ਪੰਜਾਬ

punjab

PV Rama Shastri: "ਸਰਹੱਦਾਂ ਉਤੇ ਮੁਸਤੈਦ ਬੀਐੱਸਐਫ, ਡੇਢ ਸਾਲ 'ਚ ਸੈਂਕੜੇ ਡਰੋਨ ਭੇਜੇ ਵਾਪਿਸ, ਫੜੀ 600 ਕਿਲੋ ਹੈਰੋਇਨ"

By

Published : May 3, 2023, 5:41 PM IST

ਸਰਹੱਦ ਪਾਰੋਂ ਡਰੋਨ ਅਤੇ ਨਸ਼ੇ ਦੀਆਂ ਖੇਪਾਂ ਦੇ ਭੰਡਾਰ ਹਰ ਰੋਜ਼ ਬੀਐਸਐਫ ਵੱਲੋਂ ਕਾਬੂ ਕੀਤੇ ਜਾ ਰਹੇ ਹਨ। ਚੰਡੀਗੜ੍ਹ 'ਚ ਇਕ ਪ੍ਰੋਗਰਾਮ ਦੌਰਾਨ ਸ਼ਿਰਕਤ ਕਰਨ ਪਹੁੰਚੇ ਬੀਐਸਐਫ ਏਡੀਜੀ ਨੇ ਪਾਕਿਸਤਾਨ ਵਲੋਂ ਹੁੰਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ।

BSF alert on borders, hundreds of drones sent back in one and a half years, 600 kg heroin seized
"ਸਰਹੱਦਾਂ ਉਤੇ ਮੁਸਤੈਦ ਬੀਐੱਸਐਫ, ਡੇਢ ਸਾਲ 'ਚ ਸੈਂਕੜੇ ਡਰੋਨ ਭੇਜੇ ਵਾਪਿਸ, ਫੜੀ 600 ਕਿਲੋ ਹੈਰੋਇਨ"

"ਸਰਹੱਦਾਂ ਉਤੇ ਮੁਸਤੈਦ ਬੀਐੱਸਐਫ, ਡੇਢ ਸਾਲ 'ਚ ਸੈਂਕੜੇ ਡਰੋਨ ਭੇਜੇ ਵਾਪਿਸ, ਫੜੀ 600 ਕਿਲੋ ਹੈਰੋਇਨ"

ਚੰਡੀਗੜ੍ਹ : ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਸਰਹੱਦ 'ਤੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ, ਡੇਢ ਸਾਲ 'ਚ ਸਰਹੱਦ ਪਾਰੋਂ 361 ਵਾਰ ਡਰੋਨ ਆਏ। ਬੀਐੱਸਐੱਫ ਨੇ 33 ਡਰੋਨ ਸੁੱਟੇ ਅਤੇ 307 ਡਰੋਨਾਂ ਨੂੰ ਫਾਇਰਿੰਗ ਕਰ ਕੇ ਵਾਪਸ ਭੇਜਿਆ, ਇੰਨਾ ਹੀ ਨਹੀਂ 600 ਕਿਲੋ ਹੈਰੋਇਨ ਅਤੇ 208 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਬੀਐਸਐਫ ਦੇ ਏਡੀਜੀ ਪੀਵੀ ਰਮਾ ਸ਼ਾਸਤਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਿਵੇਂ ਫੌਜ ਵੱਲੋਂ ਸਰਹੱਦ ਪਾਰੋਂ ਹੁੰਦੀਆਂ ਦੁਸ਼ਮਣਾਂ ਦੀਆਂ ਨਾਪਾਕ ਹਰਕਤਾਂ ਨੂੰ ਨਾਕਾਮ ਕੀਤਾ ਜਾਂਦਾ ਹੈ।




