ਪੰਜਾਬ

punjab

ਚੋਣਾਂ ਤੋਂ ਪਹਿਲਾਂ ਹਰਿਆਣਾ ਕਾਂਗਰਸ ਵਿੱਚ ਵੱਡਾ ਫੇਰ ਬਦਲ

By

Published : Sep 4, 2019, 7:16 PM IST

Updated : Sep 4, 2019, 11:54 PM IST

ਆਉਣ ਵਾਲੇ 2 ਮਹੀਨਿਆਂ ਵਿੱਚ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹਨ। ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਨੇ ਅਹੁਦਿਆਂ ਵਿੱਚ ਫੇਰ ਬਦਲ ਕੀਤਾ ਹੈ। ਪਾਰਟੀ ਨੇ ਕੁਮਾਰੀ ਸ਼ੈਲਜਾ ਨੂੰ ਸੂਬਾ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਭੁਪੇਂਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

ਕੁਮਾਰੀ ਸ਼ੈਲਜਾ

ਚੰਡੀਗੜ੍ਹ: ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਰਾਜਨੀਤੀ ਵਿੱਚ ਫੇਰਬਦਲ ਵੇਖਣ ਨੂੰ ਮਿਲਿਆ ਹੈ। ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਬਦਲ ਕਰਦਿਆਂ ਹੋਇਆਂ ਕੁਮਾਰੀ ਸ਼ੈਲਜਾ ਨੂੰ ਹਰਿਆਣਾ ਕਾਂਗਰਸ ਦਾ ਸੂਬਾ ਪ੍ਰਧਾਨ ਬਣਾ ਦਿੱਤਾ ਹੈ।

ਕੁਮਾਰੀ ਪਾਰਟੀ ਦਾ ਦਲਿਤ ਚਿਹਰਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਅਸ਼ੋਕ ਤੰਵਰ ਵੀ ਦਲਿਤ ਸੀ ਪਾਰਟੀ ਨੇ ਉਨ੍ਹਾਂ ਨੂੰ ਹਟਾਉਣ ਤੋਂ ਬਾਅਦ ਦਲਿਤਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਦਲਿਤ ਨੇਤਾ ਨੂੰ ਹੀ ਪਾਰਟੀ ਦੀ ਕਮਾਨ ਸੰਭਾਈ ਹੈ। ਇਹ ਤਾਂ ਦੱਸਣਾ ਬਣਦਾ ਹੈ ਕਿ ਹਰਿਆਣਾ ਵਿੱਚ 19 ਫ਼ੀਸਦੀ ਦਲਿਤ ਵੋਟ ਹੈ।

ਅਸ਼ੋਕ ਤੰਵਰ ਨੂੰ ਹਟਾਉਣ ਲਈ ਭੁਪੇਂਦਰਸਿੰਘ ਹੁੱਡਾ ਨੇ ਰੋਹਤਕ ਵਿੱਚ ਪਰਿਵਰਤਨ ਰੈਲੀ ਵੀ ਕੀਤੀ ਸੀ। ਕਾਂਗਰਸ ਨੇ ਕੁਮਾਰੀ ਸ਼ੈਲਜਾ ਨੂੰ ਮੁਖੀ ਬਣਾਉਣ ਤੋਂ ਬਾਅਦ ਹੁੱਡਾ ਨੂੰ ਕਾਂਗਰਸ ਦੇ ਵਿਧਾਇਕ ਦਲ ਦਾ ਨੇਤਾ ਬਣਾ ਦਿੱਤਾ ਹੈ

ਇਸ ਦੌਰਾਨ ਹੁੱਡਾ ਨੇ ਅਹੁਦਾ ਦੇਣ ਤੇ ਪਾਰਟੀ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਇਸ ਫ਼ੈਸਲੇ ਦਾ ਸਨਮਾਨ ਕਰਦੇ ਹਨ ਅਤੇ ਇਸ ਜ਼ਿੰਮੇਵਾਰੀ ਲਈ ਸੋਨੀਆ ਗਾਂਧੀ ਦਾ ਧੰਨਵਾਦ ਕਰਦੇ ਹਨ।

ਹਰਿਆਣਾ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦੀਆਂ ਖ਼ਬਰਾਂ ਲਗਾਤਾਰ ਨਿੱਕਲ ਕੇ ਸਾਹਮਣੇ ਆ ਰਹੀਆਂ ਸਨ। ਇਸ ਦੌਰਾਨ ਸਭ ਤੋਂ ਵੱਡੀ ਲੜਾਈ ਅਸ਼ੋਕ ਤੰਵਰ ਅਤੇ ਭੁਪੇਂਦਰਸਿੰਘ ਹੁੱਡਾ ਦੀਆਂ ਨੋਕਝੋਕ ਦੀਆਂ ਖ਼ਬਰਾਂ ਸਭ ਤੋਂ ਵੱਧ ਆ ਰਹੀਆਂ ਸਨ। ਅਜਿਹੇ ਵਿੱਚ ਇਹ ਵੀ ਖ਼ਬਰ ਸਾਹਮਣੇ ਆਈ ਸੀ ਕਿ ਹੁੱਡਾ ਪਾਰਟੀ ਤੋਂ ਨਾਰਾਜ਼ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਤੋਂ ਅੱਡ ਵੀ ਹੋ ਸਕਦੇ ਹਨ। ਇਸ ਦੌਰਾਨ ਪਾਰਟੀ ਨੇ ਅਹੁਦਿਆਂ ਵਿੱਚ ਬਦਲਾਅ ਕੀਤਾ ਹੈ।

v


Conclusion:
Last Updated : Sep 4, 2019, 11:54 PM IST

ABOUT THE AUTHOR

...view details