ਪੰਜਾਬ

punjab

ਸ਼ਰਾਬ ਦੇ ਠੇਕੇ 'ਚ ਚੋਰਾਂ ਨੇ ਮਾਰਿਆ ਡਾਕਾ, ਵੇਖੋ ਵੀਡੀਓ

By

Published : Aug 21, 2019, 9:02 PM IST

Updated : Aug 21, 2019, 10:29 PM IST

ਬੀਤੀ ਰਾਤ ਬਠਿੰਡਾ ਦੇ ਪਰਸਰਾਮ ਨਗਰ ਮੇਨ ਰੋਡ ਦੇ ਉੱਤੇ ਬਣੇ ਸ਼ਰਾਬ ਦੇ ਠੇਕੇ ਵਿੱਚ ਚੋਰਾਂ ਵੱਲੋਂ ਜ਼ਮੀਨ 'ਚ ਟੋਆ ਪੁੱਟ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਨਾਲ ਹੋਏ ਨੁਕਸਾਨ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

ਫ਼ੋਟੋ

ਬਠਿੰਡਾ: ਪੰਜਾਬ ਵਿੱਚ ਦਿਨੋਂ-ਦਿਨ ਨਸ਼ੇ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਜਿਸ ਦਾ ਸ਼ਿਕਾਰ ਸਿੱਧੇ ਤੌਰ 'ਤੇ ਨੌਜਵਾਨ ਹੋ ਰਹੇ ਹਨ। ਅਜਿਹੀ ਹੀ ਇੱਕ ਘਟਨਾ ਬਠਿੰਡਾ ਵਿੱਚ ਬੀਤੀ ਰਾਤ ਮੰਗਲਵਾਰ ਨੂੰ ਹੋਈ ਹੈ। ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ਦੇ ਇੱਕ ਸ਼ਰਾਬ ਦੇ ਠੇਕੇ ਵਿੱਚ ਚੋਰਾਂ ਨੇ ਸ਼ਰਾਬ ਦੀ ਚੋਰੀ ਕੀਤੀ ਹੈ। ਦੱਸ ਦਈਏ ਕਿ ਚੋਰ ਟੋਆ ਪੁੱਟ ਕੇ ਠੇਕੇ ਅੰਦਰ ਵੜੇ।

ਬਠਿੰਡਾ 'ਚ ਚੋਰਾਂ ਦੀ ਚਲਾਕੀ,ਵੇਖੋ ਵੀਡੀਓ
ਚੋਰੀ ਦਾ ਪਤਾ ਲੱਗਣ ਤੋਂ ਬਾਅਦ ਬਠਿੰਡਾ ਦੇ ਠੇਕਿਆਂ ਦੇ ਮਾਲਕ ਹਰੀਸ਼ ਗਰਗ ਜਦ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਵੇਖਿਆ ਕਿ ਚੋਰਾਂ ਨੇ ਜ਼ਮੀਨ 'ਤੇ ਟੋਆ ਪੁੱਟ ਕੇ ਅੰਦਰ ਦਾਖ਼ਲ ਹੋ ਕੇ ਕਾਫ਼ੀ ਸ਼ਰਾਬ ਦੀ ਬੋਤਲਾਂ ਚੋਰੀ ਕੀਤੀਆਂ ਹਨ। ਠੇਕਾ ਮਾਲਕ ਨੇ ਕਿਹਾ ਕਿ ਨੁਕਸਾਨ ਕਿੰਨਾਂ ਹੋਇਆ ਹੈ, ਇਸ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਹੈ।

ਮਾਮਲੇ ਦੀ ਜਾਂਚ ਲਈ ਬਠਿੰਡਾ ਸ਼ਰਾਬ ਠੇਕਿਆਂ ਦੇ ਮਾਲਕ ਹਰੀਸ਼ ਗਰਗ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਵੀ ਪੁਲਿਸ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਹਾਲਾਂਕਿ ਚੋਰੀ ਹੋਏ ਸਾਮਾਨ ਦੀ ਕੀਮਤ ਦਾ ਅੰਦਾਜ਼ਾ ਹਾਲੇ ਤੱਕ ਨਹੀਂ ਲਗਾਇਆ ਜਾ ਸਕਿਆ ਹੈ।

