ਪੰਜਾਬ

punjab

ਪਰਵਾਸੀ ਪਰਿਵਾਰ 'ਤੇ ਮੀਂਹ ਨੇ ਢਾਹਿਆ ਕਹਿਰ

By

Published : Aug 6, 2021, 4:05 PM IST

ਜਖਮੀ ਮਹਿਲਾ ਨੇ ਦੱਸਿਆ ਕਿ ਉਹ ਸਵੇਰੇ ਜਿਵੇਂ ਹੀ ਚਾਹ ਬਣਾ ਕੇ ਬਾਹਰ ਆਉਣ ਲੱਗੀ ਤਾਂ ਕਮਰੇ ਦੀ ਛੱਤ ਡਿੱਗ ਗਈ। ਛੱਤ ਦਾ ਸਾਰਾ ਮਲਬਾ ਉਸਦੇ ਅਤੇ ਉਸਦੇ ਪਤੀ ’ਤੇ ਡਿੱਗ ਗਿਆ।

ਮੀਂਹ ਨੇ ਪਰਵਾਸੀ ਪਰਿਵਾਰ ’ਤੇ ਢਾਹਿਆ ਕਹਿਰ
ਮੀਂਹ ਨੇ ਪਰਵਾਸੀ ਪਰਿਵਾਰ ’ਤੇ ਢਾਹਿਆ ਕਹਿਰ

ਬਠਿੰਡਾ: ਜ਼ਿਲ੍ਹੇ ਦੇ ਅਮਰਪੁਰਾ ਬਸਤੀ ਵਿਖੇ ਇੱਕ ਘਰ ਦੀ ਛੱਤ ਡਿੱਗਣ ਨਾਲ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਮਾਮਲੇ ਸਬੰਧੀ ਜਖਮੀ ਮਹਿਲਾ ਨੇ ਦੱਸਿਆ ਕਿ ਉਹ ਸਵੇਰੇ ਜਿਵੇਂ ਹੀ ਚਾਹ ਬਣਾ ਕੇ ਬਾਹਰ ਆਉਣ ਲੱਗੀ ਤਾਂ ਕਮਰੇ ਦੀ ਛੱਤ ਡਿੱਗ ਗਈ। ਛੱਤ ਦਾ ਸਾਰਾ ਮਲਬਾ ਉਸਦੇ ਅਤੇ ਉਸਦੇ ਪਤੀ ਦੇ ਉੱਤੇ ਡਿੱਗ ਗਿਆ। ਇਸ ਹਾਦਸੇ ਦੌਰਾਨ ਉਸਨੂੰ ਅਤੇ ਉਸਦੇ ਪਤੀ ਨੂੰ ਕਈ ਸੱਟਾਂ ਲੱਗੀਆਂ।

ਮੀਂਹ ਨੇ ਪਰਵਾਸੀ ਪਰਿਵਾਰ ’ਤੇ ਢਾਹਿਆ ਕਹਿਰ

ਦੂਜੇ ਪਾਸੇ ਸਥਾਨਕ ਲੋਕਾਂ ਨੇ ਦੱਸਿਆ ਕਿ ਤੜਕਸਾਰ 6 ਵਜੇ ਉਨ੍ਹਾਂ ਨੂੰ ਛੱਤ ਡਿੱਗਣ ਦੀ ਆਵਾਜ ਆਈ ਤਾਂ ਉਨ੍ਹਾਂ ਨੇ ਭੱਜ ਕੇ ਮਲਬੇ ਹੇਠਾਂ ਦਬੇ ਪਤੀ ਪਤਨੀ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਲੋਕਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਸਾਮਾਨ ਕੁਝ ਵੀ ਨਹੀਂ ਬਚਿਆ ਹੈ। ਸਾਰਾ ਸਾਮਾਨ ਮਲਬੇ ਹੇਠਾਂ ਦੱਬ ਕੇ ਮਿੱਟੀ ਹੋ ਗਿਆ ਹੈ।

ਇਹ ਵੀ ਪੜੋ: ਪਠਾਨਕੋਟ ਹੈਲੀਕਪਟਰ ਕਰੈਸ਼: ਲਾਪਤਾ ਪਾਇਲਟਾਂ ਦੀ ਭਾਲ ਜਾਰੀ

ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਮਰੀਜ਼ ਆਏ ਹਨ ਜੋ ਗੰਭੀਰ ਹਾਲਤ ਵਿੱਚ ਹਨ ਅਤੇ ਉਨ੍ਹਾਂ ’ਤੇ ਘਰ ਦੀ ਛੱਤ ਡਿੱਗ ਗਈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਦੋਵੇ ਹੁਣ ਖਤਰੇ ਤੋਂ ਬਾਹਰ ਹਨ।

ABOUT THE AUTHOR

...view details