ਪੰਜਾਬ

punjab

Fazilka News: ਬੀਐਸਐਫ ਤੇ ਪੰਜਾਬ ਪੁਲਿਸ ਨੇ ਦੋ ਸ਼ੱਕੀਆਂ ਨੂੰ ਕੀਤਾ ਕਾਬੂ, ਤਿੰਨ ਪੈਕਟ ਹੈਰੋਇਨ ਬਰਾਮਦ

By

Published : Jun 2, 2023, 11:22 AM IST

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੀਤੇ ਦਿਨ ਭਾਰਤੀ ਫੌਜ ਤੇ ਸੀਆਈ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਸ਼ੱਕੀਆਂ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਇਨ੍ਹਾਂ ਘਰੋਂ 3 ਪੈਕੇਟ ਹੈਰੋਇਨ ਬਰਾਮਦ ਹੋਈ।

BSF and Punjab Police arrested two suspects, recovered three packets of drugs
ਬੀਐਸਐਫ ਤੇ ਪੰਜਾਬ ਪੁਲਿਸ ਨੇ ਦੋ ਸ਼ੱਕੀਆਂ ਨੂੰ ਕੀਤਾ ਕਾਬੂ, ਤਿੰਨ ਪੈਕਟ ਹੈਰੋਇਨ ਬਰਾਮਦ

ਚੰਡੀਗੜ੍ਹ ਡੈਸਕ : ਬੀਐਸਐਫ ਅਤੇ ਸੀਆਈ ਜਲਾਲਾਬਾਦ ਵੱਲੋਂ ਬੀਤੀ ਰਾਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕਖੇਵਾ ਦੇ ਕੁਝ ਘਰਾਂ ਵਿੱਚ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਬੀਐਸਐਫ ਪੰਜਾਬ ਫਰੰਟੀਅਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਲਾਸ਼ੀ ਦੌਰਾਨ 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਸ਼ੱਕੀ ਵਿਅਕਤੀ ਦੇ ਘਰੋਂ ਹੈਰੋਇਨ ਦੇ 3 ਪੈਕੇਟ (ਕੁੱਲ ਵਜ਼ਨ-2.5 ਕਿਲੋ) ਬਰਾਮਦ ਕੀਤੇ ਗਏ ਹਨ। ਇਹ ਪੈਕੇਟ ਕੁਝ ਦਿਨ ਪਹਿਲਾਂ ਡਰੋਨ ਰਾਹੀਂ ਇਲਾਕੇ ਵਿੱਚ ਸੁੱਟੇ ਗਏ ਸਨ ਅਤੇ ਫਿਰ ਇਨ੍ਹਾਂ ਨੂੰ ਘਰ ਦੇ ਅੰਦਰ ਲੁਕਾ ਦਿੱਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।




ਨਹੀਂ ਰੁਕ ਰਿਹਾ ਸਰਹੱਦ ਪਾਰੋਂ ਨਸ਼ਾ ਆਉਣ ਦਾ ਸਿਲਸਿਲਾ :
ਦੱਸ ਦਈਏ ਕਿ ਸਰਹੱਦ ਪਾਰੋਂ ਨਸ਼ਾ, ਹਥਿਆਰ, ਡਰੋਨ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਕੁਝ ਦਿਨਾਂ ਵਿੱਚ ਹੀ ਦੋ ਤੋਂ ਤਿੰਨ ਡਰੋਨ ਸਰਹੱਦ ਪਾਰੋਂ ਭਾਰਤ ਵਿੱਚ ਨਸ਼ਾ ਸੁੱਟਣ ਆਏ। ਹਾਲਾਂਕਿ ਨਸ਼ਾ ਤਸਕਰਾਂ ਨੇ ਮਨਸੂਬਿਆਂ ਨੂੰ ਹਰ ਵਾਰ ਬੀਐਸਐਫ ਦੇ ਜਵਾਨਾਂ ਨੇ ਸਫ਼ਲ ਨਹੀਂ ਹੋਣ ਦਿੱਤਾ, ਪਰ ਇਸ ਸਬੰਧੀ ਵੀ ਕੋਈ ਨਾ ਕੋਈ ਠੋਸ ਹੱਲ ਕਰਨ ਦੀ ਲੋੜ ਹੈ, ਜੋ ਸਰਹੱਦ ਪਾਰੋਂ ਆਏ ਦਿਨ ਹੀ ਨਸ਼ੇ ਦੀ ਖੇਪ ਭਾਰਤ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਤਾਂ ਫੌਜ ਨੇ ਇਕ ਤਸਕਰ ਨੂੰ ਵੀ ਕਾਬੂ ਕੀਤਾ ਸੀ, ਜੋ ਸਰਹੱਦ ਕੋਲ ਡਿੱਗੀ ਨਸ਼ੇ ਦੀ ਖੇਪ ਚੁੱਕਣ ਲਈ ਆਇਆ ਸੀ।





ਬੀਤੇ ਦਿਨ ਵੀ ਫੌਜ ਨੇ ਸੁੱਟਿਆ ਸੀ ਡਰੋਨ :
ਬੀਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਬੀਓਪੀ ਪੁਲਮੋਰਾ 'ਤੇ ਮੁੜ ਪਾਕਿਸਤਾਨੀ ਡਰੋਨ ਦੇਖਿਆ ਗਿਆ, ਇਹ ਘਟਨਾ ਰਾਤ ਕਰੀਬ 9 ਵਜੇ ਦੀ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਦੇਖਦੇ ਹੀ ਗੋਲੀਬਾਰੀ ਕਰ ਉਸ ਨੂੰ ਡੇਗ ਦਿੱਤਾ। ਡਰੋਨ ਹੇਠਾਂ ਡਿੱਗ ਜਾਣ ਮਗਰੋਂ ਤਲਾਸ਼ੀ ਦੌਰਾਨ ਬੀਐਸਐਫ਼ ਦੇ ਜਵਾਨਾਂ ਨੂੰ ਇੱਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਸਵੇਰੇ ਕਰੀਬ 9:35 ਵਜੇ ਬਟਾਲੀਅਨ 22 ਦੇ ਜਵਾਨ ਨੇ ਅਟਾਰੀ ਸਰਹੱਦ ਨੇੜੇ ਪੁਲ ਮੋਰਾਂ ਵਿਖੇ ਗਸ਼ਤ ਦੌਰਾਨ ਇਕ ਡਰੋਨ ਨੂੰ ਦੇਖਿਆ। ਤੁਰੰਤ ਕਾਰਵਾਈ ਕੀਤੀ ਤੇ ਗੋਲੀਬਾਰੀ ਕਰਦੇ ਹੋਏ ਉਸ ਡਰੋਨ ਨੂੰ ਡੇਗ ਦਿੱਤਾ ਗਿਆ। ਜਦੋਂ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਤਾਂ, ਇਦ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਬਰਾਮਦ ਕੀਤਾ ਗਿਆ। ਹਾਲਾਂਕਿ, ਉਸ ਨਾਲ ਹੈਰੋਇਨ ਦੀ ਕੋਈ ਖੇਪ ਨਾਲ ਮੌਜੂਦ ਨਹੀਂ ਸੀ।

ABOUT THE AUTHOR

...view details