ਪੰਜਾਬ

punjab

ਹਲਕਾ ਇੰਚਾਰਜ ਬਲਕਾਰ ਸਿੱਧੂ ਦੇ ਪੋਸਟਰਾਂ ਨੇ ਛੇੜੀ ਨਵੀਂ ਚਰਚਾ

By

Published : Nov 20, 2021, 5:30 PM IST

ਆਮ ਆਦਮੀ ਪਾਰਟੀ ਰਾਮਪੁਰਾ ਫੂਲ (Aam Aadmi Party Rampura Phool) ਦੇ ਹਲਕਾ ਇੰਚਾਰਜ ਗਾਇਕ ਬਲਕਾਰ ਸਿੱਧੂ ਦੇ ਬਠਿੰਡਾ ਜ਼ਿਲ੍ਹੇ ਵਿੱਚ ਲੱਗੇ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਵਾਂ 'ਤੇ ਲਗਾਏ ਗਏ, ਪੋਸਟਰ ਸਿੱਖ ਸਾਧ ਸੰਗਤ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ।

ਹਲਕਾ ਇੰਚਾਰਜ ਬਲਕਾਰ ਸਿੱਧੂ ਦੇ ਪੋਸਟਰਾਂ ਨੇ ਛੇੜੀ ਨਵੀਂ ਚਰਚਾ
ਹਲਕਾ ਇੰਚਾਰਜ ਬਲਕਾਰ ਸਿੱਧੂ ਦੇ ਪੋਸਟਰਾਂ ਨੇ ਛੇੜੀ ਨਵੀਂ ਚਰਚਾ

ਬਠਿੰਡਾ:ਆਮ ਆਦਮੀ ਪਾਰਟੀ ਰਾਮਪੁਰਾ ਫੂਲ (Aam Aadmi Party Rampura Phool) ਦੇ ਹਲਕਾ ਇੰਚਾਰਜ ਗਾਇਕ ਬਲਕਾਰ ਸਿੱਧੂ ਦੇ ਬਠਿੰਡਾ ਜ਼ਿਲ੍ਹੇ ਵਿੱਚ ਲੱਗੇ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਵਾਂ 'ਤੇ ਲਗਾਏ ਗਏ ਪੋਸਟਰ ਸਿੱਖ ਸਾਧ ਸੰਗਤ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ। ਇਨ੍ਹਾਂ ਪੋਸਟਰਾਂ ਉੱਪਰ ਗਾਇਕ ਬਲਕਾਰ ਸਿੱਧੂ ਅਤੇ ਗੀਤਕਾਰ ਕਿਰਪਾਲ ਸਿੰਘ (Singer Balkar Sidhu and lyricist Kirpal Singh) ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਪੋਸਟਰ ਉਤੇ ਲਿਖਿਆ ਗਿਆ ਹੈ ਕਿ ਬਲਕਾਰ ਸਿੱਧੂ (Singer Balkar Sidhu ) ਵੱਲੋਂ ਧੱਕੇ ਨਾਲ ਸਿੱਖ ਕਿਰਪਾਲ ਸਿੰਘ ਦੇ ਮੂੰਹ ਵਿਚ ਤੰਬਾਕੂ ਪਾਇਆ ਗਿਆ। ਪੋਸਟਰ ਉਤੇ ਮੁਰਦਾਬਾਦ ਦੇ ਨਾਅਰੇ ਨਾਲ ਲਿਖੇ ਗਏ ਹਨ। ਇਸ ਪੋਸਟਰ ਵਿੱਚ ਬਲਕਾਰ ਸਿੱਧੂ ਅਤੇ ਕਿਰਪਾਲ ਸਿੰਘ ਦੇ ਮੋਬਾਇਲ ਨੰਬਰ ਵੀ ਪ੍ਰਕਾਸ਼ਿਤ ਕੀਤੇ ਗਏ ਹਨ।

ਹਲਕਾ ਇੰਚਾਰਜ ਬਲਕਾਰ ਸਿੱਧੂ ਦੇ ਪੋਸਟਰਾਂ ਨੇ ਛੇੜੀ ਨਵੀਂ ਚਰਚਾ

ਜਦੋਂ ਕਿ ਪੋਸਟਰ ਜਾਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਮੋਬਾਇਲ ਨੰਬਰ ਨਹੀਂ ਲਿਖਿਆ ਗਿਆ। ਗੀਤਕਾਰ ਕਿਰਪਾਲ ਸਿੰਘ ਮਾਹਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰ ਦੇ ਫੋਨ ਆ ਰਹੇ ਹਨ। ਉਹਨਾਂ ਇਸ ਸਬੰਧੀ ਉਨ੍ਹਾਂ ਵੱਲੋਂ ਸ਼ਿਕਾਇਤ ਪੁਲਿਸ ਪਾਸ ਦਰਜ ਕਰਵਾਈ ਜਾ ਰਹੀ ਹੈ। ਕਿਉਂਕਿ ਜਿਸ ਵੀ ਵਿਅਕਤੀ ਨੇ ਹਰਕਤ ਕੀਤੀ ਹੈ, ਗਲਤ ਕੀਤੀ ਹੈ।

ਇਹ ਸਭ ਬਲਕਾਰ ਸਿੱਧੂ ਦੇ ਸਿਆਸੀ ਕੈਰੀਅਰ ਨੂੰ ਢਾਹ ਲਾਉਣ ਲਈ ਕੀਤਾ ਜਾ ਰਿਹਾ ਹੈ। ਐਸ.ਐਚ.ਓ ਥਰਮਲ ਨੇ ਕਿਹਾ ਕਿ ਉਨ੍ਹਾਂ ਪਾਸ ਸ਼ਿਕਾਇਤ ਕਿਰਪਾਲ ਸਿੰਘ ਵੱਲੋਂ ਦਿੱਤੀ ਗਈ ਹੈ। ਜਿਸ ਸੰਬੰਧੀ ਉਹ ਕਾਰਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਪਹੁੰਚੇ ਸਿੱਧੂ ਨੇ ਇਮਰਾਨ ਖ਼ਾਨ ਨੂੰ ਸੱਦਿਆ 'ਵੱਡਾ ਭਰਾ', ਹੋ ਗਿਆ ਵਿਵਾਦ

ABOUT THE AUTHOR

...view details