਬਾਅਦ ਕਾਂਗਰਸ ਵੱਲੋਂ ਵਾਕਆਊਟ ਕੀਤਾ ਗਿਆ ਅਤੇ ਬਾਹਰ ਆ ਕੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ। ਇਸ ਦੌਰਾਨ ਸੁਖਜ਼ਿੰਦਰ ਸਿੰਘ ਰੰਧਾਵਾ ਵੱਲੋਂ ਸਰਕਾਰ 'ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਨਸ਼ੇ ਅਤੇ ਸੁਰੱਖਿਆ ਦਾ ਮੁੱਦਾ ਚੁੱਕਿਆ ਗਿਆ।ਸੁਖਜਿੰਦਰ ਰੰਧਾਵਾ ਨੇ ਸਾਫ਼-ਸਾਫ਼ ਆਖਿਆ ਕਿ ਮੇਰੇ ਨਾਲ ਕੋਈ ਵੀ ਚੱਲੋ ਆਪਣੇ ਨਸ਼ੇ ਦੀ 20 ਮਿੰਟ 'ਚ ਹੋ ਰਹੀ ਹੋਮ ਡਿਲੀਵਰ ਹੁੰਦੀ ਵੇਖਾ ਸਕਦਾ ਹਾਂ। ਗੈਂਗਸਟਰ ਸ਼ਰੇਆਮ ਵਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਵਿਧਾਨ ਸਭਾ ਮਹਿਜ਼ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ।

ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ- ਸੈਸ਼ਨ ਤਾਂ ਇੱਕ ਦਿਨ ਵੀ ਪੂਰਾ ਨਹੀਂ ਚੱਲਿਆ

ਪ੍ਰਤਾਪ ਸਿੰਘ ਬਾਜਵਾ ਦਾ ਨਿਸ਼ਾਨਾ: ਉਧਰ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸਰਕਾਰ ਨੇ ਮੁੜ ਤੋਂ ਪੰਜਾਬ ਦੇ ਲੋਕਾਂ ਅਤੇ ਐਮ.ਐਲ.ਏ ਸਹਿਬਾਨਾਂ ਨਾਲ ਧੋਖਾ ਕੀਤਾ ਗਿਆ ਹੈ, ਕਿਉਂਕਿ ਮੁੱਖ ਮੰਤਰੀ ਵੱਲੋਂ ਸਭ ਅਤੇ ਸਪੀਕਰ ਸਾਹਿਬ ਵੱਲੋਂ ਆਖਿਆ ਗਿਆ ਕਿ ਸ਼ੈਸ਼ਨ ਦੌਰਾਨ ਤੁਹਾਨੂੰ ਆਪਣੇ ਮੁੱਦੇ ਰੱਖਣ ਲਈ ਖੁੱਲ੍ਹ ਕੇ ਸਮਾਂ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਅਸੀਂ ਸ਼ੈਸ਼ਨ ਨੂੰ ਮਹੀਨਾ ਚਲਾਉਣ ਜਾਂ ਘੱਟੋ-ਘੱਟ 10 ਜਾਂ ਉਸ ਤੋਂ ਵੀ ਘੱਟ 3 ਦਿਨ ਦੇ ਸੈਸ਼ਨ ਦੀ ਮੰਗ ਕੀਤੀ ਸੀ, ਪਰ ਇਹ ਸੈਸ਼ਨ ਤਾਂ ਇੱਕ ਦਿਨ ਵੀ ਪੂਰਾ ਨਹੀਂ ਚੱਲਿਆ। ਜਿਸ 'ਚ ਗੰਭੀਰ ਮੁੱਦਿਆਂ 'ਤੇ ਚਰਚਾ ਹੀ ਨਹੀਂ ਹੋ ਸਕੀ।

ਸਰਕਾਰ ਨੇ 3 ਕਰੋੜ ਪੰਜਾਬੀਆਂ ਨਾਲ ਧੋਖਾ ਕੀਤਾ- ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਿਆ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਸਰਕਾਰ ਨੇ 3 ਕਰੋੜ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸਿਰਫ਼ 40 ਸਵਾਲਾਂ 'ਚ ਆਮ ਲੋਕਾਂ ਦੇ ਮੁੱਦੇ ਪੂਰੇ ਨਹੀਂ ਹੁੰਦੇ । ਉਨਹਾਂ ਕਿਹਾ ਜੇਕਰ 112 ਐਮ ਐਲ ਏ ਹੀ ਇੱਕ ਇੱਕ ਸਵਾਲ ਕਰਦੇ ਤਾਂ ਵੀ 112 ਸਵਾਲ ਹੋਣੇ ਸੀ, ਪਰ ਸਰਕਾਰ ਆਮ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੀ ਨਹੀਂ ਕਰਨੀ ਚਾਹੁੰਦੀ ਇੱਥੋਂ ਤੱਕ ਕਿ ਮੁੱਖ ਮੰਤਰੀ ਖੁਦ ਅੱਜ ਸੈਸ਼ਨ ਦੌਰਾਨ ਹਾਜ਼ਰ ਨਹੀਂ ਹੋਏ।

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਘੇਰੀ ਸੂਬਾ ਸਰਕਾਰ, ਕਿਹਾ-ਸਰਕਾਰ ਨਾ ਤਾਂ ਸਿੱਖਿਆ ਦੇ ਮੁੱਦੇ 'ਤੇ ਗੰਭੀਰ ਹੈ ਨਾ ਹੀ ਸਿਹਤ ਪ੍ਰਤੀ

ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਮਾੜਾ ਹਾਲ: ਪ੍ਰਗਟ ਸਿੰਘ ਵੱਲੋਂ ਸਰਕਾਰ ਨੂੰ ਘੇਰਦੇ ਹੋਏ ਆਖਿਆ ਕਿ ਸਰਕਾਰ ਨਾ ਤਾਂ ਸਿੱਖਿਆ ਦੇ ਮੁੱਦੇ 'ਤੇ ਗੰਭੀਰ ਹੈ ਨਾ ਹੀ ਸਿਹਤ ਪ੍ਰਤੀ। ਉਨਹਾਂ ਆਖਿਆ ਕਿ ਸਰਕਾਰ ਦਾ ਸਿਹਤ ਅਤੇ ਸਿੱਖਿਆ ਸਿਸਟਮ ਦੋਵੇਂ ਫੇਲ ਨੇ। ਉਨ੍ਹਾਂ ਆਖਿਆ ਕਿ ਦਿੱਲੀ ਨੂੰ ਤਰਜ਼ੀਹ ਨਹੀਂ ਦੇਣੀ ਚਾਹੀਦੀ ਕਿਉਂ ਕਿ ਸਮਾਂ ਪੈਣ 'ਤੇ ਕੋਈ ਵੀ ਨਾਲ ਨਹੀਂ ਖੜ੍ਹਦਾ।

Last Updated : Nov 29, 2023, 9:56 PM IST

ABOUT THE AUTHOR

...view details