ਪੰਜਾਬ

punjab

ਪਰਾਲੀ ਪ੍ਰਦੂਸ਼ਣ ਸਬੰਧੀ ਬਿਆਨ ਨੂੰ ਲੈਕੇ ਘਿਰੇ ਖੇਤੀਬਾੜੀ ਮੰਤਰੀ, ਵਿਰੋਧੀਆਂ ਨੇ ਕਿਹਾ-ਪੰਜਾਬ ਦੀ ਹਾਲਤ ਖਰਾਬ ਖੁੱਡੀਆਂ ਕਰ ਰਹੇ ਸਿਆਸਤ,ਕਿਸਾਨਾਂ ਨੇ ਵੀ ਲਿਆ ਨਿਸ਼ਾਨੇ 'ਤੇ

By ETV Bharat Punjabi Team

Published : Nov 21, 2023, 9:40 AM IST

ਪੰਜਾਬ ਵਿੱਚ ਪਰਾਲੀ ਸਾੜੇ ਜਾਣ ਤੋਂ ਬਾਅਦ ਭਾਵੇਂ ਏਅਰ ਕੁਆਇਲਟੀ ਇੰਡੈਕਸ (Air Quality Index) ਬੇਹੱਦ ਖਰਾਬ ਸਥਿਤੀ ਵਿੱਚ ਪਹੁੰਚਿਆ ਪਰ ਇਸ ਦੇ ਬਾਵਜੂਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਖੇਤੀਬਾੜੀ ਮੰਤਰੀ ਦੇ ਇਸ ਬਿਆਨ ਨੂੰ ਵਿਰੋੋਧੀਆਂ ਨੇ ਟਾਰਗੇਟ ਕੀਤਾ ਹੈ।

Opposition parties targeted the statement given by Punjab Agriculture Minister regarding straw pollution
ਪਰਾਲੀ ਪ੍ਰਦੂਸ਼ਣ ਸਬੰਧੀ ਬਿਆਨ ਨੂੰ ਲੈਕੇ ਘਿਰੇ ਖੇਤੀਬਾੜੀ ਮੰਤਰੀ, ਵਿਰੋਧੀਆਂ ਨੇ ਕਿਹਾ-ਪੰਜਾਬ ਦੀ ਹਾਲਤ ਖਰਾਬ ਖੁੱਡੀਆਂ ਕਰ ਰਹੇ ਸਿਆਸਤ,ਕਿਸਾਨਾਂ ਨੇ ਵੀ ਲਿਆ ਨਿਸ਼ਾਨੇ 'ਤੇ

ਪਰਾਲੀ ਪ੍ਰਦੂਸ਼ਣ ਉੱਤੇ ਘਿਰੇ ਖੇਤੀ ਮੰਤਰੀ

ਬਠਿੰਡਾ: ਬੀਤੇ ਦਿਨੀਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Punjab Agriculture Minister Gurmeet Singh Khudian) ਵੱਲੋਂ ਪਰਾਲੀ ਦੇ ਪ੍ਰਦੂਸ਼ਣ ਨੂੰ ਲੈਕੇ ਇੱਕ ਬਿਆਨ ਵਿੱਚ ਕਿਹਾ ਸੀ ਪੰਜਾਬ ਨੂੰ ਪਰਾਲੀ ਦੇ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਕਿ ਕਿਸਾਨਾਂ ਵੱਲੋਂ ਸਿਰਫ ਅੱਠ ਪ੍ਰਤੀਸ਼ਤ ਹੀ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਇੰਡਸਟਰੀ ਅਤੇ ਵਾਹਨਾਂ ਦਾ ਪ੍ਰਦੂਸ਼ਣ ਇਸ ਤੋਂ ਕਿਤੇ ਜ਼ਿਆਦਾ ਹੈ ਪਰ ਵਾਰ-ਵਾਰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ:ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੇ ਗਏ ਇਸ ਬਿਆਨ ਉੱਤੇ ਟਿੱਪਣੀ ਕਰਦੇ ਹੋਏ ਕਾਂਗਰਸ ਆਗੂ ਹਰੀਓਮ ਠਾਕੁਰ (Congress leader Hariyom Thakur) ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਅਤੇ ਆਪਣੀ ਕਮੀ ਨੂੰ ਛੁਪਾਉਣ ਲਈ ਲਗਾਤਾਰ ਉਸ ਵੱਲੋਂ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ। ਪੰਜਾਬ ਵਿੱਚ ਪਰਾਲੀ ਦਾ ਪ੍ਰਦੂਸ਼ਣ (Straw pollution in Punjab) ਕਿਉਂ ਹੈ ਇਸ ਉੱਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਜੇਕਰ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮੁਆਵਜ਼ਾ ਦੇਵੇ ਤਾਂ ਉਹ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਨਾ ਹੋਣ । ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਇਸ ਦਾ ਨੁਕਸਾਨ ਸਭ ਤੋਂ ਪਹਿਲਾਂ ਕਿਸਾਨ ਨੂੰ ਹੁੰਦਾ ਹੈ। ਕੋਈ ਵੀ ਵਿਅਕਤੀ ਆਪਣਾ ਨੁਕਸਾਨ ਖੁੱਦ ਨਹੀਂ ਕਰਨਾ ਚਾਹੁੰਦਾ ਅਤੇ ਮਜਬੂਰੀ ਕਾਰਣ ਨੂੰ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਹੈ। ਸਰਕਾਰ ਹਰ ਇੱਕ ਗੱਲ ਨੂੰ ਰਾਜਨੀਤੀ ਨਾਲ ਜੋੜ ਕੇ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਤੋਂ ਗਰੇਜ਼ ਕਰੇ।

ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨਹੀਂ ਆਈ ਸੀ ਤਾਂ ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਕਿਸਾਨਾਂ ਪਰਾਲੀ ਦੇ ਪ੍ਰਦੂਸ਼ਣ ਲਈ ਕੋਸਿਆ ਜਾ ਰਿਹਾ ਸੀ ਅੱਜ ਹਰ ਇੱਕ ਚੀਜ਼ ਕੇਂਦਰ ਸਰਕਾਰ ਉੱਤੇ ਸੁੱਟੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਸਹੀ ਢੰਗ ਨਾਲ ਮਸ਼ੀਨਰੀ ਉਪਲਬਧ ਨਹੀਂ ਕਰਾਈ ਗਈ ਅਤੇ ਨਾ ਹੀ ਕਿਸਾਨਾਂ ਨੂੰ ਪਰਾਲੀ ਦੇ ਰੱਖ ਰਖਾਵ ਲਈ ਬਣਦਾ ਬੋਨਸ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਆਪਣਾ ਮਾਸ ਬਚਾਉਣ ਲਈ ਅਜਿਹੇ ਬਿਆਨ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਪਰਾਲੀ ਦੇ ਪ੍ਰਬੰਧਾਂ ਲਈ ਅਗੇਤੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਜੋ ਕਿ ਸਰਕਾਰ ਵੱਲੋਂ ਨਹੀਂ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਮੁੱਦੇ ਨੂੰ 2024 ਦੀਆਂ ਲੋਕ ਇਲੈਕਸ਼ਨਾਂ ਨਾਲ ਜੋੜ ਕੇ ਵੇਖਣਾ ਸਰਾਸਰ ਗਲਤ ਹੈ।


ਕੋਝੀ ਸਿਆਸਤ:ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪਧਾਨ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ (Gurmeet Singh Khuddian Agriculture) ਮੰਤਰੀ ਵੱਲੋਂ ਜੋ ਬਿਆਨ ਦਿੱਤਾ ਗਿਆ, ਉਹ ਗੈਰ ਜ਼ਿੰਮੇਵਾਰ ਕਿਉਂਕਿ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਸੀ, ਜਦੋਂ ਕਿ ਹਰਿਆਣਾ ਬਿਲਕੁਲ ਦਿੱਲੀ ਦੇ ਨਾਲ ਲੱਗਦਾ ਸੀ ਅਤੇ ਪਰਾਲੀ ਨੂੰ ਅੱਗ ਉੱਥੇ ਵੀ ਲਗਾਈ ਜਾਂਦੀ ਸੀ। ਉਹਨਾਂ ਕਿਹਾ ਕਿ ਰਾਜਨੀਤੀ ਕਰਨੀ ਚਾਹੀਦੀ ਹੈ ਪਰ ਅਜਿਹੀ ਨਹੀਂ।



ਪ੍ਰਦੂਸ਼ਣ ਰਹਿਤ ਖੇਤੀਬਾੜੀ: ਕੀਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਕਨਵੀਨਰ ਅਮਰਜੀਤ ਸਿੰਘ ਹਨੀ ਦਾ ਕਹਿਣਾ ਹੈ ਕਿ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਜੋ ਪ੍ਰਦੂਸ਼ਣ ਦਾ ਚੈਂਬਰ ਬਣ ਚੁੱਕੀ ਹੈ ਉਸ ਦੇ ਪ੍ਰਦੂਸ਼ਣ ਲਈ ਪੰਜਾਬ ਦਾ ਕਿਸਾਨ ਜਿੰਮੇਵਾਰ ਹੈ ਪਰ ਅਜਿਹਾ ਨਹੀਂ ਹੈ। ਕਿਸਾਨਾਂ ਵੱਲੋਂ ਜੋ ਪਰਾਲੀ ਦਾ ਪ੍ਰਦੂਸ਼ਣ ਕੀਤਾ ਜਾਂਦਾ ਹੈ ਉਹ ਮਹਿਜ ਅੱਠ ਪ੍ਰਤੀਸ਼ਤ ਹੈ ਪਰ ਜੋ ਇੰਡਸਟਰੀ ਅਤੇ ਵਾਹਨਾਂ ਰਾਹੀਂ ਪ੍ਰਦੂਸ਼ਿਣ ਹੁੰਦਾ ਹੈ ਉਸ ਸਬੰਧੀ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਜਾਂਦਾ। ਸਿਰਫ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਕਰਨਯੋਗ ਹੈ ਅਤੇ ਕਿਸਾਨਾਂ ਵੱਲੋਂ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਗਈ ਹੈ। ਜੇਕਰ ਉਨਾਂ ਨੂੰ ਹਰ ਫਸਲ ਦੇ ਉੱਪਰ ਐੱਮਐੱਸਪੀ ਦਿੱਤੀ ਜਾਵੇ ਤਾਂ ਉਹ ਇਸ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿੱਚੋਂ ਨਿਕਲ ਕਿ ਪ੍ਰਦੂਸ਼ਣ ਰਹਿਤ ਖੇਤੀਬਾੜੀ ਕਰ ਸਕਦੇ ਹਨ।

ABOUT THE AUTHOR

...view details