ਪੰਜਾਬ

punjab

ਕਾਰ ਸਵਾਰ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਦਰੜਿਆ, 2 ਦੀ ਮੌਤ

By

Published : Dec 2, 2019, 5:03 PM IST

ਬਠਿੰਡਾ ਦੇ ਪਿੰਡ ਦੇ ਨਜ਼ਦੀਕ ਇੱਕ ਕਾਰ ਸਵਾਰ ਵਿਅਕਤੀ ਨੇ ਤਿੰਨ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ। ਜਿਸ ਤੋਂ ਬਾਅਦ ਕਾਰ ਸਵਾਰ ਕਾਰ ਛੱਡ ਕੇ ਫ਼ਰਾਰ ਹੋ ਗਿਆ।

ਕਾਰ ਸਵਾਰ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ, 2 ਦੀ ਮੌਤ
ਫ਼ੋਟੋ

ਬਠਿੰਡਾ: ਪਿੰਡ ਦਿਉਣ ਦੇ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਸਵਾਰ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਕਾਰ ਸਵਾਰ ਨਸ਼ੇ ਵਿੱਚ ਸੀ। ਹਾਦਸੇ ਤੋਂ ਬਾਅਦ ਕਾਰ ਸਵਾਰ ਕਾਰ ਛਡ ਕੇ ਫ਼ਰਾਰ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਿਤਾ ਭੋਲਾ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਬੇਟੇ ਥਾਣਾ ਸਿੰਘ ਦੀ ਉਮਰ ਤਕਰੀਬਨ 22 ਸਾਲ ਸੀ ਜੋ ਕਿ ਪਿੰਡ ਦਿਉਣ ਦੇ ਵਿੱਚ ਬਾਬਾ ਫਰੀਦ ਇੰਸਟੀਚਿਊਟ ਦੇ ਨਜ਼ਦੀਕ ਇੱਕ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ ਜੋ ਕਿ ਆਪਣੀ ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਅਚਾਨਕ ਇੱਕ ਕਾਰ ਚਾਲਕ ਨੇ ਉਸ ਦੇ ਬੇਟੇ ਨੂੰ ਕੁਚਲ ਦਿੱਤਾ ਜਿੱਥੇ ਉਸ ਦੇ ਬੇਟੇ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਬਠਿੰਡਾ ਦੇ ਪਿੰਡ ਬੀੜ ਤਲਾਬ ਵਿੱਚ ਰਹਿਣ ਵਾਲੇ ਰਮੇਸ਼ ਕੁਮਾਰ ਦੀ ਵੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਬਠਿੰਡਾ ਦੇ ਪਿੰਡ ਦੇ ਨਜ਼ਦੀਕ ਇੱਕ ਕਾਰ ਸਵਾਰ ਵਿਅਕਤੀ ਨੇ ਤਿੰਨ ਮੋਟਰਸਾਈਕਲ ਸਵਾਰ ਨੂੰ ਕੁਚਲਿਆ
ਦੋ ਵਿਅਕਤੀਆਂ ਦੀ ਹੋਈ ਮੌਤ, ਚਾਰ ਗੰਭੀਰ ਜ਼ਖ਼ਮੀ, ਕਾਰ ਸਵਾਰ ਕਾਰ ਛੱਡ ਕੇ ਹੋਇਆ ਫਰਾਰ ਪੁਲਸ ਕਰ ਰਹੀ ਮਾਮਲੇ ਦੀ ਪੜਤਾਲ


