ਪੰਜਾਬ

punjab

Training Session For MLAs: ਵਿਧਾਇਕ ਸਿੱਖਣਗੇ ਕਿਵੇਂ ਚੱਲਦੀ ਹੈ ਵਿਧਾਨ ਸਭਾ ਦੀ ਕਾਰਵਾਈ, ਸਰਕਾਰ ਨੇ ਲਾਇਆ ਟ੍ਰੇਨਿੰਗ ਸੈਸ਼ਨ

By

Published : Feb 14, 2023, 2:34 PM IST

ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਸਾਰੀ ਕਾਰਵਾਈ ਦੀ ਹੁਣ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸਦਾ ਇਕ ਸੈਸ਼ਨ ਲਗਾਇਆ ਗਿਆ ਹੈ। ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। 15 ਫਰਵਰੀ ਨੂੰ ਟ੍ਰੇਨਿੰਗ ਦਾ ਆਖਰੀ ਦਿਨ ਹੈ। ਇਸ ਦਿਨ ਪੰਜਾਬ, ਦਿੱਲੀ ਅਤੇ ਹਰਿਆਣਾ ਦੇ ਸਪੀਕਰ ਵਿਧਾਇਕਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕਰਨਗੇ।

A two-day training session organized for the newly appointed MLAs of Punjab
Training Session For MLAs: ਵਿਧਾਇਕ ਸਿੱਖਣਗੇ ਕਿਵੇਂ ਚੱਲਦੀ ਹੈ ਵਿਧਾਨ ਸਭਾ ਦੀ ਕਾਰਵਾਈ, ਸਰਕਾਰ ਨੇ ਲਾਇਆ ਟ੍ਰੇਨਿੰਗ ਸੈਸ਼ਨ

Training Session For MLAs: ਵਿਧਾਇਕ ਸਿੱਖਣਗੇ ਕਿਵੇਂ ਚੱਲਦੀ ਹੈ ਵਿਧਾਨ ਸਭਾ ਦੀ ਕਾਰਵਾਈ, ਸਰਕਾਰ ਨੇ ਲਾਇਆ ਟ੍ਰੇਨਿੰਗ ਸੈਸ਼ਨ

ਚੰਡੀਗੜ੍ਹ :ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਲਈ ਦੋ ਦਿਨਾਂ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ। ਅੱਜ ਸਿਖਲਾਈ ਸੈਸ਼ਨ ਦਾ ਪਹਿਲਾ ਦਿਨ ਹੈ। ਪੰਜਾਬ ਭਰ ਦੇ ਸਾਰੇ 117 ਵਿਧਾਇਕਾਂ ਨੂੰ ਟ੍ਰੇਨਿੰਗ ਲਈ ਬੁਲਾਇਆ ਗਿਆ ਹੈ। ਪੰਜਾਬ ਵਿੱਚ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਹੁਣ ਵਿਧਾਨ ਸਭਾ ਸੈਸ਼ਨ ਵਿੱਚ ਧਿਆਨ ਦੇਣ, ਨੋਟਿਸ, ਮਤਾ, ਜ਼ੀਰੋ-ਆਵਰ, ਪ੍ਰਸ਼ਨ ਕਾਲ ਨੂੰ ਕਿਵੇਂ ਬੁਲਾਉਣ ਦੀ ਹੈ, ਇਸ ਸਾਰੇ ਕੁੱਝ ਦੀ ਸਿਖਲਾਈ ਦਿੱਤੀ ਜਾਵੇਗੀ।