ਅੱਤਵਾਦੀ ਅਤੇ ਤਸਕਰ ਉੱਚ ਤਕਨੀਕ ਦਾ ਲੈ ਰਹੇ ਸਹਾਰਾ :ਬੀਐਸਐਫ ਦੇ ਏਡੀਜੀ ਪੀਵੀ ਰਾਮਾ ਸ਼ਾਸਤਰੀ ਦਾ ਕਹਿਣਾ ਹੈ ਕਿ ਭਾਵੇਂ ਅੱਤਵਾਦੀ ਜਾਂ ਤਸਕਰ ਉੱਚ ਤਕਨੀਕ ਦਾ ਸਹਾਰਾ ਲੈ ਰਹੇ ਹਨ ਪਰ ਬੀਐਸਐਫ ਦੀ ਚੌਕਸੀ ਸਦਕਾ ਫੌਜ ਦੁਸ਼ਮਣਾਂ ਦੀਆਂ ਨਾਪਾਕ ਹਰਕਤਾਂ ਨੂੰ ਨਾਕਾਮ ਕਰਨ ਵਿੱਚ ਕਾਮਯਾਬ ਹੋ ਰਹੀ ਹੈ। ਬੀਐਸਐਫ ਦੇ ਏਡੀਜੀ ਪੀਵੀ ਰਾਮਾ ਸ਼ਾਸਤਰੀ ਦਾ ਕਹਿਣਾ ਹੈ ਕਿ ਸਰਹੱਦ 'ਤੇ ਬੀਐਸਐਫ ਦੀ ਰੇਂਜ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ, ਜਿਸ ਨਾਲ ਬੀਐਸਐਫ ਨੂੰ ਫਾਇਦਾ ਹੋਇਆ ਹੈ। ਬੀਐਸਐਫ ਸਰਹੱਦ 'ਤੇ ਹਮੇਸ਼ਾ ਚੌਕਸ ਰਹਿੰਦੀ ਹੈ ਅਤੇ ਕਈ ਮਾਮਲਿਆਂ ਵਿੱਚ ਪੰਜਾਬ ਪੁਲਿਸ ਦਾ ਵੀ ਸਹਿਯੋਗ ਲਿਆ ਜਾਂਦਾ ਹੈ। ਬੀਐਸਐਫ ਸਰਹੱਦ ਪਾਰ ਤੋਂ ਆ ਰਹੇ ਡਰੋਨਾਂ ਦੀ ਪਛਾਣ ਲਗਾਤਾਰ ਕਰ ਰਹੀ ਹੈ। ਪਹਿਲਾਂ ਡਰੋਨਾਂ ਦੀ ਪਛਾਣ ਨਹੀਂ ਹੁੰਦੀ ਸੀ ਜਦਕਿ ਹੁਣ ਬੀਐਸਐਫ ਨੇ ਵੱਖਰੀ ਰਣਨੀਤੀ ਬਣਾਈ ਹੈ। ਡਰੋਨਾਂ ਨੂੰ ਮੋੜਵਾਂ ਜਵਾਬ ਵੀ ਦਿੱਤਾ ਜਾਂਦਾ ਹੈ ਅਤੇ ਫਾਈਰਿੰਗ ਵੀ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ :ਕੀਰਤਪੁਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਜਲ ਪ੍ਰਵਾਹ



ਪਿਛਲੇ ਡੇਢ ਸਾਲ 'ਚ 361 ਵਾਰ ਡਰੋਨ ਆਏ :ਪਿਛਲੇ ਡੇਢ ਸਾਲ 'ਚ ਸਰਹੱਦ ਪਾਰੋਂ 361 ਵਾਰ ਡਰੋਨ ਆਏ ਜਿਹਨਾਂ ਵਿਚ 300 ਤੋਂ ਜ਼ਿਆਦਾ ਨੂੰ ਫਾਈਰਿੰਗ ਕਰਕੇ ਵਾਪਸ ਮੋੜ ਦਿੱਤਾ ਗਿਆ ਅਤੇ 33 ਡਰੋਨ ਫਾਈਰਿੰਗ ਨਾਲ ਸੁੱਟੇ ਗਏ। ਉਹਨਾਂ ਦੱਸਿਆ ਕਿ ਬਿਨ੍ਹਾਂ ਡਰੋਨਾਂ ਦੀ ਵਰਤੋਂ ਕੀਤੇ ਵੀ ਸਰਹੱਦ ਪਾਰੋਂ ਭਾਰਤ ਵਿਚ ਨਸ਼ੇ ਦੀਆਂ ਖੇਪਾ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਨਾਂ ਨੂੰ ਵੀ ਬੀਐਸਐਫ ਨੇ ਨਾਕਾਮ ਕੀਤਾ। ਜਿਸਦੇ ਵਿਚ ਬੀਐਸਐਫ ਨੇ 684 ਕਿਲੋ ਹੈਰੋਇਨ ਬਰਾਮਦ ਕੀਤੀ। ਇਹ ਅੰਕੜਾ ਪਿਛਲੇ 1 ਸਾਲ ਦਾ ਹੈ। ਡਰੋਨਾ ਰਾਹੀਂ ਹਥਿਆਰਾਂ ਦੀ ਸਪਲਾਈ ਵੀ ਹੋ ਰਹੀ ਹੈ ਜੋ ਕਿ ਪੰਜਾਬ ਵਿਚ ਘੱਟ ਅਤੇ ਜੰਮੂ ਕਸ਼ਮੀਰ ਵਿਚ ਜ਼ਿਆਦਾ ਹੋ ਰਹੀ ਹੈ।

ABOUT THE AUTHOR

...view details