Body:ਬੀਤੀ ਰਾਤ ਬਠਿੰਡਾ ਦੇ ਵਿੱਚ ਵਾਪਰੀ ਪਿੰਡ ਦਿਉਣ ਦੇ ਨਜ਼ਦੀਕ ਸੜਕ ਹਾਦਸੇ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਹੈ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਵੱਲੋਂ ਸ਼ਰਾਬ ਪੀ ਕੇ ਕਾਰ ਚਲਾਈ ਜਾ ਰਹੀ ਸੀ ਜੋ ਕਿ ਗਲਤ ਦਿਸ਼ਾ ਵਿੱਚ ਤੇਜ਼ੀ ਨਾਲ ਕਾਰ ਚਲਾ ਕੇ ਆ ਰਿਹਾ ਸੀ ਤੇ ਉਸ ਨੇ ਰਸਤੇ ਵਿਚ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਬੇਕਾਬੂ ਹੋਈ ਗੱਡੀ ਖੇਤਾਂ ਦੀ ਵਾੜ ਵਿੱਚ ਜਾ ਵੱਜੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ
ਬਾਈਟ -ਗੁਰਪ੍ਰੀਤ ਸਿੰਘ ( ਮ੍ਰਿਤਕ ਠਾਣਾ ਸਿੰਘ ਦਾ ਸਾਥੀ ਮੌਕੇ ਦਾ ਗਵਾਹ )
ਵਾਈਟ -ਡਾ ਗੁਰਮੇਲ ਸਿੰਘ( ਐਮਰਜੈਂਸੀ ਮੈਡੀਕਲ ਆਫਿਸਰ )ਸਿਵਲ ਹਸਪਤਾਲ ਬਠਿੰਡਾ
ਇਨਸਾਫ ਦੀ ਮੰਗ ਕਰ ਰਹੇ ਭੋਲਾ ਸਿੰਘ ਨੇ ਦੱਸਿਆ ਹੈ ਕਿ ਉਸਦੇ ਬੇਟੇ ਥਾਣਾ ਸਿੰਘ ਦੀ ਉਮਰ ਤਕਰੀਬਨ ਬਾਈ ਸਾਲ ਦੀ ਸੀ ਜੋ ਕਿ ਪਿੰਡ ਦਿਉਣ ਦੇ ਵਿੱਚ ਬਾਬਾ ਫਰੀਦ ਇੰਸਟੀਚਿਊਟ ਦੇ ਨਜ਼ਦੀਕ ਇਕ ਇੱਟਾਂ ਦੇ ਭੱਠੇ ਤੇ ਕੰਮ ਕਰਦਾ ਸੀ ਜੋ ਕਿ ਆਪਣੀ ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਅਚਾਨਕ ਇੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕ ਨੇ ਉਸਦੇ ਬੇਟੇ ਨੂੰ ਕੁਚਲ ਦਿੱਤਾ ਜਿੱਥੇ ਉਸ ਦੇ ਬੇਟੇ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਹੋਰ ਜੀ ਕਮਾਉਣ ਵਾਲਾ ਵੀ ਨਹੀਂ ਹੈ
ਬਾਈਟ- ਭੋਲਾ ਸਿੰਘ ( ਮ੍ਰਿਤਕ ਠਾਣਾ ਸਿੰਘ ਦਾ ਪਿਤਾ )ਪਿੰਡ ਦਿਉਣ ਬਠਿੰਡਾ
ਦੂਜੇ ਪਾਸੇ ਬਠਿੰਡਾ ਦੇ ਪਿੰਡ ਬੀੜ ਤਲਾਬ ਵਿੱਚ ਰਹਿਣ ਵਾਲੇ ਮ੍ਰਿਤਕ ਰਮੇਸ਼ ਕੁਮਾਰ ਰੰਗ ਰੋਗਨ ਦਾ ਕੰਮ ਕਰਦਾ ਸੀ ਜੋ ਕਿ ਆਪਣੀ ਦਿਹਾੜੀ ਆਪਣੇ ਦੋਸਤ ਦੇ ਨਾਲ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਜਿਸ ਨੂੰ ਕਾਰ ਸਵਾਰ ਵਿਅਕਤੀ ਨੇ ਦਰੜ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ ਅਤੇ ਹੁਣ ਉਸ ਦੇ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਆਪਣੇ ਪਿਤਾ ਤੋਂ ਵਾਂਝੇ ਹੋ ਗਏ ਹਨ
ਬਾਈਟ- ਧਰਮੇਸ਼ ਕੁਮਾਰ (ਮ੍ਰਿਤਕ ਰਾਮ ਫੇਰ ਦਾ ਪਰਿਵਾਰਜਨ )

ਮ੍ਰਿਤਕ ਦੀ ਪਛਾਣ ਠਾਣਾ ਸਿੰਘ ਪਿੰਡ ਦਿਉਣ ਅਤੇ ਦੂਜੇ ਮੋਟਰਸਾਈਕਲ ਤੇ ਸਵਾਰ ਰਾਮ ਫੇਰ ਪ੍ਰਵਾਸੀ ਵਿਅਕਤੀ ਪਿੰਡ ਬੀੜ ਤਲਾਬ ਬਸਤੀ ਨੰਬਰ ਛੇ ਦਾ ਦੱਸਿਆ ਜਾ ਰਿਹਾ ਹੈ ਅਤੇ ਤੀਜੇ ਮੋਟਰਸਾਈਕਲ ਸਵਾਰ ਜੋਕਿ ਕਟਾਰ ਸਿੰਘ ਵਾਲਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਬਾਰੇ ਪੁਲਿਸ ਅੱਜੇ ਪੜਤਾਲ ਕਰ ਰਹੀ ਹੈ ਹਾਲਾਂਕਿ ਪੁਲਸ ਵੱਲੋਂ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰ ਸਵਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ।
ਬਾਈਟ - ਹਰਨੇਕ ਸਿੰਘ- ਜਾਂਚ ਅਧਿਕਾਰੀ ਥਾਣਾ ਸਦਰ ਬਠਿੰਡਾ




Conclusion:ਭਾਵੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਬੇਸ਼ੱਕ ਕੀਤੀ ਜਾ ਰਹੀ ਹੈ ਪਰ ਕੀ ਜਿਨ੍ਹਾਂ ਘਰਾਂ ਦੇ ਬੁਝੇ ਚਿਰਾਗ ਹਨ ਉਨ੍ਹਾਂ ਦੇ ਚਿਰਾਗ ਮੁੜ ਤੋਂ ਦੁਬਾਰਾ ਜਲ ਪਾਉਣਗੇ ਸਵਾਲ ਇਹ ਹੈ ਇਸ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਿਅਕਤੀਆਂ ਤੇ ਸਖ਼ਤ ਕਾਰਵਾਈ ਕਰੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਇੱਕ ਰੋਟੀ ਦਾ ਸਾਧਨ ਮੁਹੱਈਆ ਕਰਵਾ ਕੇ ਦੇਣ ਤਾਂ ਜੋ ਪਰਿਵਾਰ ਦੀ ਜ਼ਿੰਦਗੀ ਸੁਖਾਲੀ ਹੋ ਸਕੇ

ABOUT THE AUTHOR

...view details