ਪੰਜਾਬ

punjab

Policeman shot in bathinda: ਬਠਿੰਡਾ ਪੁਲਿਸ ਲਾਈਨ 'ਚ ਕਾਂਸਟੇਬਲ ਦੇ ਵੱਜੀ ਗੋਲੀ,ਹਾਲਾਤ ਗੰਭੀਰ,ਅਸਲਾ ਸਾਫ ਕਰਦੇ ਚੱਲੀ ਗੋਲੀ

By ETV Bharat Punjabi Team

Published : Nov 24, 2023, 5:09 PM IST

Updated : Nov 24, 2023, 5:18 PM IST

ਬਠਿੰਡਾ ਪੁਲਿਸ ਲਾਈਨ (Bathinda Police Line) ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਅਸਲੇ ਦੀ ਸਫਾਈ ਕਰਦੇ ਸਮੇਂ ਅਚਾਨਕ ਚੱਲੀ ਅਤੇ ਗੋਲੀ ਵੱਜਣ ਨਾਲ ਸੀਨੀਅਰ ਕਾਂਸਟੇਬਲ ਅਮਨਦੀਪ ਸਿੰਘ ਜ਼ਖ਼ਮੀ ਹੋ ਗਿਆ।

Police constable shot in Bathinda police line
policeman shot in bathinda: ਬਠਿੰਡਾ ਪੁਲਿਸ ਲਾਈਨ 'ਚ ਕਾਂਸਟੇਬਲ ਦੇ ਵੱਜੀ ਗੋਲੀ,ਹਾਲਾਤ ਗੰਭੀਰ,ਅਸਲਾ ਸਾਫ ਕਰਦੇ ਚੱਲੀ ਗੋਲੀ

'ਅਸਲਾ ਸਾਫ ਕਰਦੇ ਚੱਲੀ ਗੋਲੀ'

ਬਠਿੰਡਾ:ਜ਼ਿਲ੍ਹਾ ਬਠਿੰਡਾ ਦੀ ਪੁਲਿਸ ਲਾਈਨ ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕਾਂਸਟੇਬਲ ਅਮਨਦੀਪ ਸਿੰਘ (Senior Constable Amandeep Singh injured) ਅਸਲਾ ਸਾਫ ਕਰਦੇ ਖੁਦ ਹੀ ਗੋਲੀ ਦਾ ਸ਼ਿਕਾਰ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪੁਲਿਸ ਲਾਈਨ ਵਿੱਚ ਤਾਇਨਾਤ ਕਰਮਚਾਰੀਆਂ ਵੱਲੋਂ ਜ਼ਖ਼ਮੀ ਅਮਨਪ੍ਰੀਤ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਮੱਥੇ ਵਿੱਚ ਗੋਲੀ ਲੱਗਣ ਦੀ ਸੰਭਾਵਨਾ:ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ (Emergency department) ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਮਰੀਜ਼ ਲਿਆਂਦਾ ਗਿਆ ਸੀ ਜਿਸ ਦੇ ਮੱਥੇ ਵਿੱਚ ਗੋਲੀ ਲੱਗੇ ਹੋਣ ਦੀ ਸੰਭਵਾਨਾ ਹੈ ਕਿਉਂਕਿ ਗੋਲੀ ਲੱਗਣ ਕਾਰਣ ਮੱਥੇ ਉੱਤੇ ਹੀ ਸਭ ਤੋਂ ਜ਼ਿਆਦਾ ਜ਼ਖ਼ਮ ਦਾ ਨਿਸ਼ਾਨ ਸੀ। ਇਸ ਤੋਂ ਬਾਅਦ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਅਸਲਾ ਸਾਫ ਕਰਦੇ ਸਮੇਂ ਅਚਾਲਕ ਚੱਲੀ ਗੋਲੀ: ਉੱਧਰ ਦਜੇ ਪਾਸੇ ਐੱਸਪੀ ਗੁਰਵਿੰਦਰ ਸਿੰਘ ਸੰਘਾ (SP Gurwinder Singh Sangha) ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਜਦੋਂ ਅਸਲਾ ਸਾਫ ਕਰ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਪੁਲਿਸ ਕਰਮਚਾਰੀਆਂ ਵੱਲੋਂ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਏਮਜ ਹਸਪਤਾਲ ਭੇਜ ਦਿੱਤਾ ਗਿਆ ਹੈ, ਇੱਥੇ ਹੁਣ ਅਮਨਪ੍ਰੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ। ਅਚਾਨਕ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਲਗਾਤਾਰ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀ ਪੁਲਿਸ ਕਾਂਸਟੇਬਲ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਨੀਅਰ ਕਾਂਸਟੇਬਲ ਦਾ ਕੁੱਝ ਸਮਾਂ ਪਹਿਲਾਂ ਐਕਸੀਡੈਂਟ ਹੋਇਆ ਸੀ ਅਤੇ ਇਸ ਹਾਦਸੇ ਤੋਂ ਬਾਅਦ ਉਹ ਲਗਾਤਾਰ ਪਰੇਸ਼ਾਨ ਚੱਲ ਰਿਹਾ ਸੀ। (Police constable shot in Bathinda police line)

Last Updated :Nov 24, 2023, 5:18 PM IST

ABOUT THE AUTHOR

...view details