ਪੰਜਾਬ

punjab

Announcement of New Executive of Punjab BJP : ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ

By ETV Bharat Punjabi Team

Published : Sep 17, 2023, 4:39 PM IST

Updated : Sep 17, 2023, 6:08 PM IST

ਪੰਜਾਬ ਭਾਜਪਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੜ੍ਹੋ ਪੂਰੀ ਖਬਰ... (New Executive of Punjab BJP)

Announcement of New Executive of Punjab BJP
Announcement of New Executive of Punjab BJP

ਚੰਡੀਗੜ੍ਹ : 2024 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਵੀ ਨਵੇਂ ਐਲਾਨ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ (New Executive of Punjab BJP ) ਦਾ ਐਲਾਨ ਕਰ ਦਿੱਤਾ ਗਿਆ ਹੈ। ਆਉ ਦੱਸਦੇ ਹਾਂ ਕਿ ਇਸ ਨਵੀਂ ਕਾਰਜਕਰਨੀ 'ਚ ਕਿਸ-ਕਿਸ ਨੂੰ ਥਾਂ ਮਿਲੀ ਹੈ। ਭਾਰਤੀ ਜਨਤਾ ਪਾਰਟੀ ਦੇ ਸੁਨੀਲ ਜਾਖੜ ਨੇ ਪੱਤਰ ਜਾਰੀ ਕਰਕੇ ਭਾਜਪਾ ਕਾਰਜਕਾਰਨੀ ਅਤੇ ਹੋਰ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਦੱਸ ਦੇਈਏ ਕਿ 5 ਨਵੇਂ ਸੂਬਾ ਜਨਰਲ ਸਕੱਤਰ, 12 ਸੂਬਾ ਉਪ ਪ੍ਰਧਾਨ, 12 ਸੂਬਾ ਸਕੱਤਰ ਅਤੇ 4 ਹੋਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਕੈਪਟਨ ਅਮਰਿੰਦਰ ਦੀ ਬੇਟੀ ਜੈ ਇੰਦਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੈ ਇੰਦਰ ਕੌਰ ਨੂੰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Announcement of New Executive of Punjab BJP
Announcement of New Executive of Punjab BJP

ਨਵੀਂ ਕਾਰਜਕਾਰਨੀ ਕੌਣ-ਕੌਣ ਸ਼ਾਮਿਲ: ਨਵੀਂ ਕਾਰਜਕਾਰਨੀ (New Executive of Punjab BJP )ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਮਨਰਾਣਾ ਕਾਲੀਆ, ਅਵਿਨਾਸ਼ ਰਾਏ ਖੰਨਾ, ਚਰਨਜੀਤ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕੌਰ ਰਾਮੂਵਾਲੀਆ, ਤੀਕਸ਼ਣ ਸ਼ਾਮਲ ਹਨ। ਸੂਦ, ਮਨਪ੍ਰੀਤ ਸਿੰਘ ਬਾਦਲ, ਹਰਜੀਤ ਸਿੰਘ ਗਰੇਵਾਲ, ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਰਾਜ ਕੁਮਾਰ ਵੇਰਕਾ, ਦਿਨੇਸ਼ ਬੱਬੂ, ਜੀਵਨ ਗੁਪਤਾ, ਸਰਜੀਤ ਸਿੰਘ ਵਿਰਕ, ਅਵਿਨਾਸ਼ ਚੰਦਰ, ਐੱਸ.ਪੀ.ਐੱਸ. ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ।

Last Updated : Sep 17, 2023, 6:08 PM IST

ABOUT THE AUTHOR

...view details