Intro:ਬੀਤੀ ਰਾਤ ਬਠਿੰਡਾ ਦੇ ਪਰਸਰਾਮ ਨਗਰ ਮੇਨ ਰੋਡ ਦੇ ਉੱਤੇ ਬਣੇ ਸ਼ਰਾਬ ਦੇ ਠੇਕੇ ਵਿੱਚ ਚੋਰਾਂ ਵੱਲੋਂ ਜ਼ਮੀਨ ਚ ਟੋਆ ਪੱਟ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ
ਚੋਰੀ ਨਾਲ ਹੋਏ ਨੁਕਸਾਨ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ


Body:ਘਟਨਾ ਬੀਤੀ ਰਾਤ ਦੀ ਹੈ, ਜਿੱਥੇ ਬਠਿੰਡਾ ਵਿੱਚ ਪਰਸ ਰਾਮ ਨਗਰ ਇਲਾਕੇ ਚ ਬਣੇ ਸ਼ਰਾਬ ਦੇ ਠੇਕੇ ਵਿੱਚ ਜ਼ਮੀਨ ਚੋਂ ਟੋਆ ਪੱਟ ਕੇ, ਸ਼ਰਾਬ ਦੇ ਠੇਕੇ ਵਿੱਚ ਅੰਦਰ ਵੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ
ਚੋਰੀ ਦਾ ਪਤਾ ਲੱਗਣ ਤੋਂ ਬਾਅਦ ਬਠਿੰਡਾ ਦੇ ਠੇਕਿਆਂ ਦੇ ਮਾਲਕ ਹਰੀਸ਼ ਗਰਗ ਜਦੋਂ ਮੌਕਾ ਵੇਖਣ ਲਈ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਚੋਰਾਂ ਨੇ ਜ਼ਮੀਨ ਤੇ ਟੋਆ ਪੱਟ ਕੇ ਅੰਦਰ ਵੜ ਕਾਫੀ ਸ਼ਰਾਬ ਦੀਆਂ ਬੋਤਲਾਂ ਚੋਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਨੁਕਸਾਨ ਦੀ ਕੀਮਤ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ
ਮਾਮਲੇ ਦੀ ਜਾਂਚ ਦੇ ਲਈ ਬਠਿੰਡਾ ਸ਼ਰਾਬ ਠੇਕਿਆਂ ਦੇ ਮਾਲਕ ਹਰੀਸ਼ ਗਰਗ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਵੀ ਪੁਲਿਸ ਵੱਲੋਂ ਪੁੱਛ ਵਿੱਚ ਕੀਤੀ ਜਾ ਰਹੀ ਹੈ
ਹਾਲਾਂਕਿ ਚੋਰੀ ਹੋਏ ਸਾਮਾਨ ਦੀ ਕੀਮਤ ਦਾ ਅੰਦਾਜ਼ਾ ਹਾਲੇ ਤੱਕ ਨਹੀਂ ਲਗਾਇਆ ਜਾ ਸਕਿਆ ਹੈ


Conclusion:ਪਰਸ ਰਾਮ ਨਗਰ ਦੇ ਮੇਨ ਰੋਡ ਤੇ ਬਣੇ ਇਸ ਸ਼ਰਾਬ ਦੇ ਠੇਕੇ ਦੇ ਵਿੱਚ ਪਹਿਲਾਂ ਵੀ ਕਈ ਮਰਤਬਾ ਚੋਰੀਆਂ ਹੋ ਚੁੱਕੀਆਂ ਹਨ ਜਿਸ ਕਰਕੇ ਪਾਸ ਦੀਆਂ ਦੁਕਾਨਦਾਰਾਂ ਨੂੰ ਵੀ ਹੁਣ ਡਰ ਸਤਾਉਣ ਲੱਗ ਪਿਆ ਹੈ ।
Last Updated : Aug 21, 2019, 10:29 PM IST

ABOUT THE AUTHOR

...view details