ਵੱਖ-ਵੱਖ ਵਿਸ਼ਿਆਂ 'ਤੇ ਹੋਵੇਗੀ ਚਰਚਾ:ਟ੍ਰੇਨਿੰਗ ਦੇ ਆਖਰੀ ਦਿਨ 15 ਫਰਵਰੀ ਨੂੰ ਪੰਜਾਬ, ਦਿੱਲੀ ਅਤੇ ਹਰਿਆਣਾ ਦੇ ਸਪੀਕਰ ਵਿਧਾਇਕਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕਰਨਗੇ। ਪੰਜਾਬ 'ਚ ਆਮ ਆਦਮੀ ਪਾਰਟੀ ਦੇ 80 ਤੋਂ ਵੱਧ ਨਵੇਂ ਬਣੇ ਵਿਧਾਇਕ ਜੇਤੂ ਰਹੇ ਹਨ, ਜਦਕਿ 11 ਨਵੇਂ ਮੰਤਰੀ ਹਨ। ਮੰਤਰੀ ਮੰਡਲ 'ਚ ਇਸ ਸਮੇਂ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਹੈ ਕਿਉਂਕਿ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਈ ਮੁੱਦਿਆਂ 'ਤੇ ਆਹਮੋ-ਸਾਹਮਣੇ ਹਨ।

ਇਹ ਵੀ ਪੜ੍ਹੋ:Youth Missing In Abroad: 2017 ਤੋਂ ਤੁਰਕੀ ਵਿੱਚ ਲਾਪਤਾ ਨੇ ਨੌਜਵਾਨ, ਪਰਿਵਾਰ ਮੂੰਹੋਂ ਸੁਣੋਂ ਸਾਰੀ ਕਹਾਣੀ

ਚੇਤਨ ਸਿੰਘ ਜੋੜੇਮਾਜਰਾ ਦਾ ਬਿਆਨ:ਸਿਖਲਾਈ ਸੈਸ਼ਨ ਵਿੱਚ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਬਹੁਤੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਆਏ ਹਨ। ਇਸ ਲਈ ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦਾ ਤਜਰਬਾ ਨਹੀਂ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਵਿੱਚ ਕਿਵੇਂ ਹਿੱਸਾ ਲੈਣਾ ਹੈ ਅਤੇ ਇਸ ਸਿਖਲਾਈ ਸੈਸ਼ਨ ਦਾ ਪਹਿਲਾਂ ਹੀ ਆਯੋਜਨ ਕੀਤਾ ਗਿਆ ਹੈ। ਇਸ ਦਾ ਸਾਰਿਆਂ ਨੂੰ ਜ਼ਰੂਰ ਫਾਇਦਾ ਹੋਵੇਗਾ, ਜਦਕਿ ਕੈਬਨਿਟ ਮੰਤਰੀ ਚੇਤਨ ਸਿੰਘ ਨੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਵਿਵਾਦ 'ਤੇ ਕਿਹਾ ਕਿ ਰਾਜਪਾਲ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।

ਸੰਵਿਧਾਨ ਅਨੁਸਾਰ ਹੋਵੇ ਕੰਮ:ਇਸ ਸੈਸ਼ਨ 'ਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ ਸੈਸ਼ਨ ਭਾਵੇਂ ਦੇਰੀ ਨਾਲ ਕਰਵਾਇਆ ਗਿਆ ਹੈ, ਪਰ ਇਸ ਕੰਮ ਵਿੱਚ ਕਦੇ ਵੀ ਦੇਰੀ ਨਹੀਂ ਹੁੰਦੀ ਹੈ। ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਹਰਿਆਣਾ ਦੇ ਸਪੀਕਰ ਇੱਥੇ ਆਪਣਾ ਸੰਬੋਧਨ ਅਤੇ ਸਿਖਲਾਈ ਵੀ ਦੇਣਗੇ। ਦੂਜੇ ਪਾਸੇ ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਰਾਜਪਾਲ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ 'ਤੇ ਕਿਹਾ ਕਿ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਜੋ ਚੱਲ ਰਿਹਾ ਹੈ, ਉਹ ਨਹੀਂ ਹੋਣਾ ਚਾਹੀਦਾ। ਸੰਵਿਧਾਨ ਅਨੁਸਾਰ ਵਿਅਕਤੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।

ABOUT THE AUTHOR

...view details